ਕਲਯੁਗੀ ਮਾਂ ਨੇ ਪ੍ਰੇਮ ਸਬੰਧਾਂ ਦੇ ਚਲਦੇ ਆਪਣੇ ਸਕੇ ਪੁੱਤਰ ਤੇ ਤੇਜ਼ਾਬ ਸੁੱਟਕੇ ਸਾੜਨ ਦੀ ਕੋਸ਼ਿਸ਼ ਕੀਤੀ

ਕਿਹਾ ਜਾਂਦਾ ਹੈ ਕਿ ਮਾਂ ਦੇ ਪੈਰਾਂ ਹੇਠ ਸਵਰਗ ਹੁੰਦਾ ਹੈ। ਇੱਕ ਮਾਂ ਆਪਣੇ ਬੱਚੇ ਦੇ ਜੀਵਨ ਨੂੰ ਸਵਾਰਨ ਲਈ ਆਪਣਾ ਪੂਰਾ ਜੀਵਨ ਉਸਤੇ ਕੁਰਬਾਨ ਕਰ ਦਿੰਦੀ ਹੈ। ਆਮ ਤੌਰ ਤੇ ਮਤਰਈ ਮਾਂ ਵਲੋਂ ਆਪਣੇ ਮਤਰਏ ਬੱਚੇ ਤੇ ਜ਼ੁਲਮ ਕੀਤੇ ਜਾਣ ਦਾ ਤਾਂ ਸੁਣਿਆ ਗਿਆ ਹੈ ਪਰ ਕਿਸੇ ਸਕੀ ਮਾਂ ਵਲੋਂ ਆਪਣੇ ਹੀ ਕੁੱਖ ਤੋਂ ਜੰਨਮ ਦਿੱਤੇ ਬੱਚੇ ਨੂੰ ਆਪਣੇ ਨਿਜੀ ਸਵਾਰਥਾਂ ਕਾਰਨ ਮਾਰਨ ਦੀ ਗੱਲ ਸਾਹਮਣੇ ਆਵੇ ਇਸ ਤੇ ਯਕੀਨ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਪਰ ਹਕੀਕੱਤ ਚ ਇਸੇ ਤਰਾਂ੍ਹ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਚ 5 ਸਾਲਾ ਬੱਚੇ ਨੂਰ ਦੀ ਸੱਕੀ ਮਾਸੀ ਗੁਰਪ੍ਰੀਤ ਕੌਰ ਵਾਸੀ ਠਕਿਰੀ ਵਾਲ, ਕਾਦੀਆਂ ਨੇ ਦਸਿਆ

ਕਿ ਉਸਦੀ ਸੱਕੀ ਭੇਣ ਪੂਜਾ ਜਿਸਦਾ ਵਿਆਹ ਡੇਰਾ ਬਾਬਾ ਨਾਨਕ ਚ ਕੁਲਦੀਪ ਸਿੰਘ ਨਾਲ ਹੋਇਆ ਸੀ। ਇੱਸ ਵਿਆਹ ਤੋਂ ਉਸਦੀ ਭੇਣ ਦੇ ਘਰ ਦੋ ਬੇਟਿਆਂ ਅਤੇ ਇੱਕ ਬੇਟਾ ਪੈਦਾ ਹੋਇਆ। ਉਸਦੇ ਜੀਜਾ ਕੁਲਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ। ਕੁਲਦੀਪ ਸਿੰਘ ਦੀ ਮੌਤ ਤੋਂ ਬਾਅਦ ਉਸਦੀ ਭੇਣ ਪੂਜਾ ਦੇ ਕਿਸੇ ਹੋਰ ਵਿਅਕਤੀ ਨਾਲ ਸਬੰਧ ਬਣ ਗਏ। ਜਿਸਤੋਂ ਬਾਅਦ ਉਹ ਆਪਣੀ ਦੋਂਂਵੇ ਬੇਟਿਆਂ ਨੂੰ ਛੱਡਕੇ ਆਪਣੇ ਬੇਟੇ ਨੂਰ ਨਾਲ ਜਲੰਧਰ ਆਪਣੇ ਆਸ਼ਿਕ ਨਾਲ ਰਹਿਣ ਚਲੀ ਗਈ। ਜਿੱਥੇ ਆਪਣੇ ਆਸ਼ਿਕ ਦੇ ਕਹਿਣ ਤੇ ਉਹ ਆਪਣੇ ਪੰਜ ਸਾਲਾ ਬੇਟੇ ਨੂਰ ਤੇ ਜ਼ੁਲਮ ਕਰਨ ਲਗੀ।ਇੱਕ ਦਿਨ ਉਸਨੇ ਆਪਣੇ ਬੇਟੇ ਤੇ ਤੇਜ਼ਾਬ ਸੁੱਟ ਦਿਤਾ। ਜਿਸਦੇ ਨਤੀਜੇ ਵਜੋਂ ਉਸਦੇ ਇੱਕ ਹੱਥ ਦੀ ਪੰਜ ਉਂਗਲੀਆਂ, ਲੱਤਾਂ ਅਤੇ ਸਿਰ ਆਦਿ ਸੱੜ ਗਏ। ਜਦੋਂ ਉਸਨੂੰ ਇਸ ਘਟਨਾ ਬਾਰੇ ਕਿਸੇ ਵਿਅਕਤੀ ਤੋਂ ਸੂਚਨਾ ਮਿਲੀ ਤਾਂ ਉਹ ਆਪ ਜਲੰਧਰ ਗਈ ਅਤੇ ਬੇਟੇ ਨੂਰ ਨੂੰ ਲੈਕੇ ਆਪਣੇ ਕਿਰਾਏ ਦੇ ਘੱਰ ਠੀਕਰੀਵਾਲ ਨੇੜੇ ਕਾਦੀਆਂ ਲੈ ਆਈ। ਗੁਰਪ੍ਰੀਤ ਕੋਰ ਨੇ ਦਸਿਆ ਹੈ ਕਿ ਉਸਨੇ  ਇੱਸ ਘਟਨਾ ਦੇ ਸਬੰਧ ਚ ਪੁਲੀਸ ਸਟੇਸ਼ਨ ਡੇਰਾ ਬਾਬਾ ਨਾਨਕ ਸ਼ਿਕਾਇਤ ਕਰ ਦਿੱਤੀ ਹੈ। ਉਸਨੇ ਦਸਿਆ ਕਿ ਉਹ ਬੇਹਦ ਗ਼ਰੀਬ ਹੈ। ਅਤੇ ਉਸ ਕੋਲ ਬੱਚੇ ਦਾ ਇਲਾਜ ਕਰਵਾਉਣ ਦੀ ਤਾਕਤ ਨਹੀਂ ਹੈ। ਉਸਨੇ ਸਮਾਜ ਸੇਵੀ ਸੰਸਥਾਂ ਖ਼ਾਲਸਾ ਏਡ ਫ਼ਾਉਂਡੇਸ਼ਨ ਦੇ ਜਗਜੀਤ ਸਿੰਘ ਨਾਲ ਸੰਪਰਕ ਕੀਤਾ ਜਿਥੇ ਉਨ੍ਹਾਂ ਮੁੱਢਲੀ ਮੈਡੀਕਲ ਸੁਵਿਧਾ ਮੁਹੈਆ ਕਰਵਾਏ ਜਾਣ ਤੋਂ ਬਾਅਦ ਅਨਮੋਲ ਕਵਾਤਰਾ ਜੋਕਿ ਕਾਦੀਆਂ ਦੀ ਇੱਕ ਐਨ ਜੀ  ਉ ਹੈ ਅਤੇ ਉਸਦੇ ਸੰਚਾਲਕ ਲਵੀਸ਼ ਅਰੋੜਾ ਹਨ ਦੇ ਸਹਿਯੋਗ ਨਾਲ ਬੱਚੇ ਨੂੰ ਬਟਾਲਾ ਸਿੱਥਤ ਸਿਵਿਲ ਹਸਪਤਾਲ ਪਹੁੰਚਾਇਆ ਤਾਕਿ ਬੱਚੇ ਦਾ ਫੋਰੀ ਇਲਾਜ ਸ਼ੁਰੂ ਕੀਤਾ ਜਾ ਸਕੇ। ਲਵੀਸ਼ ਅਰੋੜਾ ਨੇ ਦਸਿਆ ਕਿ ਉਨ੍ਹਾਂ ਨੂੰ ਜਦੋਂ ਇਸ ਮਾਸੂਮ ਬੱਚੇ ਦੀ ਹਾਲਤ ਬਾਰੇ ਪਤਾ ਲਗਾ ਤਾਂ ਉਨ੍ਹਾਂ ਤੁਰੰਤ ਇਸ ਸਬੰਧ ਚ ਡਾਕਟਰਾਂ ਨਾਲ ਗੱਲ ਕੀਤੀ ਅਤੇ ਬੱਚੇ ਨੂੰ ਸਿਵਿਲ ਹਸਪਤਾਲ ਬਟਾਲਾ ਚ ਇਲਾਜ ਲਈ ਦਾਖ਼ਿਲ ਕਰਵਾ ਦਿੱਤਾ ਹੈ ਅਤੇ ਇੱਥੇ ਇਸਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਦਸਿਆ ਹੈ ਕਿ ਬੱਚੇ ਦੀ ਉਂਗਲੀ ਤੇਜ਼ਾਬ ਪੈਣ ਕਾਰਨ ਪੂਰੀ ਤਰ੍ਹਾਂ ਝੁੱਲਸ ਚੁੱਕੀ ਹੈ। ਅਤੇ ਜੇ ਛੇਤੀ ਇਸਦਾ ਆਪ੍ਰੇਸ਼ਨ ਕਰਕੇ ਹੱਥ ਦਾ ਕੁੱਝ ਹਿੱਸਾ ਨਾ ਕਟਵਾਇਆ ਗਿਆ ਤਾਂ ਹੋਲੀ ਹੋਲੀ ਬਾਕੀ ਦਾ ਰਹਿੰਦਾ ਹੱਥ ਵੀ ਕਟਵਾਉਣਾ ਪੈ ਸਕਦਾ ਹੈ। ਇੱਕ ਆਪ੍ਰੇਸ਼ਨ ਰਾਹੀਂ ਡਾਕਟਰਾਂ ਨੇ ਨੂਰ ਦੀ ਇੱਕ ਰਿੰਗ ਫ਼ਿੰਗਰ ਨੂੰ ਕੱਟ ਦਿਤਾ ਹੈ। ਜਦਕਿ ਬਾਕੀ ਦੀ ਚਾਰ ਉੰਗਲੀਆਂ ਲਈ ਇੱਕ ਸਪਤਾਹ ਦਾ ਸਮਾਂ ਦਿੱਤਾ ਗਿਆ ਹੈ। ਜੇ ਇਨ੍ਹਾਂ ਉੰਗਲੀਆਂ ਦੀ ਰੀਕਵਰੀ ਸ਼ੁਰੂ ਹੋ ਜਾਂਦੀ ਹੈ ਤਾਂ ਉਸਦੀ ਬਾਕੀ ਦੀ ਉੰਗਲਾਂ ਬੱਚ ਸਕਦੀਆਂ ਹਨ। ਵਰਨਾ ਬਾਕੀ ਦੀ ਬਚੀ ਉੰਗਲੀਆਂ ਕਟਣੀਆਂ ਪੈ ਸਕਦੀਆਂ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: