ਕਾਦੀਆਂ ਚ ਕਰਫ਼ਿਉ ਦੌਰਾਨ ਮਿਲੀ ਢਿੱਲ ਤੇ ਕੁੱਝ ਘਮਟਿਆਂ ਲਈ ਬਾਜ਼ਾਰ ਖੁਲੇ

22 ਮਾਰਚ ਤੋਂ ਬਾਅਦ ਅੱਜ ਪਹਿਲੀ ਵਾਰ ਕਾਦੀਆਂ ਚ ਕੁੱਝ ਘੰਟਿਆ ਲਈ ਕਰਫ਼ਿਉ ਚ ਢਿੱਲ ਮਿਲਣ ਕਾਰਨ ਸ਼ਹਿਰ ਦੇ ਬਾਜ਼ਾਰ ਖੁਲੇ। ਪਰ ਦੁਕਾਨਾਂ ਚ ਗਾਹਕ ਦੀ ਗਿਣਤੀ ਕਾਫ਼ੀ ਘੱਟ ਵੇਖਣ ਨੂੰ ਮਿਲੀ। ਬਸ ਸਟੈਂਡ ਅਤੇ ਮੇਨ ਬਾਜ਼ਾਰ ਦੇ ਪੁਰਾਣੇ ਹਿਸੇ ਚ ਹੀ ਰੋਣਕ ਵੇਖਣ ਨੂੰ ਮਿਲੀ। ਕਪੜੇ ਦੀ ਦੁਕਾਨਾਂ ਬੰਦ ਰਹੀਆਂ।

ਜਦਕਿ ਮਿਠਾਈਆਂ ਦੀ ਦੁਕਾਨਾਂ ਤਾਂ ਖੁਲੀਆਂ ਸਨ ਪਰ ਇੱਥੇ ਸਾਫ਼ ਸਫ਼ਾਈ ਦਾ ਹੀ ਕੰਮ ਚਲਦਾ ਰਿਹਾ। ਸਵੇਰੇ ਸੱਤ ਵਜੇ ਕਰਫ਼ਿਉ ਚ ਢਿੱਲ ਦਿਤੀ ਗਈ। ਜੋਕਿ 11 ਵਜੇ ਤੱਕ ਜਾਰੀ ਰਹੀ। ਪੁਲੀਸ ਨੇ 11 ਵੱਜੇ ਆਕੇ ਦੁਕਾਨਾਂ ਬੰਦ ਕਰਵਾ ਦਿਤੀਆਂ। ਬਾਜ਼ਾਰਾਂ ਚ ਸੈਨੀਟਾਈਜ਼ ਵੀ ਕੀਤਾ ਗਿਆ। ਕਿਤਾਬਾਂ ਦੀ ਦੁਕਾਨਾਂ ਖੁਲਣ ਕਾਰਣ ਵਿਦਿਆਰਥੀਆਂ ਨੇ ਰਾਹਤ ਦੀ ਸਾਂਹ ਲਈ। ਬੈਂਕਾ ਅਗੇ ਲੋਕੀ ਵੇਖੇ ਗਏ। ਜਿਨ੍ਹਾਂ ਨੂੰ ਟੋਕਨ ਰਾਹੀਂ ਬੈਂਕਾਂ ਦੇ ਅੰਦਰ ਜਾਣ ਦਿਤਾ ਜਾ ਰਿਹਾ ਸੀ। ਲੋਕਾਂ ਚ ਅਜੇ ਤੱਕ ਕਰੋਨਵਾਇਰਸ ਕਾਰਨ ਡਰ ਬਣਿਆ ਹੋਇਆ ਹੈ। ਸ਼੍ਰੀ ਹਜ਼ੂਰ ਸਾਹਿਬ ਕਾਰਨ ਵੱਧੇ ਕਰੋਨਾਵਾਇਰਸ ਦਾ ਅਸਰ ਇੱਥੇ ਅੱਜ ਵੇਖਣ ਨੂੰ ਮਿਲਿਆ। ਲੋਕ ਬਹੁਤ ਹੀ ਘੱਟ ਘਰਾਂ ਚੋਂ ਨਿਕਲ ਰਹੇ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: