ਕਾਦੀਆਂ ਦੀ ਅਨੇਕਾਂ ਯੁਨੀਅਨਾਂ ਨੇ 6 ਦਿਨ ਦੁਕਾਨਾਂ ਖੋਲਣ ਦੀ ਸਲਾਹ ਜ਼ਿਲਾ ਪ੍ਰਸ਼ਾਸਨ ਨੂੰ ਦਿੱਤੀ

ਅੱਜ ਕਾਦੀਆਂ ਚ ਵੱਖ ਵੱਖ ਵਿਉਪਾਰਿਕ ਯੁਨੀਅਨਾਂ ਨੇ ਇੱਕ ਪੱਤਰ ਲਿੱਖਕੇ ਜ਼ਿਲਾ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦੀ ਕੈਟੇਗਰੀ ਦੀਆਂ ਦੁਕਾਨਾਂ 6 ਦਿਨ ਪਰ ਘੱਟ ਸਮੇਂ ਲਈ ਖੋਲਣ ਦੀ ਜ਼ਿਲਾ ਪ੍ਰਸ਼ਾਸਨ ਨੂੰ ਲਿਖਤੀ ਸਲਾਹ ਦਿਤੀ ਹੈ। ਇੱਸ ਸਬੰਧ ਚ ਵੱਖ ਵੱਖ ਯੁਨੀਅਨਾਂ ਦੇ ਪ੍ਰਧਾਨਾਂ ਨੇ ਜ਼ਿਲਾਧੀਸ਼ ਗੁਰਦਾਸਪੁਰ ਨੂੰ ਲਿਖਤੀ ਕਿਹਾ ਹੈ ਕਿ ਜਿਸ ਤਰ੍ਹਾਂ ਦੀ ਵੰਡ ਕਰਕੇ ਦੁਕਾਨਾਂ ਨੂੰ ਖੋਲਣ ਦੇ ਹੁਕਮ ਜ਼ਿਲਾ ਪ੍ਰਸ਼ਾਸਨ ਵਲੋਂ ਜਾਰੀ ਹੋਏ ਹਨ ਉਸਦੇ ਨਾਲ ਲੋਕਾਂ ਨੂੰ ਕਾਫ਼ੀ ਦੁਵਿਧਾ ਹੋ ਰਹੀ ਹੈ। ਰੇਡੀਮੇਡ ਯੁਨੀਅਨ ਦੇ ਪ੍ਰਧਾਨ ਪਰਜੋਤ ਸਿੰਘ, ਮਨਿਆਰੀ ਯੁਨੀਅਨ ਦੇ ਪ੍ਰਧਾਨ ਸੰਜੀਵ ਕੁਮਾਰ, ਕੱਪੜਾ ਯੁਨੀਅਨ ਦੇ ਸੁਮੀਤ ਮਹਾਜਨ, ਸਬਜ਼ੀ ਯੁਨੀਅਨ ਦੇ ਸਤਨਾਮ ਸਿੰਘ, ਹਲਵਾਈ ਯੁਨੀਅਨ ਦੇ ਭਾਟੀਆ ਸਵੀਟਸ, ਬਰਤਨਾਂ ਦੇ ਨਰੇਸ਼ ਅਰੋੜਾ, ਸੁਨਿਆਰਾ ਯੁਨੀਅਨ ਦੇ ਨੀਰਜ ਸੇਠ ਅਤੇ ਬੂਟ ਹਾਉਸ ਦੇ ਵਿਨੋਦ ਕੁਮਾਰ ਨੇ ਲਿਖੇ ਪੱਤਰ ਚ ਦਸਖ਼ਤ ਕਰਦੇ ਹੋਏ ਕਿਹਾ ਹੈ ਕਿ ਸਵੇਰੇ 7 ਵਜੇ ਤੋਂ ਲੈਕੇ ਸ਼ਾਂਮ 6 ਵਜੇ ਤੱਕ ਵੰਡ ਕਰਕੇ ਦੁਕਾਨਾਂ ਖੋਲਣ ਨਾਲ ਦੁਵਿਧਾ ਪੈਦਾ ਹੁੰਦੀ ਹੈ। ਜਿਸਦੇ ਕਾਰਨ ਪਿੰਡਾਂ ਤੋਂ ਗਾਹਕਾਂ ਨੂੰ ਸਾਮਾਨ ਖ਼ਰੀਦਣ ਲਈ ਰੋਜ਼ਾਨਾ ਕਾਦੀਆਂ ਆਉਣਾ ਪੈਂਦਾ ਹੈ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਹੈ ਕਿ ਦੁਕਾਨਾ ਰੋਜ਼ਾਨਾ 6 ਦਿੱਨ ਤੱਕ ਖੋਲਣ ਦੀ ਇਜਾਜ਼ਤ ਦਿਤੀ ਜਾਵੇ। ਅਤੇ ਜਿਹੜਾ ਸਮਾਂ ਨਿਰਧਾਰਤ ਕੀਤਾ ਗਿਆ ਹੈ ਉਸਨੂੰ ਘੱਟਾਕੇ ਸਵੇਰੇ  7 ਵਜੇ ਤੋਂ ਲੈਕੇ 3 ਵਜੇ ਤੱਕ ਦਾ ਕਰ ਦਿੱਤਾ ਜਾਵੇ। ਇੱਸ ਨਾਲ ਨਾਂ ਤਾਂ ਸ਼ਹਿਰ ਚ ਭੀੜ ਲਗੇਗੀ ਅਤੇ ਲੋਕਾਂ ਨੂੰ ਵੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਝੇਲਣੀ ਪਵੇਗੀ।
ਫ਼ੋਟੋ: ਕਾਦੀਆਂ ਦੇ  ਦੁਕਾਨਦਾਰ ਮੀਟਿੰਗ ਕਰਨ ਬਾਅਦ

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: