ਕਾਦੀਆਂ ਦੇ ਨਾਈਆਂ ਦੇ ਕਿਤੇ ਨਾਲ ਸਬੰਧਿਤ ਲੋਕਾਂ ਨੇ ਸਰਕਾਰ ਤੋਂ ਉਨ੍ਹਾਂ ਦੀਆਂ ਦੁਕਾਨਾਂ ਨੂੰ ਵੀ ਖੋਲਣ ਦੀ ਖੁੱਲ ਦਿੱਤੇ ਜਾਣ ਦੀ ਕੀਤੀ ਮੰਗ

ਕਰੀਬ ਡੇਢ ਮਹੀਨੇ ਤੋਂ ਲਾਕਡਾਉਨ ਦੇ ਬਾਅਦ ਕੇਂਦਰ ਸਰਕਾਰ ਦੇ ਨਿਰੇਦਸ਼ਾਂ ਤੇ ਪੰਜਾਬ ਸਰਕਾਰ ਵਲੋਂ ਲਾਕਡਾਉਨ ਦੇ ਦੋਰਾਨ ਜ਼ਿਆਦਾਤਰ ਦੁਕਾਨਾਂ ਨੂੰ ਖੋਲਣ ਲਈ ਰੋਟੇਸ਼ਨਵਾਈਜ਼ ਖੁੱਲ ਦਿਤੀ ਗਈ ਹੈ। ਪਰ ਨਾਈਆਂ ਨੂੰ ਜਿਨ੍ਹਾਂ ਦੇ ਘੱਰ ਦਾ ਪੂਰਾ ਖ਼ਰਚ ਕੇਵਲ ਇਸੇ ਕਿਤੇ ਤੋਂ ਚਲਦਾ ਹੈ ਉਨ੍ਹਾਂ ਨੂੰ ਅਜੇ ਤੱਕ ਆਪਣੀਆਂ ਦੁਕਾਨਾਂ ਖੋਲਣ ਦੀ ਇਜਾਜ਼ਤ ਨਹੀਂ ਦਿਤੀ ਗਈ ਹੈ। ਇਸ ਸਬੰਧ ਚ ਅੱਜ ਕਾਦੀਆਂ ਦੇ ਜ਼ਿਆਦਾ ਤਰ ਸੈਲੂਨ ਅਤੇ ਦੁਕਾਨ ਮਾਲਿਕਾਂ ਨੇ ਆਪਣਾ ਰੋਸ਼ ਪ੍ਰਗਟ ਕਰਦੀਆਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਨੂੰ ਵੀ ਕੰਮ ਕਰਨ ਦੀ ਖੁੱਲ ਦਿਤੀ ਜਾਵੇ। ਇੱਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਡੋਗਰਾ ਹੇਅਰ ਸੈਲੂਨ ਦੇ ਮਾਲਿਕ ਅਤੇ ਯੁਨੀਅਨ ਦੇ ਪ੍ਰਧਾਨ ਉਮ ਪ੍ਰਕਾਸ਼ ਡੋਗਰਾ ਨੇ ਕਿਹਾ ਹੈ ਕਿ ਪਿਛੱਲੇ ਡੇਢ ਮਹੀਨੇ ਤੋਂ ਲਾਕਡਾਉਨ ਕਾਰਨ ਉਹ ਆਪਣੇ ਘਰਾਂ ਚ ਬੈਠੇ ਹੋਏ ਹਨ। ਉਹ ਆਪਣੀ ਦੁਕਾਨਾਂ ਚ ਕੰਮ ਕਰਨ ਵਾਲੇ ਕਾਰੀਗਰਾਂ ਦਾ ਖ਼ਰਚਾ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਕਾਬਿਲ ਨਹੀਂ ਹਾਂ ਕਿ ਦਿਹਾੜੀ ਕਰ ਸਕਣ। ਉਨ੍ਹਾਂ ਦਾ ਪਰਿਵਾਰ ਪੂਰੀ ਤਰ੍ਹਾਂ ਇਸੇ ਕਿਤੇ ਤੇ ਨਿਰਭਰ ਹੈ। ਉਨ੍ਹਾਂ ਦੀ ਦੁਕਾਨਾਂ ਨਾ ਖੁਲੱਣ ਕਾਰਨ ਉਨ੍ਹਾਂ ਦੇ ਭੁੱਖੇ ਮਰਨ ਦੀ ਨੋਬਤ ਆ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਸਰਕਾਰ ਰੋਟੇਸ਼ਨ ਵਾਈਜ਼ ਦੁਕਾਨਾਂ ਖੋਲਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਦੁਕਾਨਾਂ ਸਰਕਾਰ ਵਲੋਂ ਜੋ ਵੀ ਦਿਸ਼ਾ ਨਿਰਦੇਸ਼ ਜਾਰੀ ਕਰੇਗੀ ਅਸੀਂ ਪੂਰੀ ਤਰ੍ਹਾਂ ਉਸਦੀ ਪਾਲਨਾ ਕਰਣਗੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਫ਼ਿਰ ਵੀ ਨਾਈਆਂ ਦੀ ਦੁਕਾਨਾਂ ਖੁਲਵਾਉਣ ਚ ਅਸਮਰਥ ਹੈ ਤਾਂ ਸਰਕਾਰ ਉਨ੍ਹਾਂ ਨੂੰ ਕਿਤੇ ਨਾਲ ਸਬੰਧਿਤ ਲੋਕਾਂ ਨੂੰ ਮੁਆਵਜ਼ਾ ਦੇਵੇ ਤਾਕਿ ਉਹ ਘਰ ਬੈਠਕੇ ਆਪਣੇ ਬਚਿਆਂ ਦਾ ਪਾਲਨ ਪੋਸ਼ਨ ਕਰ ਸਕਣ। ਇੱਸ ਮੌਕੇ ਤੇ ਉਨ੍ਹਾਂ ਨਾਲ ਹੇਅਰ ਸੈਲੂਨ ਮਾਲਿਕਾਂ ਚੋਂ ਸ਼ਾਮ ਹੇਅਰ ਡਰੈਸਰ, ਬਲਦੇਵ ਰਾਜ, ਲਖਬੀਰ ਸਿੰਘ, ਰਾਜ ਕੁਮਾਰ, ਦਰਸ਼ਨ ਲਾਲ, ਪ੍ਰਤਾਪ ਸਿੰਘ, ਮੇਜਰ ਸਿੰਘ  ਅਤੇ ਕੁਲਦੀਪ ਸਿੰਘ ਆਦਿ ਮੋਜੂਦ ਸਨ। ਜਦੋਂ ਇਸ ਸਬੰਧ ਚ ਜ਼ਿਲਾਧੀਸ਼ ਜਨਾਬ ਮੁਹੰਮਦ ਇਸ਼ਫ਼ਾਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਮੁਤਾਬਿਕ ਹੀ ਰੋਟੇਸ਼ਨ ਵਾਈਜ਼ ਦੁਕਾਨਾਂ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਸਬੰਧ ਚ ਉਹ ਆਪਣੇ ਸਤੱਰ ਤੇ ਕੋਈ ਫ਼ੈਸਲਾ ਨਹੀਂ ਲੈ ਸਕਦੇ ਹਨ। ਇੱਸ ਕਿਤੇ ਨਾਲ ਸਬੰਧਿਤ ਦੁਕਾਨਦਾਰ ਲੋਕਾਂ ਦੇ ਘਰਾਂ ਚ ਜਾਕੇ ਕੰਮ ਕਰ ਸਕਦੇ ਹਨ। ਬਾਕੀ ਹੌਲੀ ਹੌਲੀ ਹੋ ਸਕਦਾ ਹੈ ਇਨ੍ਹਾਂ ਦੀਆਂ ਦੁਕਾਨਾਂ ਨੂੰ ਵੀ ਖੋਲਣ ਦੀ ਇਜਾਜ਼ਤ ਮਿਲ ਜਾਵੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: