ਕਾਦੀਆਂ ਪੁਲੀਸ ਨੇ ਮਾਸਕ ਨਾ ਪਾਉਣ ਤੇ ਚਲਾਨ ਕੱਟੇ

ਕਰੋਨਾਵਾਈਰਸ ਤੋਂ ਬਚਾਅ ਲਈ ਕਾਦੀਆਂ ਪੁਲੀਸ ਦਿੱਨ ਰਾਤ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਅਤੇ ਵਾਰ ਵਾਰ ਲੋਕਾਂ ਨੂੰ ਮਾਸਕ ਪਾਉਣ ਲਈ ਪ੍ਰੇਰਿਤ ਵੀ ਕਰ ਰਹੀ ਹੈ। ਪੁਲੀਸ ਅਤੇ ਪ੍ਰਸ਼ਾਸਨ ਦੀ ਅਪੀਲ ਕੀਤੇ ਜਾਣ ਦੇ ਬਾਵਜੂਦ ਕੁੱਝ ਲੋਕ ਮਾਸਕ ਪਾਉਣ ਚ ਲਾਪਰਵਾਹੀ ਕਰ ਰਹੇ ਹਨ।

ਅੱਜ ਕਾਦੀਆਂ ਪੁਲੀਸ ਨੇ ਸ਼ਹਿਰ ਚ ਮਾਸਕ ਨਾ ਪਾਉਣ ਵਾਲੇ ਵਿਅਕਤੀਆਂ ਦੇ ਚਾਲਾਨ ਵੀ ਕੱਟੇ ਹਨ। ਇਸ ਸਬੰਧ ਚ ਏ ਐਸ ਆਈ ਮਨਜੀਤ ਸਿੰਘ ਅਤੇ ਏ ਐਸ ਆਈ ਬਲਵਿੰਦਰ ਸਿੰਘ ਨੇ ਸ਼ਹਿਰ ਚ ਮਾਸਕ ਨਾ ਪਾਉਵ ਵਾਲੇ ਲੋਕਾਂ ਦੇ ਚਾਲਾਨ ਕੱਟੇ। ਇੱਸ ਸਬੰਧ ਚ ਇਨ੍ਹਾਂ ਅਧਿਕਾਰੀਆਂ ਨੇ ਦਸਿਆ ਕਿ ਕਰੋਨਾਵਾਈਰਸ ਤੋਂ ਬਚਾਅ ਲਈ ਸਰਕਾਰ ਵਲੋਂ ਜਿਹੜੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਉਨ੍ਹਾਂ ਹੁੱਕਮਾਂ ਦੀ ਪਾਲਣਾ ਕਰਨ ਤੇ ਹੀ ਅਸੀਂ ਇੱਸ ਬੀਮਾਰੀ ਤੇ ਕਾਬੂ ਪਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪੁਲੀਸ ਦਿੱਨ ਰਾਤ ਲੋਕਾਂ ਨੂੰ ਇੱਸ ਭਿਆਨਕ ਬੀਮਾਰੀ ਤੋਂ ਬਚਾਉਣ ਲਈ ਕੰਮ ਕਰ ਰਹੀ ਹੈ। ਅਸੀਂ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਕਰੋਨਾਵਾਈਰਸ ਨੂੰ ਕਾਬੂ ਪਾਉਣ ਚ ਸਾਡੇ ਨਾਲ ਸਹਿਯੋਗ ਕਰੋ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: