ਕਾਦੀਆਂ ਪੁਲੀਸ ਨੇ ਵਾਹਨਾਂ ਚ ਸਵਾਰ ਹੋਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ

ਅੱਜ ਈਦ ਉਲ ਫ਼ੀਤਰ ਦੇ ਪਵਿਤੱਰ ਮੋਕੇ ਤੇ ਪੰਜਾਬ ਪੁਲੀਸ ਦੀ ਟੀਮ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਅਤੇ ਛੋਟੇ ਛੋਟੇ ਬਚਿਆਂ ਨੂੰ ਪੁਲੀਸ ਵਾਹਨਾਂ ਚ ਸਵਾਰ ਹੋਕੇ ਲਾਉਡ ਸਪੀਕਰ ਰਾਹੀਂ ਈਦ ਦੀ ਮੁਬਾਰਕਬਾਦ ਦਿੱਤੀ। ਜਿਵੇਂ ਹੀ ਛੋਟੇ ਛੋਟੇ ਬਚਿਆਂ ਦੇ ਕੰਨਾਂ ਤੱਕ ਪੁਲੀਸ ਵਲੋਂ ਈਦ ਮੁਬਾਰਕ ਦਾ ਪੈਗ਼ਾਮ ਸੁਣਨ ਨੂੰ ਮਿਲਿਆ ਤਾਂ ਉਹ ਖੁਸ਼ੀ ਨਾਲ ਝੁੰਮ ਉਠੇ। ਮੁਸਲਿਮ ਭਾਈਚਾਰੇ ਦੇ ਕੁੱਝ ਬਚਿਆਂ ਦੀ ਇੱਛਾ ਸੀ ਕਿ ਪੁਲੀਸ ਅੰਕਲ ਈਦ ਦੇ ਮੋਕੇ ਤੇ ਆਪਣੇ ਵਾਹਨਾਂ ਚ ਸਵਾਰ ਹੋਕੇ ਉਨ੍ਹਾਂ ਨੂੰ ਲਾਉਡਸਪੀਕਰ ਤੇ ਈਦ ਮੁਬਾਰਕ ਬੋਲਣ। ਬਚਿਆਂ ਦੀ ਖਵਾਹਿਸ਼ ਦਾ  ਜਦੋਂ ਐਸ ਐਸ ਪੀ ਬਟਾਲਾ ਨੂੰ ਪਤਾ ਚਲਿਆ ਤਾਂ ਸਥਾਨਕ ਡੀ ਐਸ ਪੀ ਸ਼੍ਰੀ ਸੰਜੀਵ ਕੁਮਾਰ ਨੇ ਸਹਿਯੋਗ ਨਾਲ ਐਸ ਐਚ ਉ ਸ਼੍ਰੀ ਪਰਮਿੰਦਰ ਸਿੰਘ ਦੀ ਟੀਮ ਵਲੋਂ ਮੁਸਲਿਮ ਏਰਿਆ ਚ ਪੁਲੀਸ ਵਾਹਨਾਂ ਚ ਸਵਾਰ ਹੋਕੇ ਲਾਉਡ ਸਪੀਕਰ ਤੇ ਈਦ ਦੀ ਮੁਬਾਰਕਬਾਦ ਦਿੱਤੀਆਂ ਗਈਆਂ। ਇੱਸ ਮੋਕੇ ਮਿਠਾਈ ਨਾਲ ਮੁੰਹ ਵੀ ਮਿਠੇ ਕਰਵਾਏ ਗਏ। ਰਾਜ਼ਿਆ ਅਹਿਮਦ ਨੇ ਐਸ ਐਸ ਪੀ ਸ਼੍ਰੀ ਉਪਿੰਦਰਜੀਤ ਸਿੰਘ ਘੁੰਮਣ ਐਸ ਐਸ ਪੀ ਬਟਾਲਾ ਨੂੰ ਇੱਕ ਮੈਸੇਜ ਭੇਜ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਕਿ ਪੁਲੀਸ ਅੰਕਲ ਅੱਜ ਸਾਨੂੰ ਈਦ ਦੀਆਂ ਮੁਬਾਰਕਾਂ ਦੇ ਰਹੇ ਸਨ। ਮੁਸਲਿਮ ਭਾਈਚਾਰੇ ਵਲੋਂ ਪੁਲੀਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਅਤੇ ਤਾਰੀਫ਼ ਕੀਤੀ ਜਾ ਰਹੀ ਹੈ ਕਿ ਉਹ ਇੱਸ ਮੁਸ਼ਕਿਲ ਘੜੀ ਚ ਹਰ ਵਰਗ ਦੇ ਲੋਕਾਂ ਦੇ ਨਾਲ ਉਨ੍ਹਾਂ ਦੀਆਂ ਖੁਸ਼ੀਆਂ ਅਤੇ ਜਜ਼ਬਾਤਾਂ ਦੀ ਕਦਰ ਕਰ ਰਹੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: