ਕਾਦੀਆਂ ਸਬ-ਤਹਿਸੀਲ ਚ ਰਜਿਸਟਰੀਆਂ ਦਾ ਕੰਮ ਸ਼ੁਰੂ ਹੋਇਆ

ਕਾਦੀਆਂ ਸਬ-ਤਹਿਸੀਲ ਚ ਰਜਿਸਟਰੀਆਂ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਕਾਦੀਆਂ ਸਬ-ਤਹਿਸੀਲ ਦੇ ਨਾਈਬ ਤਹਿਸੀਲਦਾਰ ਅਮਰਜੀਤ ਸਿੰਘ ਨੇ ਦਸਿਆ ਕਿ ਲਾਕਡਾਉਨ ਦੇ ਚਲਦੀਆਂ ਰਜਿਸਟਰੀਆਂ ਕਰਨ ਦਾ ਕੰਮ ਬੰਦ ਹੋ ਗਿਆ ਸੀ। ਹੁਣ ਸਰਕਾਰ ਦੀਆਂ ਹਿਦਾਇਤਾਂ ਤੋਂ ਸੋਸ਼ਲ ਡਿਸਟੈਂਸਿੰਗ ਦੇ ਨਾਲ ਇੱਹ ਕੰਮ ਸ਼ੁਰੂ ਹੋ ਗਿਆ ਹੈ।

ਉਨ੍ਹਾਂ ਦਸਿਆ ਕਿ ਅੱਜ ਕੁਲ 8 ਡਾਕੂਮੈਂਟਸ ਰਜਿਸਟਰਡ ਕੀਤੇ ਗਏ। ਵੇਚਣ ਵਾਲੇ ਨੂੰ ਹੀ ਸਿਰਫ਼ ਤਹਿਸੀਲ ਅੰਦਰ ਦਾਖ਼ਿਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਜਦਕਿ ਮੈਨੂਅਲ ਫ਼ੋਟੋ ਰਾਹੀਂ ਦਸਖ਼ਤ ਕਰਵਾ ਗਏ ਹਨ। ਇੱਹ ਸਾਰਾ ਕੰਮ ਸੋਸ਼ਲ ਡਿਸਟੈਂਸਿੰਗ ਦੀਆਂ ਹਿਦਾਇਤਾਂ ਅਨੁਸਾਰ ਕੀਤਾ ਗਿਆ। ਉਨ੍ਹਾਂ ਦਸਿਆ ਕਿ ਅਸੀਂ ਵਸੀਕਾ ਨਵੀਸਾਂ ਅਤੇ ਟਾਇਸਿਟਾਂ ਨੂੰ ਵੀ ਸਖ਼ਤ ਹਿਦਾਇਤਾਂ ਦਿਤੀਆਂ ਹਨ ਕਿ ਉਹ ਕਿਸੇ ਵੀ ਗ੍ਰਾਹਕ ਨੂੰ ਆਪਣੀ ਦੁਕਾਨ ਅੰਦਰ ਨਾ ਆਉਣ ਦਿੱਤਾ ਜਾਵੇ। ਜੋ ਵੀ ਰਜਿਸਟਰੀ ਲਈ ਤਹਿਸੀਲ ਆਉਂਦਾ ਹੈ ਉਹ ਬਾਹਰ ਰਹੇਗਾ। ਇੱਕ ਇੱਕ ਕਰਕੇ ਹੀ ਵਿਅਤਕੀ ਨੂੰ ਤਹਿਸੀਲ ਪਰਿਸਰ ਅੰਦਰ ਕੰਮ ਲਈ ਆਉਣ ਦੀ ਇਜਾਜ਼ਤ ਹੋਵੇਗੀ। ਦੂਜੇ ਪਾਸੇ ਸਾਂਝ ਕੇਂਦਰਾਂ ਚ ਵੀ ਕੰਮ ਕਾਜ ਸ਼ੁਰੂ ਹੋ ਗਿਆ ਹੈ। ਪਾਸਪੋਰਟ ਦੀਆਂ ਇੰਕਵਾਰੀਆਂ ਦਾ ਵੀ ਕੰਮ ਸ਼ੁਰੂ ਹੋ ਗਿਆ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: