ਗੁਰਦਾਸਪੁਰ ਜ਼ਿਲੇ ਚ 24 ਹੋਰ ਕਰੋਨਾਵਾਇਰਸ ਪਾਜ਼ੇਟਿਵ ਪਾਏ ਗਏ

ਜ਼ਿਲੇ ਗੁਰਦਾਸਪੁਰ ਚ ਕਰੋਨਾਵਾਇਰਸ ਪੀੜਤਾਂ ਦੀ ਗਿਣਤੀ ਚ ਲਗਾਤਾਰ ਵਾਧਾ ਹੋ ਰਿਹਾ ਹੈ। 29 ਅਪਰੈਲ ਨੂੰ ਜ਼ਿਲੇ ਦੇ 72 ਲੋਕਾਂ ਦਾ ਕਰੋਨਾਵਾਇਰਸ ਟੈਸਟ ਲਈ ਸੈਂਪਲ ਲਿਆ ਗਿਆ ਸੀ। ਜਿਸਦੀ ਰਿਪੋਰਟ ਅੱਜ ਆ ਗਈ ਹੈ। ਇਨ੍ਹਾਂ 72 ਲੋਕਾਂ ਚੋਂ 24 ਵਿਅਕਤੀ ਜਿਨ੍ਹਾਂ ਚ ਅੋਰਤਾਂ ਅਤੇ ਮਰਦ ਸ਼ਾਮਿਲ ਹਨ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਇਹ ਸਾਰੇ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਦੇ ਸ਼ਰਧਾਲੂ ਹਨ ਜੋ ਯਾਤਰਾ ਤੋਂ ਬਾਅਦ ਜ਼ਿਲੇ ਚ ਪਰਤੇ ਹਨ। ਜਦਕਿ 6 ਵਿਅਕਤੀਆਂ ਦੀ ਰਿਪੋਰਟ ਆਉਣੀ ਬਾਕੀ ਹੈ। ਹੁਣ ਤੱਕ ਜ਼ਿਲੇ ਚ ਕਰੋਨਾਵਾਇਰਸ ਪੀੜਤਾਂ ਦੀ ਗਿਣਤੀ 27 ਹੋ ਗਈ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: