ਨੂਰ ਤੇ ਤੇਜ਼ਾਬ ਪਾਉਣ ਤੋਂ ਬਾਅਦ ਮਦਦ ਲਈ ਕਈ ਸਮਾਜਸੇਵੀ ਸੰਸਥਾਂਵਾ ਅੱਗੇ ਆਇਆਂ

ਲਾਕਡਾਉਨ ਚ ਇੱਕ ਕਲਯੁਗੀ ਮਾਂ ਵੱਲੋਂ ਆਪਣੇ ਆਸ਼ਿਕ ਦੀ ਮਿਲੀਭਗਤ ਨਾਲ ਆਪਣੇ ਪੰਜ ਸਾਲਾ ਮਾਸੂਮ ਬੇਟੇ ਨੂਰ ਤੇ ਤੇਜ਼ਾਬ ਪਾਉਣ ਦੀ ਘਟਨਾ ਮੀਡਿਆ ਚ ਆਉਣ ਤੋਂ ਬਾਅਦ ਕਈ ਸਮਾਜਸੇਵੀ ਸੰਸਥਾਂਵਾ ਨੂਰ ਦੀ ਮਦਦ ਲਈ ਅੱਗੇ ਆਇਆਂ ਹਨ। ਖ਼ਾਲਸਾ ਏਡ ਫ਼ਾਂਉਂਡੇਸ਼ਨ ਦੇ ਜਗਜੀਤ ਸਿੰਘ ਨੇ ਦਸਿਆ ਕਿ ਅਨਮੋਲ ਕਵਾਤਰਾ ਸਮਾਜਸੇਵੀ ਸੰਸਥਾ ਦੇ ਸੰਚਾਲਕ ਲਵੀਸ਼ ਅਰੋੜਾ ਦੇ ਸਹਿਯੋਗ ਨਾਲ ਬੱਚੇ ਦਾ ਇਲਾਜ ਬਟਾਲਾ ਸਰਕਾਰੀ ਹਸਪਤਾਲ ਚ ਚੱਲ ਰਿਹਾ ਸੀ। ਅਤੇ ਇੱਕ ਉਸਦੀ ਇੱਕ ਉੰਗਲ ਡਾਕਟਰਾਂ ਨੂੰ ਕਟਣੀ ਪਈ ਸੀ। ਅੱਜ ਸੰਸਥਾਂ ਨੂੰ ਡਾਕਟਰਾਂ ਨੇ ਸੂਚਿਤ ਕੀਤਾ ਕਿ ਬੱਚੇ ਦੇ ਹੱਥ ਚ ਜ਼ਹਿਰ ਫ਼ੈਲ ਰਿਹਾ ਹੈ। ਅਤੇ ਉਸਦੇ ਹੱਥ ਦੀ ਚਾਰੇ ਉਗਲੀਆਂ ਕਟਣੀਆਂ ਪੈਣੀਆਂ ਹਨ। ਇੱਸ ਲਈ ਉਸਨੂੰ ਅੰਮ੍ਰਿਤਸਰ ਰੈਫ਼ਰ ਕੀਤਾ ਜਾ ਰਿਹਾ ਹੈ। ਜਿਸਤੇ ਸੰਸਥਾ ਨੇ ਬੱਚੇ ਦੇ ਇਲਾਜ ਦਾ ਪੂਰਾ ਖ਼ਰਚਾ ਉਠਾਉਣ ਦੀ ਜ਼ਿੰਮੇਵਾਰੀ ਲਈ ਹੈ। ਨੂਰ ਦਾ ਇਲਾਜ ਕਰ ਰਹੇ ਡਾਕਟਰ ਹਰਪ੍ਰੀਤ ਸਿੰਘ ਨੇ ਦਸਿਆ ਹੈ ਕਿ ਨੂਰ ਦੀ ਹਾਲਤ ਕਾਫ਼ੀ ਨਾਜ਼ੁਕ ਹੈ। ਦੂਜੇ ਪਾਸੇ ਨੂਰ ਦੀ ਮਾਸੀ ਗੁਰਪ੍ਰੀਤ ਕੋਰ ਨੇ ਦਸਿਆ ਕਿ ਨੂਰ ਨੇ ਉਸਨੂੰ ਦਸਿਆ ਹੈ ਕਿ ਉਸਦੀ ਮਾਂ ਅਤੇ ਉਸਦੇ ਆਸ਼ਿਕ ਨੇ ਉਸਤੇ ਬਹੁਤ ਜ਼ੁਲਮ ਕੀਤੇ ਹਨ। ਉਸ ਨਾਲ ਕਾਫ਼ੀ ਮਾਰਪੀਟ ਵੀ ਕੀਤੀ ਜਾਂਦੀ ਰਹੀ ਹੈ। ਇਨ੍ਹਾਂ ਹੀ ਨਹੀਂ ਉਸਨੂੰ ਛੱਤ ਤੋਂ ਧੱਕਾ ਵੀ ਦਿੱਤਾ ਗਿਆ ਪਰ ਉਹ ਬਾਲ ਬਾਲ ਬੱਚ ਗਿਆ ਸੀ। ਗੁਰਪੀ੍ਰਤ ਕੋਰ ਨੇ ਕਿਹਾ ਹੈ ਕਿ ਉਹ ਨੂਰ ਦੇ ਠੀਕ ਹੋਣ ਤੋਂ ਬਾਅਦ ਉਸਦੀ ਮਾਂ ਅਤੇ ਉਸਦੇ ਆਸ਼ਿਕ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਏਗੀ। ਇਸ ਸਮੇਂ ਉਹ ਨੂਰ ਤੋਂ ਇਲਾਵਾ ਉਸਦੇ ਇੱਕ ਹੋਰ ਭਰਾ ਅਤੇ ਦੋ ਭੇਣਾਂ ਦਾ ਪਾਲਨ ਪੋਸ਼ਨ ਕਰ ਰਹੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: