ਪਾਕਿਸਤਾਨੀ ਚ ਕੋਵਿਡ ਕਾਰਨ ਫ਼ਸੇ ਦੋ ਪਰਿਵਾਰਾਂ ਨੇ ਭਾਰਤ ਸਰਕਾਰ ਤੋਂ ਭਾਰਤ ਵਾਪਿਸੀ ਲਈ ਬਾਰਡਰ ਖੋਲਣ ਦੀ ਕੀਤੀ ਅਪੀਲ

ਕਾਦੀਆਂ ਦੇ ਪਾਕਿਸਤਾਨ ਗਏ ਦੋ ਪਰਿਵਾਰਾਂ ਨੇ ਜੋਕਿ ਕੋਵਿਡ-19 ਦੇ ਚਲਦੀਆਂ ਭਾਰਤ-ਪਾਕਿਸਤਾਨ ਬਾਰਡਰ ਬੰਦ ਹੋਣ ਕਾਰਨ ਪਾਕਿਸਤਾਨ ਚ ਫ਼ਸੇ ਹੋਏ ਹਨ ਨੇ ਭਾਰਤ ਵਾਪਸੀ ਲਈ ਬਾਰਡਰ ਖੋਲਣ ਦੀ ਅਪੀਲ ਕੀਤੀ ਹੈ। ਇਸ ਸਬੰਧ ਚ ਪਾਕਿਸਤਾਨ ਚ ਫ਼ਸੇ ਕਾਦੀਆਂ ਵਾਸੀ ਮੁਹੰਮਦ ਅਨਵਰ ਨੇ ਫ਼ੋਨ ਤੇ ਦਸਿਆ ਹੈ ਕਿ ਉਹ 12 ਮਾਰਚ ਨੂੰ ਆਪਣੀ ਪਤਨੀ ਫੋਜ਼ਿਆ ਨਸਰੀਨ ਅਤੇ ਬੇਟੀ ਖੋਲਾ ਅਨਵਰ ਨਾਲ 12 ਮਾਰਚ ਨੂੰ ਵਾਹਗਾ ਬਾਰਡਰ ਤੋਂ ਸੜਕ ਰਾਹੀਂ ਪਾਕਿਸਤਾਨ ਆਪਣੇ ਸੋਹਰੇ ਪਰਿਵਾਰ ਨੂੰ ਮਿਲਣ ਲਈ ਚਿਨਾਬ ਨਗਰ ਜ਼ਿਲਾ ਚਿਨੋਟ ਪਹੁੰਚੇ ਸਨ।

ਇਸੇ ਤਰ੍ਹਾਂ ਉਨ੍ਹਾਂ ਦੇ ਇੱਕ ਹੋਰ ਰਿਸ਼ਤੇਦਾਰ ਰਫ਼ੀਕ ਅਹਿਮਦ ਪੁੱਤਰ ਨਸੀਰਉਦੀਨ ਵਾਸੀ ਕਾਦੀਆਂ ਆਪਣੀ ਪੱਤਨੀ ਉਮੇਰਾ ਰਫ਼ੀਕ (ਪਾਕ ਸਿਟੀਜ਼ਨ) ਅਤੇ ਬੇਟੀ ਆਇਸ਼ਾ ਤਯਬਾ ਨਾਲ ਚਿਨਾਬ ਨਗਰ ਜ਼ਿਲਾ ਚਿਨੋਟ (ਪਾਕਿਸਤਾਨ) ਸਹੁਰੇ ਪਰਿਵਾਰ ਨੂੰ ਮਿਲਣ ਲਈ ਗਏ ਸਨ। 18 ਮਾਰਚ ਨੂੰ ਂਭਾਰਤ-ਪਾਕਿਸਤਾਨ ਦੋਂਵੇ ਦੇਸ਼ਾਂ ਵਲੋਂ ਕੋਵਿਡ-19 ਮਹਾਮਾਰੀ ਦੇ ਕਾਰਨ ਬਾਰਡਰ ਬੰਦ ਕਰ ਦਿਤੇ ਜਾਣ ਕਾਰਨ ਉਹ ਪਾਕਿਸਤਾਨ ਚ ਫ਼ੱਸ ਗਏ ਹਨ। ਉਨ੍ਹਾਂ ਨੇ ਭਾਰਤੀ ਦੂਤਾਵਾਸ ਇਸਲਾਮਾਬਾਦ ਨੂੰ ਆਪਣੀ ਭਾਰਤ ਵਾਪਸੀ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਜ਼ਿਲਾ ਪ੍ਰਸ਼ਾਸਨ ਰਾਹੀਂ ਵੀ ਉਨ੍ਹਾਂ ਨੇ ਆਪਣੇ ਭਾਰਤ ਵਾਪਸੀ ਦੀ ਮੰਗ ਕੀਤੀ ਹੈ। ਇੱਹ ਗੱਲ ਕਾਬਿਲੇ ਜ਼ਿਕਰ ਹੈ ਕਿ ਬੀਤੇ ਮਹੀਨੇ 16 ਅਪ੍ਰੈਲ ਨੂੰ 41 ਪਾਕਿਸਤਾਨੀ ਨਾਗਰਿਕ ਜਿਨ੍ਹਾਂ ਚ ਤਿੰਨ ਕਾਦੀਆਂ ਤੋਂ ਵੀ ਤਿੰਨ ਪਾਕਿਸਤਾਨੀ ਨਾਗਰਿਕ ਵਾਪਸ ਪਾਕਿਸਤਾਨ ਵਾਹਗਾ ਸਰਹਦ ਰਾਹੀਂ ਪਰਤੇ ਹਨ। ਪਰ ਅਜੇ ਤੱਕ ਇੱਕ ਵੀ ਭਾਰਤੀ ਨਾਗਰਿਕ ਪਾਕਿਸਤਾਨ ਤੋਂ ਵਾਪਸ ਭਾਰਤ ਨਹੀਂ ਪਰਤਿਆ ਹੈ। ਜਿਸਦੇ ਕਾਰਨ ਪਾਕਿਸਤਾਨ ਚ ਫ਼ਸੇ ਭਾਰਤੀ ਨਾਗਰਿਕਾਂ ਚ ਮਾਯੂਸੀ ਦੀ ਲਹਿਰ ਹੈ। ਇੱਹ ਗੱਲ ਵੀ ਕਾਬਿਲੇ ਜ਼ਿਕਰ ਹੈ ਕਿ ਪਾਕਿਸਤਾਨੀ ਵਿਹਾਂਦੜ ਉਮੇਰੀ ਰਫ਼ੀਕ ਜਿਸਦਾ ਵਿਆਹ ਕਾਦੀਆਂ ਵਾਸੀ ਭਾਰਤੀ ਨਾਗਰਿਕ ਰਫ਼ੀਕ ਅਹਿਮਦ ਨਾਲ ਹੋਇਆ ਹੈ ਉਹ ਆਪਣੇ ਪੇਕੇ ਆਪਣੇ ਪਤਿ ਨਾਲ ਨੂਰੀ ਵੀਜ਼ਾ (ਨੋ ਆਬਜੈਕਸ਼ਨ ਆਨ ਇੰਡੀਆ ਰਿਟਰਨ ਵੀਜ਼ਾ) ਤੇ ਗਈ ਹੋਈ ਹੈ। ਅਤੇ ਉਸਦਾ ਵੀਜ਼ਾ ਅਗਲੇ ਮਹੀਨੇ ਸਮਾਪਤ ਹੋਣ ਵਾਲਾ ਹੈ। ਜੇ ਉਸਦੀ ਛੇਤੀ ਵਾਪਸੀ ਨਹੀਂ ਹੁੰਦੀ ਅਤੇ ਨੂਰੀ ਵੀਜ਼ੇ ਦੀ ਮਿਆਦ ਸਮਾਪਤ ਹੋ ਜਾਂਦੀ ਹੈ ਤਾਂ ਉਸਨੂੰ ਭਾਰਤ ਦਾ ਨਵੇਂ ਸਿਰੋਂ ਤੋਂ ਵੀਜ਼ਾ ਲੈਣਾ ਪੈ ਸਕਦਾ ਹੈ। ਜੇ ਉਹ ਨਵੇਂ ਵੀਜ਼ੇ ਤੇ ਭਾਰਤ ਆਉਂਦੀ ਹੈ ਤਾਂ ਉਸਨੂੰ ਭਾਰਤੀ ਨਾਗਰਿਕਤਾ ਹਾਸਿਲ ਕਰਨ ਲਈ ਦੁਬਾਰਾ ਤੋਂ ਸੱਤ ਸਾਲ ਦੀ ਉਡੀਕ ਕਰਨੀ ਪੈ ਸਕਦੀ ਹੈ। ਇੱਸ ਸਬੰਧ ਚ ਕੋਂਸਲਰ ਗਗਨਦੀਪ ਸਿੰਘ ਗਿੰਨੀ ਭਾਟੀਆ ਅਤੇ ਵਿਜੇ ਕੁਮਾਰ ਐਮ ਸੀ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਵੀ ਭਾਰਤੀ ਨਾਗਰਿਕ ਪਾਕਿਸਤਾਨ ਚ ਕੋਵਿਡ-19 ਕਾਰਨ ਫੱਸੇ ਹੋਏ ਹਨ ਉਨ੍ਹਾਂ ਦੀ ਤੁਰੰਤ ਵਾਪਸੀ ਲਈ ਬਾਰਡਰ ਖੋਲੇ ਜਾਣ। ਉਨ੍ਹਾਂ ਇੱਹ ਵੀ ਮੰਗ ਕੀਤੀ ਹੈ ਕਿ ਜੇ ਕਿਸੇ ਪਾਕਿਸਤਾਨੀ ਵਿਹਾਂਦੜ ਦਾ ਜੋ ਨੂਰੀ ਵੀਜ਼ੇ ਤੇ ਪਾਕਿਸਤਾਨ ਆਪਣੇ ਪੇਕੇ ਗਈ ਹੋਈ ਹੈ ਵੀਜ਼ਾ ਖ਼ਤਮ ਹੋਣ ਦੀ ਸੂਰਤ ਚ ਭਾਰਤ ਸਰਕਾਰ ਉਸਦਾ ਨੂਰੀ ਵੀਜ਼ੇ ਦੇ ਵਾਧੇ ਦਾ ਇਖ਼ਤਿਆਰ ਭਾਰਤੀ ਹਾਈਕਮੀਸ਼ਨ ਇਸਲਾਮਾਬਾਦ ਨੂੰ  ਦੇਵੇ ਤਾਕਿ ਇਨ੍ਹਾਂ ਵਿਹਾਂਦੜਾ ਨੂੰ ਭਾਰਤੀ ਨਾਗਰਿਕਤਾ ਹਾਸਿਲ ਕਰਨ ਚ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ। ਦੂਜੇ ਪਾਸੇ ਕੱਲ ਪਾਕਿਸਤਾਨ ਦੇ 169 ਨਾਗਰਿਕਾਂ ਦੀ ਵਾਹਗਾ ਬਾਰਡਰ ਰਾਹੀਂ ਵਾਪਸੀ ਹੋ ਰਹੀ ਹੈ। ਹੈਰਾਨੀ ਦੀ ਗੱਲ ਇੱਹ ਹੈ ਕਿ ਭਾਰਤ ਪਾਕਿਸਤਾਨੀ ਨਾਗਰਿਕਾਂ ਲਈ ਬਾਰਡਰ ਤਾਂ ਖੋਲ ਰਿਹਾ ਹੈ ਪਰ ਆਪਣੇ ਪਾਕਿਸਤਾਨ ਚ ਫ਼ਸੇ ਭਾਰਤੀ ਨਾਗਰਿਕਾਂ ਲਈ ਬਾਰਡਰ ਨਾ ਖੋਲਣ ਦੀ ਗੱਲ ਸਮੱਝ ਨਹੀਂ ਆ ਰਹੀ ਹੈ। ਇਸ ਸਬੰਧ ਚ ਵਿਦੇਸ਼ ਮੰਤਰਾਲੇ ਨਵੀਂ ਦਿੱਲੀ ਦਾ ਪੱਖ ਜਾਣਨ ਲਈਂ ਸੰਪਰਕ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: