ਪੁਲੀਸ ਨੂੰ ਧਮਕੀਆਂ ਦੇਣ, ਲੋਕਾਂ ਨਾਲ ਠੱਗੀ ਮਾਰਨ ਤੇ ਸਮਾਜਸੇਵੀ ਵਿਰੁੱਧ ਕਾਦੀਆਂ ਥਾਣਾ ਚ ਕੇਸ ਦਰਜ

ਕਾਦੀਆਂ ਦੇ ਨੇੜਲੇ ਪਿੰਡ ਠੀਕਰੀਵਾਲ ਵਿੱਚ ਸਮਾਜ ਸੇਵੀ ਸੰਸਥਾ ਦੇ ਸੰਚਾਲਕ ਸਮੇਤ 20 ਲੋਕਾਂ ਦੇ ਵਿਰੁੱਧ ਕਾਦੀਆਂ ਪੁਲੀਸ ਨੇ ਵੱਖ ਵੱਖ ਧਾਰਾਂਵਾ ਹੇਠ ਕੇਸ ਦਰਜ ਕੀਤਾ ਹੈ। ਇਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਕਾਦੀਆਂ ਥਾਣਾ ਦੇ ਐਸ ਐਚ ਉ ਪਲਵਿੰਦਰ ਸਿੰਘ ਸੰਧੂ ਨੇ ਦਸਿਆ ਕਿ ਸਮਾਜ ਸੇਵੀ ਸੰਸਥਾ ਦੇ ਸੰਚਾਲਕ ਹਰਪਿੰਦਰ ਸਿੰਘ ਪੁਤੱਰ ਲਖਵਿੰਦਰ ਸਿੰਘ ਪਿੰਡ ਠੀਕਰੀਵਾਲ ਅਤੇ ਉਸਦੇ 20 ਸਹਿਯੋਗੀਆਂ ਦੇ ਵਿਰੁੱਧ ਵੱਖ ਵੱਖ ਧਾਰਾਂਵਾ ਤਹਿਤ ਮੁਕਦਮਾ ਨੰਬਰ 43 ਧਾਰਾ 452, 447, 506, 148 ਅਤੇ 149 ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਸ ਐਚ ਉ ਕਾਦੀਆਂ ਨੇ ਅੱਗੇ ਦਸਿਆ ਕਿ ਪਹਿਲਾਂ ਵੀ ਇੱਸ ਸੰਸਥਾਂ ਦੇ ਸੰਚਾਲਕ ਤੇ ਕੇਸ ਦਰਜ ਹੈ। ਕੁੱਝ ਪਿੰਡਾਂ ਦੀ ਪੰਚਾਇਤਾਂ ਨੇ ਇਸਦੇ ਵਿਰੁੱਧ ਪੁਲੀਸ ਨੂੰ ਮੰਗ ਪਤੱਰ ਵੀ ਦਿੱਤੇ ਹਨ। ਇੱਹ ਕਥਿਤ ਸਮਾਜ ਸੇਵਕ ਪੁਲੀਸ ਨੂੰ ਵੀ ਧਮਕੀਆਂ ਦਿੰਦਾ ਰਿਹਾ ਹੈ। ਹਾਲ ਚ ਹੀ ਪਿੰਡ ਡੱਲਾ ਕਲਾਂ ਦੇ ਸਰਵਨ ਸਿੰਘ, ਸਰਪੰਚ ਯੁਧਵੀਰ ਸਿੰਘ ਅਤੇ ਹੋਰ ਲੋਕਾਂ ਵਲੋਂ ਸ਼ਿਕਾਇਤ ਤੇ ਇੱਹ ਕਾਰਵਾਈ ਕੀਤੀ ਗਈ ਹੈ। ਇੱਹ ਸਮਾਜ ਸੇਵਕ ਸੰਸਥਾ ਦੇ ਨਾਂ ਤੇ ਲੋਕਾਂ ਤੋਂ ਜਬਰੀ ਧੰਨ ਵਸੂਲ ਕਰਦਾ ਸੀ। ਪੰਚਾਇਤਾਂ ਨੂੰ ਪੁਲੀਸ ਦੇ ਵਿਰੁੱਧ ਗੁਮਰਾਹ ਕਰਦਾ ਸੀ ਅਤੇ ਪੁਲੀਸ ਦੀ ਛਵਿ ਖ਼ਰਾਬ ਕਰਦਾ ਸੀ। ਪਰਮਿੰਦਰ ਸਿੰਘ ਨੇ ਇੱਹ ਵੀ ਦਸਿਆ ਕਿ ਜ਼ਮੀਨਾਂ ਤੇ ਕਬਜ਼ੇ ਕਰਵਾਉਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਪਿੰਡ ਡੱਲਾ ਵਿੱਚ ਇੱਸ ਵਲੋਂ ਗੁੰਡਾਗਰਦੀ ਕਰਵਾਉਣ ਅਤੇ ਪੰਚਾਇਤਾਂ ਨੂੰ ਬੁਰਾ ਭੱਲਾ ਕਹਿਣ ਦੇ ਇਸਦੇ ਵਿਰੁੱਧ ਪੁਲੀਸ ਨੂੰ ਪੁਖ਼ਤਾ ਸਬੂਤ ਵੀ ਮਿਲੇ ਹਨ। ਉਨ੍ਹਾਂ ਦਸਿਆ ਕਿ ਸਵਰਨ ਸਿੰਘ ਦੀ ਇੱਕ ਨੰਬਰੀ ਜ਼ਮੀਨ ਚ ਕਬਜ਼ਾ ਕਰਨ ਦਾ ਮਾਮਲਾ ਵੀ ਇਸਦੇ ਵਿਰੁੱਧ ਸਾਹਮਣੇ ਆਇਆ ਹੈ। ਇੱਹ ਲੋਕਾਂ ਨੂੰ ਗੁਰਮਾਹ ਕਰਦਾ ਸੀ। ਨਸ਼ੇ ਵੇੱਚਣ ਅਤੇ ਲਾਲ ਬਤੀ ਲਗਾਕੇ ਘੁੰਮਣ ਵਰਗੇ ਮਾਮਲੇ ਪਹਿਲਾਂ ਤੋਂ ਇਸਦੇ ਵਿਰੁੱਧ ਦਰਜ ਹਨ। ਪੁਲੀਸ ਵਲੋਂ ਹਰਪਿੰਦਰ ਸਿੰਘ ਅਤੇ ਉਸਦੇ ਸਾਥਿਆਂ ਨੂੰ ਫ਼ੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਹਰਪਿੰਦਰ ਸਿੰਘ ਨੇ ਵਟੱਸਅੱਪ ਰਾਹੀ ਪੁਲੀਸ ਵਲੋਂ ਲਗਾਏ ਦੋਸ਼ਾਂ ਦਾ ਖੰਡਨ ਕਰਦੀਆਂ ਕਿਹਾ ਹੈ ਕਿ ਉਸਦੇ ਵਿਰੁੱਧ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ। ਉਸਨੇ ਕਿਹਾ ਹੈ ਕਿ ਠੀਕਰੀਵਾਲ ਦੀ ਉਸਦੀ ਸੰਸਥਾ ਹਮੇਸ਼ਾ ਸਤਾਏ ਲੋਕਾਂ ਦੀ ਮਦਦ ਕਰਦੀ ਆਈ ਹੈ। ਉਹ ਆਪਣਾ ਲੋਕ ਸੇਵਾ ਦਾ ਕੰਮ ਬੰਦ ਨਹੀਂ ਕਰੇਗੀ। ਉਸਨੇ ਇੱਹ ਵੀ ਕਿਹਾ ਕਿ ਮੇਰੀ ਛਵਿ ਨੂੰ ਖ਼ਰਾਬ ਕੀਤੇ ਜਾਣ ਦੀ ਸਾਜ਼ਿਸ਼ ਰੱਚੀ ਗਈ ਹੈ। ਜਿਸਦਾ ਉਹ ਅਦਾਲਤ ਚ ਪਰਦਾਫ਼ਾਸ਼ ਕਰੇਗਾ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: