ਪ੍ਰਧਾਨ ਮੰਤਰੀ ਮੋਦੀ ਦੇ ਹੁੱਕਮਾਂ ਦੀ ਪਰਵਾਹ ਕੀਤੇ ਬਿਨਾਂ ਫ਼ਾਈਨੈਂਨਸ ਕੰਪਨੀ ਗਾਹਕਾਂ ਤੇ ਪਾ ਰਹੀ ਹੈ ਕਿਸ਼ਤਾਂ ਭਰਨ ਦਾ ਦਬਾਅ

ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਦੇ ਚਲਦੀਆਂ ਦੇਸ਼ ਵਾਸੀਆਂ ਨੂੰ ਰਾਹਤ ਦੇਣ ਦੇ ਮਕਸਦ ਨਾਲ ਤਿੰਨ ਮਹੀਨੇ ਤੱਕ ਕਰਜ਼ ਦੀ ਕਿਸੇ ਪ੍ਰਕਾਰ ਦੀ ਕਿਸ਼ਤਾਂ ਅਦਾ ਕਰਨ ਦੀ ਸਹੂਲਤ ਦਿੱਤੀ ਹੈ ਉਥੇ ਪ੍ਰਾਈਵੇਟ ਕੰਪਨੀਆਂ ਪ੍ਰਧਾਨ ਮੰਤਰੀ ਦੇ ਆਦੇਸ਼ਾਂ ਅਤੇ ਆਰ ਬੀ ਆਈ ਦੇ ਨਿਯਮਾਂ ਦੀ ਧੱਜਿਆਂ ਉਡਾ ਰਹੀਆਂ ਹਨ। ਅੱਜ ਸਥਾਨਕ ਅਰਜੁਨਪੁਰਾ ਨਿਵਾਸੀ ਰਾਜਬੀਰ ਕੋਰ ਪਤਨੀ ਸ਼ਰਨਜੀਤ ਕੋਰ ਨੇ ਦਸਿਆ ਕਿ ਉਸਨੇ ਕੁੱਝ ਸਮਾਂ ਪਹਿਲਾਂ ਬਾਜ਼ਾਰ ਤੋਂ ਕੁੱਝ ਸਾਮਾਨ ਖ਼ਰੀਦੀਆਂ ਸੀ ਅਤੇ ਇਸਦਾ ਲੋਨ ਬਜਾਜ ਫ਼ਾਈਨੈਂਨਸ ਤੋਂ ਕਰਵਾਇਆ ਸੀ।

ਉਸਨੇ ਅੱਗੇ ਦਸਿਆ ਕਿ ਉਸਦਾ ਪਤਿ ਦੁਬਈ ਚ ਨੋਕਰੀ ਕਰਦੇ ਹਨ ਅਤੇ ਦਸੰਬਰ ਮਹੀਨੇ ਚ ਭਾਰਤ ਆਏ ਸਨ। ਮਾਰਚ ਮਹੀਨੇ ਚ ਉਨ੍ਹਾਂ ਵਾਪਸ ਨੋਕਰੀ ਤੇ ਜਾਣਾ ਸੀ। ਪਰ ਲਾਕਡਾਉਨ ਕਾਰਨ ਉਹ ਵਾਪਸ ਜਾ ਨਹੀਂ ਸਕੇ।ਉਨ੍ਹਾਂ ਦਸਿਆ ਕਿ ਪ੍ਰਧਾਨ ਮੰਤਰੀ ਵਲੋਂ ਲੋਨ ਦੀ ਕਿਸ਼ਤਾਂ ਦੀ ਅਦਾਇਗੀ ਤਿੰਨ ਮਹੀਨੇ ਤੱਕ ਕੀਤੇ ਜਾਣ ਦੀ ਘੋਸ਼ਣਾ ਕੀਤੀ ਸੀ। ਪਰ ਬਜਾਜ ਫ਼ਾਈਨੈਂਨਸ ਦਾ ਇੱਕ ਅਧਿਕਾਰੀ ਰੋਜ਼ਾਨਾ ਫ਼ੋਨ ਕਰਕੇ ਉਨ੍ਹਾਂ ਨੂੰ ਧਮਕਾ ਰਿਹਾ ਹੈ ਕਿ ਜੇ ਉਨ੍ਹਾਂ ਲੋਨ ਦੀਆਂ ਕਿਸਤਾਂ ਨਾਂ ਉਤਾਰਿਆਂ ਤਾਂ ਉਹ ਉਸਦੇ ਘਰ ਆਕੇ ਸਾਮਾਨ ਚੁੱਕ ਲੈਣਗੇ। ਜਦੋਂ ਉਹ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਦੀ ਗੱਲ ਕਰਦੇ ਹੋਏ ਆਵੇਦਨ ਫ਼ਾਰਮ ਮੰਗਦੀ ਹੈ ਤਾਂ ਉਸਨੂੰ ਅਧਿਕਾਰੀ ਦਸਦਾ ਹੈ ਕਿ ਇਹ ਸਕੀਮ ਕੇਵਲ ਸਰਕਾਰੀ ਬੈਂਕਾਂ ਤੱਕ ਸੀਮਿਤ ਹੈ। ਉਨ੍ਹਾਂ ਕਿਹਾ ਹੈਕਿ ਅਜੇ ਸਾਡੇ ਕੋਲ ਘਰ ਦਾ ਖ਼ਰਚ ਚੁੱਕਣ ਦੀ ਤਾਕਤ ਨਹੀਂ ਕਿਸ਼ਤਾਂ ਕਿਵੇਂ ਉਹ ਉਤਾਰ ਸਕਦੇ ਹਨ। ਮਹਿਲਾ ਦਾ ਕਹਿਣਾ ਹੈ ਕਿ ਲਾਕਡਾਉਣ ਖੁੱਲਣ ਤੇ ਉਸਦੇ ਪਤਿ ਵਾਪਸ ਨੋਕਰੀ ਤੇ ਚਲੇ ਜਾਣਗੇ ਤਾਂ ਉਹ ਕਿਸ਼ਤਾਂ ਉਤਾਰ ਦੇਵੇਗੀ।  ਉਕੱਤ ਮਹਿਲਾ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਬਜਾਜ ਅਲਾਈਂਸ ਦੇ ਅਧਿਕਾਰੀ ਵਲੋਂ ਉਸਨੂੰ ਮਾਨਸਿਕ ਤੋਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਸਨੇ ਇਸ ਅਧਿਕਾਰੀ ਤੋਂ ਬਚਾਇਆ ਜਾਵੇ। ਅਤੇ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਨਾ ਨਾ ਕਰਨ ਦੇ ਮਾਮਲੇ ਚ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਦੋਂ ਇਸ ਸਬੰਧ ਚ ਕੁਲੈਕਸ਼ਨ ਏਜੰਟ ਸੋਰਭ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਉਨ੍ਹਾਂ ਕੁਲੈਕਸ਼ਨ ਮੈਨੇਜਰ ਅਮ੍ਰਿਤ ਘਈ ਵਲੋਂ ਜੋ ਨਿਰਦੇਸ਼ਾਂ ਜਾਰੀ ਕੀਤੇ ਜਾਂਦੇ ਹਨ ਉਹ ਉਸਦੇ ਮੁਤਾਬਿਕ ਕੰਮ ਕਰਦੇ ਹਨ। ਇੱਸ ਸਬੰਧ ਚ ਜਦੋਂ ਬਜਾਜ ਫ਼ਾਈਨੈਂਨਸ ਦੇ ਕੁਲੈਕਸ਼ਨ ਮੈਨੇਜਰ ਅਮ੍ਰਿਤ ਘਈ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਕੇਂਦਰ ਸਰਕਾਰ ਦੇ ਨਿਯਮ ਉਨ੍ਹਾਂ ਤੇ ਲਾਗੂ ਤਾਂ ਹੁੰਦੇ ਹਨ। ਪਰ ਉਨ੍ਹਾਂ ਨੂੰ ਆਪਣੇ ਉਚ ਅਧਿਕਾਰੀਆਂ ਦੇ ਨਿਰਦੇਸ਼ਾਂ ਦੀ ਪਾਲਨਾ ਕਰਨੀ ਪੈਂਦੀ ਹੈ। ਅਤੇ ਜੋ ਉਹ ਕਹਿੰਦੇ ਹਨ ਉਸਦੇ ਮੁਤਾਬਿਕ ਕੰਮ ਕੀਤਾ ਜਾਂਦਾ ਹੈ। ਦੂਜੇ ਪਾਸੇ ਲੋਕਾਂ ਨੇ ਮਹਿਲਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਤੇ ਰੋਸ਼ ਪ੍ਰਗਟ ਕੀਤਾ ਹੈ। ਅਤੇ ਕਸੂਰਵਾਰ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: