ਭਾਜਪਾ ਵੱਲੋਂ ਕੈਪਟਨ ਸਰਕਾਰ ਨੂੰ ਜਗਾਉਣ ਲਈ ਵਰਤ ਰੱਖਕੇ ਰੋਸ਼ ਪ੍ਰਗਟਾਇਆ

ਭਾਰਤੀ ਜਨਤਾ ਪਾਰਟੀ ਦੇ ਪਹਿਲੀ ਮਈ ਦੇ ਸੱਦੇ ਤੇ ਅੱਜ ਕਾਦੀਆਂ ਚ ਭਾਜਪਾ ਦੇ ਸੂਬਾ ਕਾਰਜਕਾਰਨੀ ਦੇ ਮੈਂਬਰ ਡਾਕਟਰ ਕਮਲ ਜਯੋਤੀ ਦੀ ਅਗਵਾਈ ਹੇਠ ਭਾਜਪਾਈਆਂ ਵੱਲੋਂ ਘਰਾਂ ਚ ਵਰਤ ਰੱਖਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ।

ਇੱਸ ਮੋਕੇ ਤੇ ਡਾਕਟਰ ਕਮਲ ਜਯੋਤੀ ਨੇ ਦਸਿਆ ਕਿ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾਂ ਵੱਲੋਂ ‘ਆਉ ਇੱਕ ਦਿਨ ਦਾ ਵਰਤ ਰੱਖੀਏ’ ਦੇ ਲੋਗੋ ਹੇਠ ਸੁੱਤੀ ਪਈ ਕੈਪਟਨ ਸਰਕਾਰ ਨੂੰ ਜਗਾਉਣ ਦਾ ਹੋਕਾ ਦਿੱਤਾ ਸੀ । ਉਨ੍ਹਾਂ ਦਸਿਆ ਕਿ ਮੋਦੀ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ 1 ਕਰੋੜ 42 ਲੱਖ ਰੂਪੈ ਪੰਜਾਬ ਵਾਸੀਆਂ ਲਈ ਪੰਜਾਬ ਸਰਕਾਰ ਨੂੰ ਕਣਕ ਅਤੇ ਦਾਲਾਂ ਦੀ ਵੰਡ ਲਈ ਭੇਜੇ ਗਏ ਸਨ। ਪਰ ਅਜੇ ਤੱਕ ਕੈਪਟਨ ਸਰਕਾਰ ਨੇ ਇੱਹ ਰਾਸ਼ਨ ਵੰਡਿਆ ਨਹੀਂ ਹੈ। ਅਤੇ ਰਾਜਸੀ ਪੱਖਪਾਤ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਕਾਦੀਆਂ ਭਾਜਪਾ ਮੰਡਲ ਪ੍ਰਧਾਨ ਜੋਗਿੰਦਰਪਾਲ ਭੁਟੋ ਨੇ ਵੀ ਆਪਣੇ ਸਾਥਿਆਂ ਨਾਲ ਵਰਤ ਰੱਖਕੇ ਕੈਪਟਨ ਸਰਕਾਰ ਵਿਰੁਧ ਰੋਸ਼ ਪ੍ਰਗਟ ਕੀਤਾ। ਉਨ੍ਹਾਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਵਲੋਂ ਗ਼ਰੀਬਾਂ ਲਈ ਜੋ ਫੰæਡ ਰਾਸ਼ਨ ਲਈ ਜਾਰੀ ਕੀਤਾ ਗਿਆ ਹੈ ਉਸਦਾ ਰਾਸ਼ਨ ਤੁਰੰਤ ਗ਼ਰੀਬਾਂ ਚ ਵੰਡੀਆ ਜਾਵੇ। ਇੱਸ ਮੋਕੇ ਤੇ ਅਸ਼ਵਨੀ ਵਰਮਾ, ਕੁਲਵਿੰਦਰ ਕੌਰ, ਅਮਿਤ ਮਹਾਜਨ, ਗੁਰਜੀਤ ਕੁਮਾਰ, ਅਸ਼ੋਕ ਸ਼ਰਮਾਂ, ਵਿਸ਼ਵ ਗੋਰਵ, ਸੰਦੀਪ ਭਗਤ ਸਮੇਤ ਅਨੇ ਭਾਜਪਾਈ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: