ਖ਼ਾਮੋਸ਼ੀ ਨਾਲ ਮਜ਼ਦੂਰਾਂ ਦੀ ਵਿੱਤੀ ਮਦਦ ਕਰਨ ਵਾਲਾ ਵਿਅਕਤੀ ਕੈਮਰੇ ਚ ਕੈਦ ਹੋਇਆ, ਪੁਛੱਣ ਤੇ ਦਸਿਆ ਭਾਰਤੀ ਨਾਗਰਿਕ ਹਾਂ ਪੰਜਾਬੀ ਹਾਂ

ਅਕਸਰ ਵੇਖੱਣ ਚ ਆਉਂਦਾ ਹੈ ਕਿ ਸਮਾਜ ਸੇਵੀ ਸੰਸਥਾਂਵਾ ਮੀਡਿਆ ਚ ਆਉਣ ਲਈ ਗ਼ਰੀਬਾਂ ਨੂੰ  ਜਦੋਂ ਰਾਸ਼ਨ ਵੰਡਦੀਆਂ ਹਨ ਤਾਂ ਮੀਡਿਆ ਚ ਆਕੇ ਫ਼ੋਟੋ ਖਿੱਚਵਾਕੇ ਕਰਵਾਕੇ ਵਾਹ ਵਾਹੀ ਲੁਟੱਣ ਦੀ ਕੋਸ਼ਿਸ਼ ਕਰਦੀਆਂ ਹਨ। ਕਰੋਨਾਵਾਇਰਸ ਮਹਾਮਾਰੀ ਵਿੱਚ ਇੱਸ ਤਰਾਂ੍ਹ ਕਾਫ਼ੀ ਕੁੱਝ ਵੇਖਣ ਨੂੰ ਮਿਲ ਰਿਹਾ ਹੈ। ਪਰ ਦੁਨਿਆ ਚ ਕੁਝ ਸੰਸਥਾਂਵਾ ਅਤੇ ਲੋਕ ਇਹੋ ਜਿਹੇ ਵੀ ਹਨ ਜੋ ਮੀਡਿਆ ਚ ਆਉਣਾ ਨਾ ਤਾਂ ਪਸੰਦ ਕਰਦੇ ਹਨਦ ਅਤੇ ਨਾ ਹੀ ਰਾਸ਼ਣ ਵੰਡਣ ਵੇਲੇ ਅਖ਼ਬਾਰਾਂ ਦੀਆਂ ਸੁਰੱਖਿਆਂ ਬਣਨਾ ਪਸੰਦ ਕਰਦੇ ਹਨ। ਅਤੇ ਬੜੀ ਹੀ ਖ਼ਾਮੋਸ਼ੀ ਨਾਲ ਲੋੜਵੰਦ ਲੋਕਾਂ ਦੀ ਮਦਦ ਕਰਕੇ ਚਲਦੇ ਬਣਦੇ ਹਨ। ਇਹੋ ਜਿਹਾ ਨਜ਼ਾਰਾ ਅੱਜ ਨਗਰ ਕੋਂਸਲ ਕਾਦੀਆਂ ਦੇ ਪਰਿਸਰ ਦੇ ਬਾਹਰ ਵੇਖਣ ਨੂੰ ਮਿਲਿਆ। ਇੱਥੇ ਮਜ਼ਦੂਰਾਂ ਦੀ ਲੰਬੀ ਲਾਈਨ ਵੇਖਣ ਤੇ ਪੱਤਰਕਾਰ ਸਮਝੇ ਕਿ ਸ਼ਾਇਦ ਇੱਥੇ ਮਜ਼ਦੂਰ ਕੰਮ ਦੀ ਤਲਾਸ਼ ਚ ਖਲੋਤੇ ਹਨ। ਜਦੋਂ ਇਨ੍ਹਾਂ ਮਜ਼ਦੂਰਾਂ ਤੋਂ ਪੁਛਿਆ ਗਿਆ ਤਾਂ ਉਨ੍ਹਾਂ ਦਸਿਆ ਕਿ ਉਹ ਇੱਥੇ ਕੰਮ ਦੀ ਤਲਾਸ਼ ਚ ਨਹੀਂ ਆਏ ਹਨ। ਬਲਕਿ ਇੱਥੇ ਰੋਜ਼ ਸਵੇਰੇ ਇੱਕ ਵਿਅਕਤੀ ਆਪਣਾ ਮੁੰਹ ਢੱਕਕੇ ਆਉਂਦਾ ਹੈ ਅਤੇ ਲਾਈਨ ਚ ਖੜੇ ਸਾਰੇ ਮਜ਼ਦੂਰਾਂ ਨੂੰ ਮਾਲੀ ਮਦੱਦ ਕਰਕੇ ਤੁਰਦਾ ਬਣਦਾ ਹੈ। ਥੋੜੀ ਹੀ ਦੇਰ ਬਾਅਦ ਮੁੰਹ ਢੱਕਿਆ ਇੱਕ ਵਿਅਕਤੀ ਆਉਂਦਾ ਹੈ ਅਤੇ ਮਜ਼ਦੂਰਾਂ ਨੂੰ ਪੈਸੇ ਵੰਡਣ ਲਗਦਾ ਹੈ। ਪੱਤਰਕਾਰ ਨੇ ਦੇਰੀ ਕਿਤੇ ਬਿਨਾਂ ਉਸਦੀ ਪੈਸ ਵੰਡਦੇ ਦੀ ਫ਼ੋਟੋ ਖਿੱਚ ਲਈ। ਜਿਸਤੇ ਉਸਨੇ ਨਾਰਾਜ਼ਗੀ ਪ੍ਰਗਟ ਕੀਤੀ। ਅਤੇ ਹੱਥ ਜੋੜਕੇ ਬੇਨਤੀ ਕੀਤੀ ਕਿ ਉਸਦੀ ਹੋਰ ਫ਼ੋਟੋ ਨਾ ਖਿੱਚੀ ਜਾਵੇ। ਜਦੋਂ ਉਸ ਵਿਅਕਤੀ ਤੋਂ ਉਸਦਾ ਨਾਂ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਂ ਪਤਾ ਤਾਂ ਨਹੀਂ ਦਸਿਆ ਸਿਰਫ਼ ਇਨ੍ਹਾਂ ਕਿਹਾ ਕਿ ਉਹ ਭਾਰਤੀ ਨਾਗਰਿਕ ਹੈ। ਅਤੇ ਪੰਜਾਬੀ ਹੈ। ਅਤੇ ਗ਼ਰੀਬਾਂ ਦੀ ਮਦੱਦ ਕਰ ਰਿਹਾ ਹੈ। ਇਨ੍ਹਾਂ ਦਸੱਣ ਤੋਂ ਬਾਅਦ ਉਹ ਚਲਾ ਜਾਂਦਾ ਹੈ। ਪਰੰਤੂ ਜਾਂਦੇ ਜਾਂਦੇ ਹੋਏ ਸਮਾਜ ਨੂੰ ਇੱਕ ਨਸੀਹਤ ਦੇ ਜਾਂਦਾ ਹੈ ਕਿ ਜੇ ਕਿਸੇ ਦੀ ਮਦੱਦ ਕਰਨੀ ਹੈ ਤਾਂ ਗੁਪੱਤ ਤਰੀਕੇ ਨਾਲ ਕੀਤੀ ਜਾਵੇ ਨਾਕੇ ਮੀਡਿਆ ਚ ਮਦਦ ਕੀਤੇ ਜਾਣ ਦੀ ਫੋਟੋਆਂ ਖਿੱਚਵਾਕੇ ਵਿਖਾਵਾ ਕੀਤਾ ਜਾਵੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: