ਐਸ ਐਸ ਬਾਜਵਾ ਸਕੂਲ ਦੇ ਵਿਰੁੱਧ ਅਭਿਭਾਵਕਾਂ ਨੇ ਗੁੱਸੇ ਦਾ ਪ੍ਰਗਟਾਵਾ ਕੀਤਾ

ਅੱਜ ਕਾਦੀਆਂ ਦੇ ਐਸ ਐਸ ਬਾਜਵਾ ਸੀਨਿਅਰ ਸੈਕੰਡਰੀ ਕਾਦੀਆਂ ਦੇ ਵਿਦਿਆਰਥੀਆਂ ਦੇ ਅਭਿਭਾਵਕਾਂ ਦਾ ਸਕੂਲ ਦੇ ਐਮ ਡੀ ਮਨੋਹਰ ਲਾਲ ਸ਼ਰਮਾਂ ਦੇ ਵਿਰੁੱਧ ਗੁੱਸਾ ਫੁਟ ਪਿਆ। ਵਿਦਿਆਰਥੀਆਂ ਦੇ ਮਾਂਪਿਆ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਰੋਜ਼ਾਨਾ ਸਕੂਲ ਦੇ ਪ੍ਰਬੰਧਕਾ ਵੱਲੋਂ ਫ਼ੀਸ ਦੇਣ ਲਈ ਫ਼ੋਨ ਕੀਤੇ ਜਾ ਰਹੇ ਸਨ।  ਜਦੋਂ ਉਹ ਅੱਜ ਸਕੂਲ ਪਹੁੰਚੇ ਤਾਂ ਉਨ੍ਹਾਂ ਤੋਂ ਸਕੂਲ ਫ਼ੀਸ ਤੋਂ ਇਲਾਵਾ ਐਡਮੀਸ਼ਨ ਫ਼ੀਸ ਦਾ ਨਾਂ ਬਦਲਕੇ ਸਾਲਾਨਾ ਚਾਰਚਜ਼ ਦੀ ਮੰਗ ਕੀਤੀ ਗਈ।

ਜਦਕਿ ਇਸ ਤੋਂ ਪਹਿਲਾਂ ਕਦੇ ਵੀ ਸਾਲਾਨਾ ਚਾਰਚਜ਼ ਵਸੂਲੇ ਨਹੀਂ ਗਏ ਸਨ। ਇਸੇ ਤਰ੍ਹਾਂ ਮਹਿਲਾਂਵਾ ਨੇ ਸਕੂਲ ਦੇ ਐਮ ਡੀ ਮਨੋਹਰ ਲਾਲ ਸ਼ਰਮਾਂ ਤੇ ਬਦਤਮੀਜ਼ੀ ਨਾਲ ਗੱਲਬਾਤ ਕਰਨ ਦਾ ਦੋਸ਼ ਵੀ ਲਾਇਆ ਹੈ। ਅਭਿਭਾਵਕਾਂ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਦੇ ਨਿਰਦੇਸ਼ਾਂ ਦੇ ਮੁਤਾਬਿਕ ਫ਼ੀਸ ਦੇਣ ਨੂੰ ਤਿਆਰ ਹਨ।ਪਰ ਸਕੂਲ ਅਜਿਹਾ ਨਹੀਂ ਕਰ ਰਿਹਾ ਹੈ। ਦੂਜੇ ਪਾਸੇ ਸਕੂਲ ਦੇ ਐਮ ਡੀ ਮਨੋਹਰ ਲਾਲ ਸ਼ਰਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਕਿਸੇ ਨਾਲ ਵੀ ਬਦਤਮੀਜ਼ੀ ਜਾਂ ਗ਼ਲਤ ਤਰੀਕੇ ਨਾਲ ਗੱਲ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਭਿਭਾਵਕਾਂ ਦਾ ਸਕੂਲ ਨਾਲ ਸਬੰਧ ਇੱਕ ਪਰਿਵਾਰ ਵਾਂਗ ਹੈ। ਅਤੇ ਜੇ ਕਿਸੇ ਕੋਲ ਫ਼ੀਸ ਹੈ ਤਾਂ ਉਹ ਦੇ ਸਕਦਾ ਹੈ। ਜੇ ਨਹੀਂ ਹੈ ਉਹ ਬਾਅਦ ਚ ਅਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਫ਼ੀਸ ਦਿੰਦਾ ਹੈ ਜੇ ਸਰਕਾਰੀ ਨਿਰਦੇਸ਼ਾਂ ਮੁਤਾਬਿਕ ਫ਼ੀਸ ਘੱਟ ਵੱਧ ਆਉਂਦੀ ਹੈ ਉਹ ਬਾਅਦ ਚ ਐਡਜੈਸਟ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਕੁੱਝ ਸ਼ਰਾਰਤੀ ਅਨਸਰ ਸਕੂਲ ਨੂੰ ਬਦਨਾਮ ਕਰਨਾ ਚਾਹੁੰਦੇ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: