ਕਰੋਨਾਵਾਇਰਸ ਤੋਂ ਬਚਾਅ ਨੂੰ ਲੈਕੇ ਦਿੱਤੇ ਗਏ ਜ਼ਿਲਾ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਵਾਉਣ ਚ ਕਾਦੀਆਂ ਪੋਸਟ ਆਫ਼ਿਸ ਨਾਕਾਮ

ਕਰੋਨਾਵਾਇਰਸ ਤੋਂ ਬਚਾਅ ਨੂੰ ਲੈਕੇ ਜ਼ਿਲਾ ਪ੍ਰਸ਼ਾਸਨ ਵਲੋਂ ਦਿੱਤੇ ਗਏ ਨਿਰਦੇਸ਼ਾਂ ਨੂੰ ਲਾਗੂ ਕਰਵਾਉਣ ਚ ਕਾਦੀਆਂ ਦਾ ਪੋਸਟ ਆਫ਼ਿਸ ਨਾਕਾਮ ਵਿੱਖ ਰਿਹਾ ਹੈ। ਅੱਜ ਸਥਾਨਕ ਪੋਸਟ ਆਫ਼ਿਸ ਪਰਿਸਰ ਚ ਭਾਰੀ ਤਾਦਾਦ ਚ ਲੋਕਾਂ ਦੀ ਭੀੜ ਵੇਖਣ ਨੂੰ ਮਿਲੀ। ਲੋਕ ਇੱਕ ਦੂਜੇ ਤੋਂ ਨਿਰਧਾਰਿਤ ਦੂਰੀ ਰੱਖਣ ਦੇ ਇੱਕ ਦੂਜੇ ਦੇ ਨੇੜੇ ਖਲੋਤੇ ਸਨ।

ਜ਼ਿਆਦਾ ਤਰ ਆਲੇ ਦੁਆਲੇ ਦੇ ਪਿੰਡਾਂ ਦੀ ਭੀੜ ਪੋਸਟ ਆਫ਼ਿਸ ਚ ਇੱਕਠੀ ਹੋਈ ਸੀ। ਪੋਸਟ ਆਫ਼ਿਸ ਪਰਿਸਰ ਚ ਆਏ ਲੋਕਾਂ ਨੂੰ ਕਰੋਨਾਵਾਇਰਸ ਤੋਂ ਸਬੰਧਿਤ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਵਾਉਣਾ ਪੋਸਟਲ ਵਿਭਾਗ ਦਾ ਕੰਮ ਬਣਦਾ ਹੈ। ਪਰ ਪੋਸਟਲ ਅਧਿਕਾਰੀਆਂ ਦੇ ਮਾੜੇ ਪ੍ਰਬੰਧਾਂ ਕਾਰਨ ਜਿੱਥੇ ਲੋਕਾਂ ਚ ਅਫ਼ਰਾ ਤਫ਼ਰੀ ਵੇਖਣ ਨੂੰ ਮਿਲ ਰਹੀ ਸੀ ਉਥੇ ਪੋਸਟਲ ਪ੍ਰਸ਼ਾਸਨ ਦੀ ਬਹੁੱਤ ਵੱਡੀ ਲਾਹਪਰਵਾਹੀ ਵੀ ਵੇਖਣ ਨੂੰ ਮਿਲੀ। ਇੱਥੇ ਲੋਕਾਂ ਦੀ ਇੱਸ ਕਦਰ ਭੀੜ ਸੀ ਕਿ ਪੋਸਟ ਆਫ਼ਿਸ ਦੇ ਅੰਦਰ ਜਾਣ ਵਾਲਾ ਦਰਵਾਜ਼ਾ ਵੀ ਬੰਦ ਕੀਤਾ ਗਿਆ ਸੀ। ਅਤੇ ਲੋਕਾਂ ਦੀ ਭੀੜ ਕਾਰਨ ਦਰਵਾਜ਼ੇ ਤੱਕ ਵੀ ਪਹੁੰਚਣਾ ਬਹੁਤ ਮੁਸ਼ਕਿਲ ਸੀ। ਜਦੋਂ ਇਸ ਸਬੰਧ ਚ ਪੋਸਟ ਮਾਸਟਰ ਕਾਦੀਆਂ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਫ਼ੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਦੂਜੇ ਪਾਸੇ ਸਥਾਨਕ ਪੁਲੀਸ ਨੇ ਮਾਸਕ ਨਾ ਪਾਉਣ ਵਾਲੇ ਅਤੇ ਦੁਕਾਨਾਂ ਵਿੱਚ ਲੋੜੀਂਦੀ ਦੂਰੀ ਬਣਾਏ ਰੱਖਣ ਦੀ ਅਪੀਲ ਵੀ ਲੋਕਾਂ ਨੂੰ ਕੀਤੀ ਹੈ। ਅੱਜ ਪੁਲੀਸ ਵਲੋਂ ਅਨੇਕ ਲੋਕਾਂ ਦੇ ਕਰੋਨਾਵਾਇਰਸ ਦੇ ਬਚਾਅ ਹੇਤੂ ਦਿੱਤੇ ਆਦੇਸ਼ਾਂ ਦੀ ਪਾਲਨਾ ਨਾ ਕਰਨ ਤੇ ਚਾਲਾਨ ਵੀ ਕੱਟੇ ਗਏ ਹਨ। ਪੁਲੀਸ ਵਲੋਂ ਕਰੋਨਾਵਾਇਰਸ ਤੋਂ ਲੋਕਾਂ ਦੇ ਬਚਾਅ ਲਈ ਕੀਤੇ ਜਾ ਰਹੇ ਕੰਮਾਂ ਦੀ ਤਾਰੀਫ਼ ਕੀਤੀ ਜਾ ਰਹੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: