ਕਲ ਤੋਂ ਕਾਦੀਆਂ ਦੀ ਮਸਜਿਦਾਂ ਚ ਪ੍ਰਸ਼ਾਸਨ ਦੀ ਹਿਦਾਇਤਾਂ ਅਨੁਸਾਰ ਅਦਾ ਕੀਤੀ ਜਾ ਸਕੇਗੀ ਨਮਾਜ਼ਾ

ਕੱਲ ਤੋਂ ਜ਼ਿਲਾ ਪ੍ਰਸ਼ਾਸਨ ਦੀ ਹਿਦਾਇਤਾਂ ਮੁਤਾਬਿਕ ਮੁਸਲਿਮ ਭਾਈਚਾਰੇ ਦੇ ਲੋਕ ਮਸਜਿਦਾਂ ਚ ਨਮਾਜ਼ ਅਦਾ ਕਰ ਸਣਕਗੇ। ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਮੁਹੰਮਦ ਇਸ਼ਫ਼ਾਕ ਨੇ ਦਸਿਆ ਕਿ ਹੈ ਕਿ ਸੀਮਿਤ ਸੰਖਿਆਂ ਚ ਅਤੇ ਪ੍ਰਸ਼ਾਸਨ ਵਲੋਂ ਜਾਰੀ ਕੀਤੀਆਂ ਹਿਦਾਇਤਾਂ ਮੁਤਾਬਿਕ ਹੀ ਨਮਾਜ਼ ਲਈ ਮਸਜਿਦਾਂ ਚ ਜਾਕੇ ਨਮਾਜ਼ ਅਦਾ ਕੀਤੀ ਜਾ ਸਕਦੀ ਹੈ।

ਦੂਜੇ ਪਾਸੇ ਧਾਰਮਿਕ ਸਥੱਲਾਂ ਨੂੰ ਖੋਲਣ ਦੀ ਛੋਟ ਮਿਲਣ ਤੋਂ ਬਾਅਦ ਲੋਕਾਂ ਚ ਖੁਸ਼ੀ  ਦੀ ਲਹਿਰ ਪੈਦਾ ਹੋ ਗਈ ਹੈ। ਜਮਾਤੇ ਅਹਿਮਦੀਆ ਦੇ ਬੁਲਾਰੇ ਕੇ ਤਾਰਿਕ ਅਹਿਮਦ ਨੇ ਦਸਿਆ ਹੈ ਕਿ ਸਰਕਾਰ ਵਲੋਂ ਦਿਤਿਆਂ ਹਿਦਾਇਤਾਂ ਮੁਤਾਬਿਕ ਮਸਜਿਦਾਂ ਚ ਸੀਮਿਤ ਗਿਣਤੀ ਮੁਤਾਬਿਕ ਹੀ ਲੋਕਾਂ ਨੂੰ ਨਮਾਜ਼ ਪੜਨ ਲਈ ਮਸਜਿਦਾਂ ਚ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਕਾਦੀਆਂ ਚ ਲਗਪਗ 13 ਮਸਜਿਦਾਂ ਹਨ। ਜਿਥੇ ਮੁਸਲਿਮ ਭਾਈਚਾਰੇ ਦੇ ਲੋਕ ਨਮਾਜ਼ਾਂ ਪੜਦੇ ਹਨ। 22 ਮਾਰਚ ਤੋਂ ਬਾਅਦ ਸ਼ਹਿਰ ਦੀ ਸਾਰੀਆਂ ਮਸਜਿਦਾਂ ਕਰੋਨਾ ਵਾਈਰਸ ਕਾਰਨ ਸਰਕਾਰੀ ਹਿਦਾਇਤਾਂ ਕਾਰਨ ਬੰਦ ਸਨ। ਇਸ ਵਾਰ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਪਵਿੱਤਰ ਰਮਜ਼ਾਨ ਚ ਘਰ ਚ ਹੀ ਨਮਾਜ਼ਾਂ ਅਦਾ ਕੀਤੀਆਂ ਅਤੇ ਈਦ ਦੀ ਨਮਾਜ਼ ਅਦਾ ਕੀਤੀ  ਸੀ। ਅਹਿਮਦੀਆ ਮੁਸਲਿਮ ਜਮਾਤ ਵਲੋਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਬੰਦੀ ਕੀਤੀ ਗਈ।  ਸ਼ਹਿਰ ਚ ਮੰਦਿਰ, ਗੁਰਦੁਆਰੇ ਅਤੇ ਚਰਚ ਵੀ ਕੱਲ ਤੋਂ ਲੋਕਾਂ ਲਈ ਖੋਲੇ ਜਾ ਰਹੇ ਹਨ। ਇਸ ਸਬੰਧ ਚ ਧਾਰਮਿਕ ਸਥੱਲਾਂ ਦੇ ਪ੍ਰਬੰਧਕ ਜ਼ਿਲਾ ਪ੍ਰਸ਼ਾਸਨ ਵੱਲੋਂ ਜਾਰੀ ਹਿਦਾਇਤਾਂ ਨੂੰ ਲਾਗੂ ਕਰਵਾਉਣ ਸਬੰਧੀ ਤਿਆਰੀਆਂ ਚ ਜੁੱਟ ਗਏ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: