ਕਾਦੀਆਂ ‘ਚ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ

ਸੇਂਟ ਜੋਸਫ ਸਕੂਲ ਨਾਥਪੁਰ (ਕਾਦੀਆਂ) ਵੱਲੋਂ ਲੋਕ ਸੱਭਿਆਚਾਰਕ ਮੰਚ ਕਾਦੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੱਥਾਂ ਨੂੰ ਸੈਨਟਾਈਜ ਕਰਕੇ, ਮੂੰਹ ਢੱਕ ਕੇ ਅਤੇ ਸ਼ੋਸ਼ਲ ਡਿਸਟਿਸਿੰਗ ਮੇਨਟੇਨ ਕਰਕੇ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਬੰਧੀ ਸੁੱਚਾ ਸਿੰਘ ਪਸਨਾਵਾਲ ਅਤੇ ਗੁਰਪ੍ਰੀਤ ਰੰਗੀਲਪੁਰ ਨੇ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਕਿ ਇਸ ਸਮਾਰੋਹ ਦੌਰਾਨ ਸਕੂਲ ਸੰਚਾਲਕ ਸ੍ਰੀ ਸ਼ਬਦ ਬਲਕਾਰ, ਉਸਤਾਦ ਗ਼ਜ਼ਲਗੋ ਸੁਲੱਖਣ ਸਰਹੱਦੀ ਅਤੇ ਮਨੀ ਰਾਮ ਦੀ ਸਾਂਝੀ ਪ੍ਰਧਾਨਗੀ ਹੋਈ । ਇਸ ਸਮਾਰੋਹ ਦੀ ਸ਼ੁਰੂਆਤ ਪ੍ਰਧਾਨਗੀ ਮੰਡਲ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ। ਇਸ ਮੋਕੇ ਸਕੂਲ ਦੇ ਸੰਚਾਲਕ ਸ੍ਰੀ ਸ਼ਬਦ ਬਲਕਾਰ ਵਲੋਂ ਸਭ ਨੂੰ ਜੀ ਆਇਆਂ ਆਖਿਆ। ਇਸ ਮੋਕੇ ਸੁਲੱਖਣ ਸਰਹੱਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਨਲਾਈਨ ਕਵੀ ਦਰਬਾਰਾਂ ਵੱਲ ਨਾ ਵਧ ਕੇ ਪੰਜਾਬ ਸਰਕਾਰ ਦੀਆਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਸਬੰਧੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਵਾਇਤੀ ਕਵੀ ਦਰਬਾਰ ਕਰਵਾਉਣ ਦੀ ਸ਼ਾਨਦਾਰ ਪਿਰਤ ਚਾਲੂ ਕਰਨੀ ਚਾਹੀਦੀ ਹੈ ਤਾਂ ਜੋ ਆਮ ਸਾਹਿਤ ਪ੍ਰੇਮੀ ਲੋਕ ਵੀ ਕਲਮ ਦੇ ਸੱਚ ਤੋਂ ਜਾਣੂ ਹੋ ਸਕਣ। ਇਸ ਮੋਕੇ ਕਵੀ ਦਰਬਾਰ ‘ਚ ਉਸਤਾਦ ਸੁਲੱਖਣ ਸਰਹੱਦੀ, ਸ਼ਬਦ ਬਲਕਾਰ, ਸੁੱਚਾ ਸਿੰਘ ਪਸਨਾਵਾਲ, ਨਿਸ਼ਾਨ ਸਿੰਘ ਜੌੜਾਸਿੰਘਾ, ਗੀਤਕਾਰ ਅਮਰੀਕ ਲਹਲ, ਪ੍ਰੇਮੀ ਕਾਦੀਆਂ ਅਤੇ ਗੁਰਪ੍ਰੀਤ ਰੰਗੀਲਪੁਰ ਆਦਿ ਸਮੇਤ ਹੋਰ ਕਵੀਆਂ ਨੇ ਵੀ ਆਪੋ-ਆਪਣੀਆਂ ਤਾਜ਼ਾ ਰਚਨਾਵਾਂ ਪੇਸ਼ ਕੀਤੀਆਂ। ਇਸ ਮੋਕੇ ਪ੍ਰਬੰਧਕਾਂ ਵਲੋਂ ਗ਼ਜ਼ਲ ਦੇ ਖੇਤਰ ਵਿੱਚ ਵਿਸ਼ਵ ਪ੍ਰਸਿੱਧੀ ਹਾਸਲ ਕਰਨ ਵਾਲੇ ਉਸਤਾਦ ਗ਼ਜ਼ਲਗੋ ਸੁਲੱਖਣ ਸਰਹੱਦੀ, ਉੱਭਰਦ ਕਵੀ ਅਤੇ ਲੋਕ ਪੱਖੀ ਪੱਤਰਕਾਰ ਸੁੱਚਾ ਸਿੰਘ ਪਸਨਾਵਾਲ, ਸਮਾਜ ਸੇਵੀ ਅਧਿਆਪਕ ਰਣਜੀਤ ਸਿੰਘ ਛੀਨਾ, ਕਲਮ ਤੇ ਸੰਘਰਸ਼ ਦੇ ਖੇਤਰ ਵਿੱਚ ਸਮਤੋਲ ਬਣਾ ਕੇ ਆਗੂ ਭੂਮਿਕਾ ਨਿਭਾਉਣ ਵਾਲੇ ਗੁਰਪ੍ਰੀਤ ਸਿੰਘ ਰੰਗੀਲਪੁਰ ਅਤੇ ਸਕੂਲ ਲਈ ਵਧੀਆਂ ਸੇਵਾਵਾਂ ਲਈ ਮਨੀ ਰਾਮ ਦਾ ਵਿਸ਼ਸ਼ ਸਨਮਾਨ ਕਰਦਿਆਂ ਉਹਨਾਂ ਨੂੰ ਦੁਸ਼ਾਲ, ਨਗਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ। ਇਸ ਮੋਕੇ ਸੁਲੱਖਣ ਸਰਹੱਦੀ ਵਲੋਂ ਪ੍ਰਬੰਧਕਾਂ ਨੂੰ ਸਕੂਲ ਦੀ ਲਾਇਬ੍ਰਰੀ ਲਈ ਕਰੀਬ ਦੋ ਦਰਜਨ ਕਿਤਾਬਾਂ ਭੇਂਟ ਕੀਤੀਆਂ। ਅੰਤ ਵਿੱਚ ਮਨੀ ਰਾਮ ਨੇ ਸਭ ਦਾ ਧੰਨਵਾਦ ਕੀਤਾ। ਇਸ ਮੋਕੇ ਸਾਹਿਤਕਾਰਾਂ ਤੋਂ ਇਲਾਵਾ ਹੋਰਾਂ ਸਮੇਤ ਸਕੂਲ ਦੇ ਸਟਾਫ ਮੈਂਬਰ ਹਾਜਰ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: