ਦਲਿਤ ਨੂੰ ਕਰੋਨਾ ਅਤੇ ਜਾਤੀਸੂਚਕ ਸ਼ਬਦ ਕਹਿਣ ਦਾ ਮਾਮਲਾ ਐਸ ਐਸ ਪੀ ਤੱਕ ਪਹੁੰਚਿਆ

ਕਾਦੀਆਂ ਦੇ ਨੇੜਲੇ ਪਿੰਡ ਚੀਮਾਂ ਵਿੱਚ ਇੱਕ ਦਲਿਤ ਨੂੰ ਕਰੋਨਾ ਕਰੋਨਾ ਕਹਿਣ ਅਤੇ ਜਾਤੀਸੂਚਕ ਸ਼ਬਦ ਕਹਿਣ ਦਾ ਮਾਮਲਾ ਐਸ ਐਸ ਪੀ ਬਟਾਲਾ ਕੋਲ ਪਹੁੰਚ ਗਿਆ ਹੈ। ਇੱਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਜੋਗਿੰਦਰ ਸਿੰਘ ਪੁਤੱਰ ਚੰਨਣ ਸਿੰਘ ਵਾਸੀ ਪਿੰਡ ਚੀਮਾਂ (ਕਾਦੀਆਂ) ਨੇ ਪ੍ਰੈਸ ਨੂੰ ਦਸਿਆ ਕਿ ਉਹ ਉਤਰਾਖੰਡ ਚ ਇੱਕ ਕੰਪਨੀ ਚ ਕੰਮ ਕਰਦਾ ਹੈ।

ਕਰੋਨਾਵਾਇਰਸ ਦੀ ਬੀਮਾਰੀ ਫ਼ੈਲਣ ਤੋਂ ਬਾਅਦ ਉਹ ਜਦੋਂ ਆਪਣੇ ਪਿੰਡ ਆਇਆ ਤਾਂ ਉਸਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਏਕਾਂਤਵਾਸ ਕਰ ਦਿੱਤਾ ਗਿਆ ਸੀ। ਉਸਨੂੰ ਪਿੰਡ ਦੇ ਕੁੱਝ ਲੋਕ ਕਰੋਨਾ ਕਰੋਨਾ ਕਰਕੇ ਛੇੜਦੇ ਸਨ ਅਤੇ ਜਾਤੀਸੂਚਕ ਸ਼ਬਦਾਂ ਦਾ ਇਸਤੇਮਾਲ ਕਰਦੇ ਸਨ। ਜਦੋਂ ਉਸਨੇ ਇਸਦੀ ਵਿਰੋਧਤਾ ਕੀਤੀ ਤਾਂ 28 ਮਈ ਦੀ ਰਾਤ ਨੂੰ ਇਸਦੇ ਘਰ ਕੁੱਝ ਲੋਕਾਂ ਨੇ ਦਾਖ਼ਿਲ ਹੋਕੇ ਉਸਨੂੰ ਧਮਕੀਆਂ ਦਿੱਤੀਆਂ ਅਤੇ ਕੁੱਟਮਾਰ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ। ਜਿਸਤੇ ਉਸਨੂੰ ਸਰਕਾਰੀ ਹਸਪਤਾਲ ਹਰਚੋਵਾਲ ਦਾਖ਼ਿਲ ਕਰਵਾਇਆ ਗਿਆ। ਜਿਥੇ ਉਸਦਾ ਇਲਾਜ ਹੋਇਆ। ਇਸੇ ਦੋਰਾਨ ਉਸਦੇ ਬੇਟੇ ਤੋਂ ਧੋਖੇ ਤੋਂ ਲਿਖਵਾ ਲਿਆ ਗਿਆ ਕਿ ਅਸੀਂ ਕੋਈ ਪੁਲੀਸ ਕਾਰਵਾਈ ਨਹੀਂ ਕਰਨੀ ਹੈ। ਪੁਲੀਸ ਨੇ ਦੋਂਵੇ ਪਾਰਟੀਆਂ ਨੂੰ ਕਾਦੀਆਂ ਥਾਣਾ ਬੁਲਾਇਆ। ਜਿਥੇ ਵਿਰੋਧੀ ਪਾਰਟੀ ਨੇ ਉਸਨੂੰ ਦੁਬਾਰਾ ਚਿੜਾਨਾ ਸ਼ੁਰੂ ਕਰ ਦਿੱਤਾ ਅਤੇ ਮਾਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ। ਅਤੇ ਉਲਟਾ ਆਪਣੇ ਆਪਨੂੰ ਜ਼ਖ਼ਮੀ ਕਰਕੇ ਸਰਕਾਰੀ ਹਸਪਤਾਲ ਦਾਖ਼ਿਲ ਹੋ ਗਏ। ਇਸ ਸਬੰਧ ਚ ਜੋਗਿੰਦਰ ਸਿੰਘ ਨੇ ਪੁਲੀਸ ਵਲੋਂ ਕਾਰਵਾਈ ਨਾ ਹੋਣ ਤੇ ਐਸ ਐਸ ਪੀ ਬਟਾਲਾ ਅਤੇ ਐਸ ਡੀ ਐਮ ਬਟਾਲਾ  ਨੂੰ ਸ਼ਿਕਾਇਤ ਕੀਤੀ ਹੈ। ਪਰ ਅਜੇ ਤੱਕ ਪੁਲੀਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਦੂਜੇ ਪਾਸੇ ਨਿਉ ਕ੍ਰਿਸ਼ਚੀਅਨ ਸਭਾ ਕਾਦੀਆਂ ਨੇ ਇੱਸ ਮਾਮਲੇ ਚ ਤੁਰੰਤ ਪੁਲੀਸ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਸਭਾ ਦੀ ਪ੍ਰਧਾਨ ਨੀਤੂ ਖੋਸਲਾ ਨੇ ਕਿਹਾ ਹੈ ਕਿ ਜੇ ਕਥਿੱਤ ਦੋਸ਼ਿਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਇੰਸਾਫ਼ ਲਈ ਸੰਘਰਸ਼ ਕਰਣਗੇ। ਜਦੋਂ ਇੱਸ ਸਬੰਧ ਚ ਸਥਾਨਕ ਐਸ ਐਚ ਉ ਸ਼੍ਰੀ ਪਰਮਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦਸਿਆ ਕਿ ਸ਼ਿਕਾਇਤ ਤੇ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਉਨ੍ਹਾਂ ਦਸਿਆ ਕਿ ਵਿਰੋਧੀ ਪਾਰਟੀ ਦੀ ਵੀ 326 ਦੀ ਰਿਪੋਰਟ ਆਈ ਹੈ ਜਿਸਦੀ ਜਾਂਚ ਚੱਲ ਰਹੀ ਹੈ ਕਿ ਇੱਹ ਰਿਪੋਰਟ ਝਗੜੇ ਵਾਲੇ ਦਿਨ ਦੀ ਹੈ ਜਾਂ ਝਗੜੇ ਦੀ ਬਾਅਦ ਦੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: