ਪਾਕਿਸਤਾਨੀ ਮੰਗੇਤਰ ਵੱਲੋਂ ਭਾਰਤ-ਪਾਕਿਸਤਾਨ ਸਰਕਾਰ ਤੋਂ ਵਿਆਹ ਲਈ ਬਾਰਡਰ ਖੋਲਣ ਦੀ ਕੀਤੀ ਅਪੀਲ

ਕਰੋਵਾਨਾਵਾਇਰਸ ਦੇ ਚਲਦੀਆਂ ਜਿਥੇ ਪੂਰੇ ਸੰਸਾਰ ਚ ਮਾੜਾ ਅਸਰ ਪਿਆ ਹੈ ਉਥੇ ਭਾਰਤ-ਪਾਕਿਸਤਾਨ ਦੇ ਲੋਕਾਂ ਦੇ ਵਿੱਚਕਾਰ ਹੋਣ ਵਾਲੇ ਵਿਆਹਵਾਂ ਤੇ ਵੀ ਅਸਰ ਪਿਆ ਹੈ। ਪਾਕਿਸਤਾਨ ਦੀਆਂ ਦੋ ਹਿੰਦੂ ਪਰਿਵਾਰਾਂ ਨਾਲ ਸਬੰਧਿਤ ਯੁਵਤੀਆਂ ਦੇ ਵਿਆਹ ਜੋ ਪੰਜਾਬ ਚ ਹੋਣੇ ਸਨ ਉਹ ਕਰੋਨਾਵਾਇਰਸ ਦੇ ਚਲਦੀਆਂ ਭਾਰਤ-ਪਾਕਿਸਤਾਨ ਬਾਰਡਰ ਬੰਦ ਹੋਣ ਕਾਰਨ ਰੁਕੇ ਹੋਏ ਹਨ।

ਪਾਕਿਸਤਾਨ ਦੀ ਸਮਾਈਲਾ (35) ਜੋਕਿ ਯੁਹਾਨਾਬਾਦ ਲਾਹੋਰ ਦੀ ਰਹਿਣ ਵਾਲੀ ਹੈ ਨੇ ਫ਼ੋਨ ਤੇ ਦਸਿਆ ਹੈ ਕਿ ਉਸਦੀ ਮੰਗਨੀ ਕਮਲ ਕਲਿਆਣ ਪੁੱਤਰ ਉਮ ਪ੍ਰਕਾਸ਼ ਮਧੂਬਨ ਕਾਲੋਨੀ, ਰਾਜ ਨਗਰ ਜਲੰਧਰ ਨਾਲ ਹੋਈ ਹੈ। ਕਮਲ ਦੇ ਪਿਤਾ ਉਮ ਪ੍ਰਕਾਸ਼ ਉਸਦੇ ਰਿਸ਼ਤੇ ਚ ਮਾਮਾ ਲਗਦੇ ਹਨ। 2015 ਚ ਉਸਦੇ ਭਰਾ ਦੇ ਵਿਆਹ ਚ ਸ਼ਾਮਿਲ ਹੋਣ ਲਈ ਉਨ੍ਹਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ। ਪਰ ਵੀਜ਼ਾ ਨਾ ਮਿਲਣ ਕਾਰਨ ਉਸਦੇ ਮਾਮਾ ਪਾਕਿਸਤਾਨ ਨਹੀਂ ਆ ਸਕੇ। ਪਰ ਇਨ੍ਹਾਂ ਪਰਿਵਾਰਾਂ ਦਾ ਆਪਸ ਚ ਬਾਕਾਇਦਾ ਸੰਪਰਕ ਸ਼ੁਰੂ ਹੋ ਗਿਆ। ਕਮਲ ਕਲਿਆਣ  ਅਤੇ ਸਮਾਈਲਾ ਦੀ ਵੀ ਆਪਸ ਚ ਗੱਲਬਾਤ ਹੋਈ ਅਤੇ ਦੋਨਾਂ ਨੇ ਇੱਕ ਦੂਜੇ ਨੂੰ ਆਪਣੇ ਵੱਟਸਅੱਪ ਨੰਬਰਾਂ ਦਾ ਆਦਾਨ ਪ੍ਰਦਾਨ ਕੀਤਾ। ਹੋਲੀ ਹੋਲੀ ਇਨ੍ਹਾਂ ਦੀ ਆਪਸੀ ਦੀ ਗੱਲਬਾਤ ਕਦੋਂ ਪਿਆਰ ਚ ਬਦਲ ਗਈ ਇਸਦਾ ਪਤਾ ਨਹੀਂ ਚਲਿਆ। ਦੋਂਵਾ ਨੇ ਇੱਕ ਦੂਜੇ ਨਾਲ ਜੀਣ ਮਰਨ ਦਾ ਫ਼ੈਸਲਾ ਕਰ ਲਿਆ। ਅਤੇ ਦੋਂਵਾ ਨੇ  ਆਪਣੀ ਇੱਛਾ ਦਾ ਇਜ਼ਹਾਰ ਆਪੋ-ਆਪਣੇ ਪਰਿਵਾਰਾਂ ਨਾਲ ਕੀਤਾ। ਜਿਸ ਤੇ ਦੋਵੇ ਪਰਿਵਾਰਾਂ ਨੇ ਇੱਸ ਰਿਸ਼ਤੇ ਲਈ ਆਪਣੀ ਸਹਿਮਤੀ ਦੇ ਦਿੱਤੀ। ਵੀਜ਼ੇ ਦੀ ਕਾਰਵਾਈ ਲਈ ਕਮਲ ਦੇ ਪਿਤਾ ਉਮ ਪ੍ਰਕਾਸ਼ ਨੇ ਆਪਣੀ ਨੂੰਹ ਅਤੇ ਉਸਦੇ ਪਰਿਵਾਰ ਲਈ ਭਾਰਤੀ ਵੀਜ਼ੇ ਲਈ ਸਪਾਨਸਰਸ਼ਿਪ ਤਿਆਰ ਕਰ ਲਈ ਹੈ। ਪਰ ਦੋਂਵੇ ਦੇਸ਼ਾਂ ਚ ਕਰੋਨਾਵਾਇਰਸ ਕਾਰਨ ਆਵਾਜਾਹੀ ਬੰਦ ਹੋਣ ਕਾਰਨ ਵੀਜ਼ੇ ਦੀ ਕਾਰਵਾਈ ਰੁਕੀ ਪਈ ਹੈ।  ਸਮਾਈਲਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਜੈ ਸ਼ੰਕਰ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਅਪੀਲ ਕੀਤੀ ਹੈ ਕਿ ਉਸਦਾ ਵਿਆਹ ਭਾਰਤ ਚ ਕਮਲ ਨਾਲ ਹੋਣਾ ਹੈ।

ਇੱਸ ਲਈ ਉਸਨੂੰ ਉਸਦੇ ਪਰਿਵਾਰ ਸਮੇਤ ਭਾਰਤ ਆਉਣ ਲਈ ਵੀਜ਼ਾ ਦਿੱਤਾ ਜਾਵੇ। ਸਮਾਈਲਾ ਨੇ ਇੱਹ ਵੀ ਕਿਹਾ ਹੈ ਕਿ ਉਸਦੀ ਮਾਂ ਠੀਕ ਨਹੀਂ ਰਹਿੰਦੀ ਹੈ। ਅਤੇ ਉਸ ਦੀਆਂ ਛੋਟੀ ਭੇਣਾਂ ਵੀ ਹਨ ਜੋ ਉਸਦੇ ਕਰਕੇ ਵਿਆਹ ਨਹੀਂ  ਕਰਵਾ ਰਹੀਆਂ ਹਨ। ਉਨਾਂ੍ਹ ਆਸ ਪ੍ਰਗਟਾਈ ਹੈ ਕਿ ਭਾਰਤ ਸਰਕਾਰ ਤੁਰੰਤ ਵੀਜ਼ਾ ਦਿੱਤੇ ਜਾਣ ਲਈ ਭਾਰਤੀ ਦੂਤਾਵਾਸ ਇਸਲਾਮਾਬਾਦ ਨੂੰ ਨਿਰਦੇਸ਼ ਜਾਰੀ ਕਰੇਗੀ। ਦੂਜੇ ਪਾਸੇ ਕਮਲ ਨੇ ਵੀ ਗੱਲਬਾਤ ਦੋਰਾਨ ਕਿਹਾ ਹੈ ਕਿ ਉਨ੍ਹਾਂ ਨੇ ਵੀਜ਼ੇ ਲਈ ਲੋੜੀਂਦੇ ਕਾਗ਼ਜ਼ਾਤ ਤਿਆਰ ਕਰਵਾ ਦਿੱਤੇ ਹਨ ਜੋ ਪਾਕਿਸਤਾਨ ਚ ਆਪਣੀ ਮੰਗੇਤਰ ਨੂੰ ਵੀਜ਼ੇ ਲਈ ਭੇਜਣੇ ਹਨ। ਪਰ ਦੋਂਵੇ ਦੇਸ਼ਾਂ ਦੇ ਬਾਰਡਰ ਬੰਦ ਹੋਣ ਕਾਰਨ ਭੇਜ ਨਹੀਂ ਸਕਦੇ। ਉਨ੍ਹਾਂ ਭਾਰਤ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਸਦੀ ਮੰਗੇਤਰ ਸਮਾਈਲਾ ਅਤੇ ਉਸਦੇ ਪਰਿਵਾਰ ਨੂੰ ਭਾਰਤ ਆਉਣ ਦਾ ਵੀਜ਼ਾ ਦਿੱਤਾ ਜਾਵੇ। ਦੂਜੇ ਪਾਸੇ ਇੱਕ ਹੋਰ ਮਾਮਲੇ ਚ ਸ਼੍ਰੀ ਹਰਗੋਬਿੰਦਪੁਰ ਦੇ ਰਹਿਣ ਵਾਲੇ ਇੱਕ ਯੁਵਕ ਅਮਿਤ ਦਾ ਰਿਸ਼ਤਾ ਕਰਾਚੀ ਦੀ ਰਹਿਣ ਵਾਲੀ ਸੁਮਨ ਨਾਲ ਤੈਅ ਹੋ ਚੁਕਾ ਹੈ। ਹੁਣ ਵੀਜ਼ਾ ਕਾਰਵਾਈ ਨੂੰ ਲੈਕੇ ਅਮਿਤ ਸਪੁੱਤਰ ਰਮੇਸ਼ ਵਾਸੀ ਸ਼੍ਰੀ ਹਰਗੋਬਿੰਦਪੁਰ ਨੇ ਆਪਣੇ ਪਰਿਵਾਰ ਨਾਲ ਪਾਕਿਸਤਾਨ ਜਾਣਾ ਹੈ।  ਪਰ ਕਰੋਨਵਾਇਰਸ ਦੇ ਜਾਰੀ ਪ੍ਰਕੋਪ ਕਾਰਨ ਭਾਰਤ-ਪਾਕਿਸਤਾਨ ਦੇ ਲੋਕਾਂ ਵਿੱਚਕਾਰ ਹੋਣ ਵਾਲੇ ਵਿਆਹ ਰੁਕੇ ਹੋਏ ਹਨ। ਦੂਜੇ ਪਾਸੇ ਕਾਦੀਆਂ ਦੇ ਚੋਧਰੀ ਮਕਬੂਲ ਅਹਿਮਦ ਜਿਨ੍ਹਾਂ ਦਾ ਵਿਆਹ ਪਾਕਿਸਤਾਨ ਵਿੱਚ ਭਾਰਤ-ਪਾਕ ਸਬੰਧ ਬਹਾਲ ਹੋਣ ਤੋਂ ਬਾਅਦ ਦਸੰਬਰ 2003 ਫ਼ੈਸਲਾਬਾਦ ਦੀ ਰਹਿਣ ਵਾਲੀ ਤਾਹਿਰਾ ਮਕਬੂਲ ਨਾਲ ਹੋਇਆ ਸੀ ਅਤੇ ਇੱਹ ਜੋੜੀ ਦੁਨਿਆ ਭਰ ਦੀ ਮੀਡਿਆ ਚ ਚਰਚਾ ਦਾ ਵਿਸ਼ੇ ਬਣੀ ਸੀ। ਹੁਣ ਕਈ ਭਾਰਤ-ਪਾਕਿਸਤਾਨ ਚ ਵਿਆਹੇ ਜਾਣ ਵਾਲੇ ਇਨ੍ਹਾਂ ਨਾਲ ਸੰਪਰਕ ਕਰਕੇ ਵੀਜ਼ੇ ਅਤੇ ਹੋਰ ਲੋੜੀਂਦੀ ਕਾਰਵਾਈ ਕਰਨ ਲਈ ਮਦਦ ਮੰਗਦੇ ਹਨ। ਮਕਬੂਲ ਅਹਿਮਦ ਵੱਲੋਂ ਪਿਛਲੇ ਸਾਲ ਪਾਕਿਸਤਾਨ ਦੇ ਸਿਆਲਕੋਟ ਦੀ ਰਹਿਣ ਵਾਲੀ ਕਿਰਨ ਜਿਸਦਾ ਵਿਆਹ ਪਰਵਿੰਦਰ ਸਿੰਘ ਨਾਲ ਹੋਇਆ ਸੀ ਤੋਂ ਭਾਰਤ ਚ ਆਕੇ ਵਿਆਹ ਕਰਵਾਉਣ ਲਈ ਮਦਦ ਮੰਗੀ ਸੀ। ਜਿਸਤੇ ਉਨ੍ਹਾਂ ਵੀਜ਼ੇ ਤੋਂ ਲੈਕੇ ਵਿਆਹ ਤੱਕ ਦੇ ਲਈ ਆਪਣਾ ਭਰਪੂਰ ਸਹਿਯੋਗ ਦਿੱਤਾ ਸੀ। ਇੱਸੇ ਤਰ੍ਹਾਂ ਲਗਪਗ ਅੱਧੀ ਦਰਜਨ ਤੋਂ ਵੀ ਵੱਧ ਪਾਸਿਤਾਨੀ ਦੁਲਹਨਾਂ ਨੂੰ ਭਾਰਤ ਆਉਣ ਲਈ ਵੀਜ਼ੇ ਦੀ ਕਾਰਵਾਈ ਲਈ ਸਹਿਯੋਗ ਦੇ ਚੁੱਕੇ ਹਨ। ਹੁਣ ਲਾਹੋਰ ਦੀ ਸਮਾਈਲਾ ਅਤੇ ਕਰਾਚੀ ਦੀ ਸੁਮਨ ਨੇ ਵੀ ਆਪਣੇ ਵਿਆਹ ਲਈ ਭਾਰਤੀ ਵੀਜ਼ੇ ਦੇ ਲਈ ਇਨ੍ਹਾਂ ਨਾਲ ਸੰਪਰਕ ਕਰਕੇ ਮਦਦ ਕਰਨ ਲਈ ਬੇਨਤੀ ਕੀਤੀ ਹੈ। ਚੋਧਰੀ ਮਕਬੂਲ ਅਹਿਮਦ ਨੇ ਦੱਸਿਆ ਹੈ ਕਿ ਉਹ ਬਿਨਾਂ ਕਿਸੇ ਧਾਰਮਿਕ ਭੇਦਭਾਵ ਦੇ ਹਰ ਵਰਗ ਦੇ ਲੋਕਾਂ ਦੀ ਸੇਵਾ ਕਰਕੇ ਖੁਸ਼ੀ ਅਤੇ ਮਾਨ ਮਹਿਸੂਸ ਕਰਦੇ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: