ਪਾਕਿਸਤਾਨ ਚ ਫ਼ਸੇ ਭਾਰਤੀਆ ਦੀ ਵਾਪਸੀ ਲਈ ਗੰਭੀਰ ਨਾ ਹੋਣਾ ਮੋਦੀ ਸਰਕਾਰ ਤੇ ਸਵਾਲਿਆ ਨਿਸ਼ਾਨ

ਕੋਵਿਡ ਕਾਰਨ ਅਨੇਕ ਭਾਰਤੀ ਨਾਗਰਿਕ ਪਾਕਿਸਤਾਨ ਚ ਫ਼ਸੇ ਹੋਏ ਹਨ। ਕੇਂਦਰ ਸਰਕਾਰ ਵੱਲੋਂ ਵਿਦੇਸ਼ਾਂ ਚ ਫ਼ਸੇ ਨਾਗਰਿਕਾਂ ਨੂੰ ਵਾਪਸ ਆਪਣੇ ਦੇਸ਼ ਲਿਆਉਣ ਲਈ ਵੰਦੇ ਮਾਤਰਮਤ ਮਿਸ਼ਨ ਸ਼ੁਰੂ ਕੀਤਾ ਹੈ। ਪਰ ਗੁਆਂਡੀ ਦੇਸ਼ ਪਾਕਿਸਤਾਨ ਜਿੱਥੇ ਭਾਰਤੀ ਨਾਗਰਿਕ ਫ਼ਸੇ ਹੋਏ ਹਨ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਬਿਲਕੁਲ ਗੰਭੀਰ ਨਹੀਂ ਵਿੱਖ ਰਹੀ ਹੈ। ਪਾਕਿਸਤਾਨ ਤੋਂ ਵਾਪਸ ਭਾਰਤ ਆਉਣ ਲਈ ਹਾਲਾਂਕਿ ਵਿਸ਼ੇਸ਼ ਜਹਾਜ਼ ਚਲਾਉਣ ਦੀ ਜ਼ਰੂਰਤ ਤੱਕ ਨਹੀਂ ਹੈ। ਸਿੱਧਾ ਵਾਹਗਾ ਸਰਹਦ ਰਾਹੀਂ ਭਾਰਤੀ ਨਾਗਰਿਕ ਆਪਣੇ ਦੇਸ਼ ਪਰਤ ਸਕਦੇ ਹਨ। ਪਰ ਲਗਭਗ ਢਾਈ ਮਹੀਨੇ ਬੀਤਣ ਦੇ ਬਾਵਜੂਦ ਇਨ੍ਹਾਂ ਭਾਰਤੀ ਨਾਗਰਿਕਾਂ ਦੀ ਵਾਪਸੀ ਲਈ ਭਾਰਤ ਸਰਕਾਰ ਖਾਮੋਸ਼ ਬੈਠੀ ਹੈ। ਕਈ ਭਾਰਤੀਆਂ ਨੇ ਪਾਕਿਸਤਾਨ ਸਿੱਥਤ ਭਾਰਤੀ ਦੂਤਾਵਾਸ ਨਾਲ ਆਪਣੀ ਵਾਪਸੀ ਲਈ ਸੰਪਰਕ ਵੀ ਕੀਤਾ ਹੈ। ਪਰ ਭਾਰਤੀ ਦੂਤਾਵਾਸ ਕੇਂਦਰ ਸਰਕਾਰ ਦੀ ਪ੍ਰਵਾਨਗੀ ਦੀ ਇੰਤਜ਼ਾਰ ਚ ਹੈ। ਜਨਤਾ ਦੱਲ ਯੂ ਦੇ ਨੇਤਾ ਅਬਦੁਲ ਹਫ਼ੀਜ਼ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਮੁਸਲਮਾਨਾਂ ਨਾਲ ਵਿੱਤਕਰਾ ਕਰ ਰਹੀ ਹੈ। ਅਤੇ ਜਾਣਬੁੱਝਕੇ ਪਾਕਿਸਤਾਨ ਚ ਫ਼ਸੇ ਹੋਏ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਚ ਦੇਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਵੱਡੀ ਤਾਦਾਦ ਚ ਪਾਕਿਸਤਾਨੀ ਹਿੰਦੂ ਨਾਗਰਿਕਾਂ ਸਮੇਤ ਆਪਣੇ ਸਾਰੇ ਨਾਗਰਿਕਾਂ ਨੂੰ ਵਾਹਗਾ ਸਰਹਦ ਰਾਹੀਂ ਵਾਪਸ ਬੁਲਾਇਆ ਹੈ। ਬਲਕਿ ਦਰਜਨਾਂ ਯਾਤਰੀਆਂ ਦੀ ਹਵਾਈ ਮਾਰਗ ਰਾਹੀਂ ਵੀ ਵਾਪਸੀ ਹੋ ਚੁੱਕੀ ਹੈ। ਪਰ ਮੋਦੀ ਸਰਕਾਰ ਮੁਸਲਮਾਨਾਂ ਨਾਲ ਵਿੱਤਕਰਾ ਕਰ ਰਹੀ ਹੈ। ਜਿਹੜੇ ਪਾਕਿਸਤਾਨੀ ਨਾਗਰਿਕ ਹਵਾਈ ਮਾਰਗ ਰਾਹੀਂ ਵਾਪਸ ਪਾਕਿਸਤਾਨ ਪਰਤੇ ਸਨ ਉਸੇ ਹਵਾਈ ਜਹਾਜ਼ ਰਾਹੀਂ ਪਾਕਿਸਤਾਨ ਚ ਫ਼ਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਬੁਲਾਇਆ ਜਾ ਸਕਦਾ ਸੀ। ਸ਼੍ਰੀ ਅਬਦੁਲ ਹਫ਼ੀਜ਼ ਨੇ ਕਿਹਾ ਹੈ ਕਿ ਪਾਕਸਿਤਾਨ ਚ ਫ਼ਸੇ ਭਾਰਤੀਆਂ ਨੂੰ ਅੱਜੇ ਤੱਕ ਵਾਪਸ ਨਾ ਬੁਲਾਣਾ ਦਰਸਾਉਂਦਾ ਹੈ ਕਿ ਭਾਰਤ ਚ ਘੱਟ ਗਿਣਤੀਆਂ ਨਾਲ ਮੋਦੀ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਜਿ ਜਿਨ੍ਹੇ ਵੀ ਭਾਰਤੀ ਨਾਗਰਿਕ ਜਾਂ ਪਾਕਿਸਤਾਨੀ ਵਿਹਾਂਦੜਾਂ ਜੋ ਭਾਰਤ ਵਿਆਹੀਆਂ ਹਨ ਅਤੇ ਇਸ ਸਮੇਂ ਆਪਣੇ ਪਰਿਵਾਰ ਨਾਲ ਕਰੋਨਾਵਾਇਰਸ ਕਾਰਨ ਫ਼ਸਿਆਂ ਹੋਇਆਂ ਹਨ ਉਨ੍ਹਾਂ ਦੀ ਤੁਰੰਤ ਭਾਰਤ ਵਾਪਸੀ ਦੇ ਲਈ ਪ੍ਰਬੰਧ ਕੀਤੇ ਜਾਣ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: