ਪਾਕਿਸਤਾਨ ਚ ਫ਼ੱਸੇ ਕਾਦੀਆਂ ਵਾਸੀ ਭਾਰਤੀ ਪਰਿਵਾਰਾਂ ਦੀ ਵਾਪਸੀ ਲਈ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਮਦਦ ਲਈ ਅੱਗੇ ਆਇਆ

ਕੋਵਿਡ-19 ਕਾਰਨ ਪਾਕਿਸਤਾਨ ਚ ਫ਼ੱਸੇ ਕਾਦੀਆਂ ਵਾਸੀ ਭਾਰਤੀ ਪਰਿਵਾਰਾਂ ਦੀ ਵਾਪਸੀ ਲਈ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਉਨ੍ਹਾਂ ਦੀ ਮਦਦ ਕਰਨ ਵਾਸਤੇ ਅੱਗੇ ਆਇਆ ਹੈ।

ਪ੍ਰੋਫ਼ੈਸਰ ਇੰਮਾਨੂੰਏਲ ਨਾਹਰ ਚੇਅਰਮੈਨ ਪੰਜਾਬ ਰਾਜ ਘੱਟ ਗਿੱਣਤੀਆਂ ਕਮਿਸ਼ਨ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਲਿਖਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਨਸੀਰ ਅਹਿਮਦ ਕਮਰ ਵਾਸੀ ਮੁਹੱਲਾ ਅਹਿਮਦੀਆ, ਕਾਦੀਆਂ ਜ਼ਿਲਾ ਗੁਰਦਾਸਪੁਰ ਨੇ ਉਨ੍ਹਾਂ ਨੂੰ ਆਗਾਹ ਕੀਤਾ ਹੈ ਕਿ ਉਨ੍ਹਾਂ ਦੇ ਪੁੱਤਰ ਰਫ਼ੀਕ ਅਹਿਮਦ ਦੀ ਪਾਕਿਸਤਾਨ ਦੀ ਰਹਿਣ ਵਾਲੀ ਉਮੇਰਾ ਰਫ਼ੀਕ ਨਾਲ ਲਗਪਗ 13 ਸਾਲ ਪਹਿਲਾਂ ਵਿਆਹ ਹੋਇਆ ਸੀ। ਅਤੇ ਉਹ ਮਾਰਚ ਮਹੀਨੇ ਚ ਆਪਣੀ ਪਾਕ ਨਾਗਰਿਕ ਪੱਤਨੀ ਉਮੇਰਾ ਰਫ਼ੀਕ ਅਤੇ  ਇੱਕ ਸਾਲਾ ਬੇਟੀ ਆਇਸ਼ਾ ਰਫ਼ੀਕ ਨਾਲ ਪਾਕਿਸਤਾਨ ਸਹੂਰੇ ਪਰਿਵਾਰ ਨੂੰ ਮਿਲਣ ਲਈ ਗਏ ਸਨ। ਕਰੋਨਾਵਾਇਰਸ ਕਾਰਨ ਭਾਰਤ-ਪਾਕਿਸਤਾਨ ਬਾਰਡਰ ਬੰਦ ਹੋਣ ਕਾਰਨ ਉਹ ਉਥੇ ਫ਼ਸੇ ਹੋਏ ਹਨ। ਰਫ਼ੀਕ ਅਹਿਮਦ ਦੀ ਪਤਨੀ ਉਮੇਰਾ ਦਾ ਭਾਰਤ ਵਾਪਸੀ ਲਈ ਜਾਰੀ ਨੂਰੀ ਵੀਜ਼ਾ ਵੀ 2 ਜੂਨ ਨੂੰ ਸਮਾਪਤ ਹੋ ਚੁੱਕਾ ਹੈ। ਭਾਰਤੀ ਦੂਤਾਵਾਸ ਇਸਲਾਮਾਬਾਦ ਨੇ ਉਨ੍ਹਾਂ ਦੇ ਪੁੱਤਰ ਰਫ਼ੀਕ ਅਹਿਮਦ ਨੂੰ ਸੂਚਨਾ ਦਿੱਤੀ ਹੈ ਕਿ ਉਹ ਆਪਣੀ ਬੇਟੀ ਨਾਲ 23 ਜੂਨ ਨੂੰ ਭਾਰਤ ਵਾਪਸੀ ਲਈ ਤਿਆਰ ਰਹਿਣ ਜਦਕਿ ਉਸਦੀ ਪੱਤਨੀ ਦੀ ਭਾਰਤ ਵਾਪਸੀ ਪਾਕਿਸਤਾਨ ਚ ਫੱæਸੇ ਸਾਰੇ ਭਾਰਤੀਆਂ ਦੀ ਪਾਕਿਸਤਾਨ ਤੋਂ ਵਾਪਸੀ ਬਾਅਦ ਹੀ ਹੋ ਸਕੇਗੀ। ਨਸੀਰ ਅਹਿਮਦ ਨੇ ਬੇਨਤੀ ਕੀਤੀ ਹੈ ਕਿ ਆਇਸ਼ਾ ਰਫ਼ੀਕ ਜੋਕਿ ਇੱਕ ਸਾਲ ਦੀ ਹੈ ਅਤੇ ਆਪਣੀ ਮਾਹ ਦੇ ਦੁੱਧ ਤੇ ਹੀ ਨਿਰਭਰ ਕਰਦੀ ਹੈ ਇੱਸ ਲਈ ਉਨ੍ਹਾਂ ਦੀ ਨੂੰਹ ਦੀ ਵਾਪਸੀ ਰਫ਼ੀਕ ਨਾਲ ਹੀ ਕੀਤੀ ਜਾਵੇ ਅਤੇ ਉਸਦੇ ਭਾਰਤ ਵਾਪਸੀ ਲਈ ਨੂਰੀ ਵੀਜ਼ੇ ਚ ਕੋਵਿਡ-19 ਦੇ ਆਧਾਰ ਤੇ ਵਾਧਾ ਕੀਤਾ ਜਾਵੇ। ਚੇਅਰਮੈਨ ਪ੍ਰੋਫ਼ੈਸਰ ਇੰਮਾਨੂੰਏਲ ਨਾਹਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਚ ਬੇਨਤੀ ਕੀਤੀ ਹੈ ਕਿ ਨਸੀਰ ਅਹਿਮਦ ਕਮਰ ਦੀ ਬੇਨਤੀ ਨੂੰ ਸਨਮੁੱਖ ਰਖਦੇ ਹੋਏ ਹਮਦਰਦੀ ਨਾਲ ਵਿਚਾਰਦੇ ਹੋਏ ਇੱਹ ਮਾਮਲਾ ਵਿਦੇਸ਼ ਮੰਤਰਾਲੇ ਭਾਰਤ ਸਰਕਾਰ ਕੋਲ ਟੇਕ ਅੱਪ ਕਰਕੇ ਇਨ੍ਹਾਂ ਪਰਿਵਾਰੀ ਦੀ ਪਾਕਿਸਤਾਨ ਤੋਂ ਭਾਰਤ ਵਾਪਸ ਆਉਣ ਦੀ ਆਗਿਆ ਦਿਵਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ। ਇੱਸ ਤੋਂ ਇਲਾਵਾ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਵਲੋਂ ਉਮੇਰਾ ਰਫ਼ੀਕ ਨੂੰ ਦਿੱਤਾ ਗਿਆ ਨੂਰੀ ਵੀਜ਼ਾ ਅੱਗੇ ਵਧਾਉਣ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: