ਭਾਰਤੀ ਕਿਸਾਨ ਯੁਨੀਅਨ ਨੇ ਬਿਜਲੀ ਕਾਮਿਆਂ ਨਾਲ ਕਾਦੀਆਂ ਚ ਰੋਸ਼ ਪ੍ਰਦਰਸ਼ਨ ਕੀਤਾ

ਅੱਜ ਭਾਰਤੀ ਕਿਸਾਨ ਯੁਨੀਅਨ ਕ੍ਰਾਂਤੀਕਾਰੀ ਬਲਾਕ ਸ਼੍ਰੀ ਹਰਗੋਬਿੰਦਪੁਰ ਅਤੇ ਕਾਦੀਆਂ ਵੱਲੋਂ ਸਰਕਾਰ ਵੱਲੋਂ ਲਿਆਂਦੇ ਬਿਜਲੀ ਸ਼ੋਧ ਐਕਟ 2020 ਦੇ ਖ਼ਿਲਾਫ਼ ਪਾਵਰਕਾਮ ਡਵੀਜ਼ਨ ਕਾਦੀਆਂ ਚ ਧਰਨਾ ਦੇਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ।

ਇੱਸ ਮੋਕੇ ਤੇ ਨਾਇਬ-ਤਹਿਸੀਲਦਾਰ ਕਾਦੀਆਂ ਸ਼੍ਰੀ ਅਮਰਜੀਤ ਸਿੰਘ ਨੂੰ ਭਾਰਤ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਦੇਣ ਲਈ ਮੰਗ ਪੱਤਰ ਵੀ ਸੋਂਪਿਆ ਗਿਆ। ਅੱਜ ਦਾ ਧਰਨਾ ਕੁੱਲ ਹਿੰਦ ਪੱਧਰ ਅਤੇ ਇੰਜੀਨੀਅਰਜ਼ ਐਸੋਸੀਏਸ਼ਨਾਂ ਵੱਲੋਂ ਰੋਸ਼ ਪ੍ਰਗਟ ਕਰਨ ਦੇ ਸੱਦੇ ਦੀ ਹਿਮਾਇਤ ਕਰਨ ਦੇ ਮਕਸਦ ਨਾਲ ਦਿੱਤਾ ਗਿਆ। ਬਲਾਕ ਪ੍ਰਧਾਨ ਗੁਰਮੇਜ ਸਿੰਘ ਚੀਮਾਂ ਖੁੱਡੀ ਅਤੇ ਅਜੀਤ ਸਿੰਘ ਭਰਥ ਨੇ ਇਸ ਮੋਕੇ ਬੋਲਦੀਆਂ ਕਿਹਾ ਕਿ ਬਿਜਲੀ ਐਕਟ 2003 ਵਿੱਚ ਸੋਧ ਕਰਕੇ ਜੋ ਖਰੜਾ 2020 ਲਿਆਂਦਾ ਗਿਆ ਹੈ ਇੱਹ ਕਿਸਾਨਾਂ, ਮਜ਼ਦੂਰਾਂ, ਸ਼ਹਿਰੀ ਅਤੇ ਪੇਂਡੂ ਲੋਕਾਂ ਲਈ ਮੋਤ ਦੀ ਘੰਟੀ ਹੈ। ਇਨ੍ਹਾਂ ਜਥੇਬੰਦੀਆਂ ਨੇ ਕਿਹਾ ਕਿ ਬਿਜਲੀ ਰੇਟ ਵੀ ਪ੍ਰਾਈਵੇਟ ਕੰਪਨੀਆਂ ਨੂੰ ਤੈਅ ਕਰਨ ਦੇ ਹੱਕ ਦਿਤੇ ਜਾਣ ਲਗੇ ਹਨ। ਜਿਸਦੇ ਕਾਰਨ ਛੋਟੇ ਕਿਸਾਨਾਂ, ਮਜ਼ਦੂਰਾਂ ਅਤੇ ਦਲਿਤਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਖ਼ਤਮ ਹੋ ਜਾਣਗੀਆਂ। ਇਨ੍ਹਾਂ ਆਗੂਆਂ ਨੇ ਬਿਜਲੀ ਕਰਮਚਾਰੀਆਂ ਨੂੰ ਆਪਸੀ ਮਤਭੇਦ ਭੁੱਲਾਕੇ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਇੱਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਕਸ਼ਮੀਰ ਸਿੰਘ ਮਠੌਲਾ, ਸਰਦੂਲ ਸਿੰਘ ਚੀਮਾਂ ਖੁੱਡੀ, ਬਲਵਿੰਦਰ ਸਿੰਘ ਢੱਪਈ, ਤਰਲੋਚਨ ਸਿੰਘ ਕਾਹਲਵਾਂ, ਸੁਖਵਿੰਦਰ ਸਿੰਘ ਨੰਗਲ ਝੋਰ, ਹਜਰੀਤ ਸਿੰਘ ਮਠੋਲਾ, ਰਾਜਵਿੰਦਰ ਸਿੰਘ ਢੱਪਈ, ਪਿਆਰਾ ਸਿੰਘ ਸ਼ਾਹ ਵਿਠੱਵਾਂ, ਮਜ਼ਦੂਰ ਆਗੂ ਜਸਪਾਲ ਸਿੰਘ ਢੱਪਈ ਅਤੇ ਅਸ਼ੋਕ ਭਾਰਤੀ ਨੇ ਸੰਬੋਧਣ ਕੀਤਾ। ਇਸੇ ਤਰ੍ਹਾਂ ਪਾਵਰਕਾਮ ਦੀ ਇੰਪਲਾਈਜ਼ ਫ਼ੈਡਰੇਸ਼ਨ ਏਟਕ ਦੇ ਆਗੂਆਂ ਨੇ ਵੀ ਸ਼ਮੂਲਿਅਤ ਕੀਤੀ। ਇੱਸ ਮੋਕੇ ਤੇ ਮੰਡਲ ਪ੍ਰਧਾਨ ਪਿਆਰਾ ਸਿੰਘ ਭਾਮੜੀ, ਸਬ- ਡਵੀਜ਼ਨ ਕਾਦੀਆਂ ਦੇ ਪ੍ਰਧਾਨ ਦਲਜੀਤ ਸਿੰਘ, ਸਕੱਤਰ ਗੁਰਮੇਜ ਸਿੰਘ ਬੁੱਟਰ,ਰਣਜੀਤ ਸਿੰਘ ਕੋਂਟ, ਜਸਵੰਤ ਸਿੰਘ ਕੋਹਾੜ ਅਤੇ ਰਾਮ ਲੁਭਾਇਆ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: