ਰਿਵਾਲਵਰ ਦੀ ਨੋਕ ਤੇ ਆਪਣੇ ਬੇਟੇ ਨੂੰ ਲਿਜਾਣ ਆਏ ਪਿਤਾ ਉਤੇ ਪੁਲੀਸ ਵੱਲੋਂ ਕੇਸ ਦਰਜ

ਕਾਦੀਆਂ ਥਾਣਾ ਅਧੀਨ ਆਉਂਦੇ ਪਿੰਡ ਮਸਾਣੀਆਂ ਵਿੱਚ ਇੱਕ ਪਿਤਾ ਰਿਵਾਲਵਰ ਲੈਕੇ ਆਪਣੇ ਸਾਥਿਆਂ ਨਾਲ ਆਪਣੀ ਨਾਰਾਜ਼ ਪਤਨੀ ਗੁਰਪਿੰਦਰ ਕੌਰ ਜੋਕਿ ਆਪਣੇ ਪੇਕੇ ਆ ਗਈ ਸੀ ਕੋਲ ਪਹੁੰਚ ਗਿਆ। ਅਤੇ ਆਪਣੇ ਬੇਟੇ ਕੇਸਰਪਾਲ ਨੂੰ ਜ਼ਬਰਦਸਤੀ ਉਸਦੇ ਮਨ੍ਹਾਂ ਕਰਨ ਦੇ ਬਾਵਜੂਦ ਗੱਡੀ ਚ ਬਿਠਾ ਲਿਆ। ਜਿਸਤੇ ਉਸਦੀ ਪਤਨੀ ਵਲੋਂ ਰੋਕਣ ਤੇ ਡਰਾਉਣ ਦੇ ਮਕਸਦ ਨਾਲ ਆਪਣੀ ਰਿਵਾਲਵਰ ਤੋਂ ਦੋ ਹਵਾਈ ਫ਼ਾਇਰ  ਕੱਢ ਦਿੱਤੇ। ਲੋਕਾਂ ਦੇ ਇਕਠੇ ਹੋਣ ਤੇ ਕਥਿੱਤ ਦੋਸ਼ੀ ਬੇਟੇ ਨੂੰ ਛੱਡਕੇ ਆਪਣੇ ਸਾਥਿਆਂ ਸਮੇਤ ਫ਼ਰਾਰ ਹੋ ਗਿਆ। ਇੱਸ ਬਾਰੇ ਗੁਰਪਿੰਦਰ ਕੌਰ ਪੁੱਤਰੀ ਕਰਨੈਲ ਸਿੰਘ ਵਾਸੀ ਪਿੰਡ ਮਸਾਣੀਆਂ ਥਾਣਾ ਕਾਦੀਆਂ ਨੇ ਪੁਲੀਸ ਨੂੰ ਲਿਖਤੀ ਸ਼ਿਕਾਈਤ ਕੀਤੀ ਹੈ ਕਿ ਉਹ ਸਰਕਾਰੀ ਪ੍ਰਾਇਮਰੀ ਸਕੂਲ ਕਲੇਰ ਵਿਖੇ ਟੀਚਰ ਲਗੀ ਹੈ। ਉਸਦੇ ਪਿਤਾ ਦੀ ਮੋਤ ਹੋ ਚੁਕੀ ਹੈ। ਉਹ ਦੋ ਭੇਣਾਂ ਹਨ ਅਤੇ ਉਨ੍ਹਾਂ ਕੋਲ ਪਿਤਾ ਦੀ 5 ਕਿਲੇ ਮਾਲਕੀ ਦੀ ਜ਼ਮੀਨ ਪਿੰਡ ਮਸਾਣੀਆਂ ਚ ਹੈ। ਉਸਦਾ ਵਿਆਹ ਹਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਗੰਡੋਕੇ ਨਾਲ 11 ਸਾਲ ਪਹਿਲਾਂ ਹੋਇਆ ਸੀ। ਜਿਸਦੇ ਨਤੀਜੇ ਵੱਜੋਂ ਉਸਦਾ ਇੱਕ ਬੇਟੀ ਸੁæਭਰੀਤ ਕੌਰ ਅਤੇ ਬੇਟਾ ਕੇਸ਼ਰਪਾਲ ਸਿੰਘ ਹੈ। ਵਿਆਹ ਦੇ ਕੁੱਝ ਅਰਸੇ ਬਾਅਦ ਉਸਦੇ ਪਤੀ ਹਰਪੀ੍ਰਤ ਸਿੰਘ ਨੇ ਜ਼ਮੀਨ ਦਾ ਹਿਸਾ ਮੰਗਣਾ ਸ਼ੁਰੂ ਕਰ ਦਿੱਤਾ। ਜਿਸਦੀ ਚਲਦੀਆਂ ਇਨ੍ਹਾਂ ਦੀ ਆਪਸ ਚ ਅਣਬਨ ਹੋ ਗਈ। ਅਤੇ ਉਹ ਆਪਣੇ ਬਚਿਆਂ ਸਮੇਤ ਆਪਣੇ ਪੇਕੇ ਪਿੰਡ ਮਸਾਣੀਆਂ ਆ ਗਈ। ਉਸਦੀ ਗ਼ੈਰ ਹਾਜ਼ਿਰੀ ਚ ਉਸਦਾ ਪਤੀ ਉਸਦੇ ਪੁੱਤਰ ਕੇਸ਼ਰਪਾਲ ਸਿੰਘ ਨੂੰ ਪਿੰਡ ਮਸਾਣੀਆਂ ਚ ਆਕੇ ਚੁੱਕਣ ਨੂੰ ਪਿਆ। ਪਰ ਉਸਦੇ ਘਰਦਿਆਂ ਦੇ ਰੋਕਣ ਚ ਬਚਾਅ ਹੋ ਜਾਂਦਾ ਰਿਹਾ। ਕੱਲ ਮਿੱਤੀ 17 ਜੂਨ ਨੂੰ ਕਰੀਬ 12:30 ਵੱਜੇ ਦਿਨੇ ਉਸਦਾ ਪੱਤੀ ਗਡੀ ਨੰਬਰ ਪੀਬੀ 06 ਵਾਈ 8015 ਹਾਂਡਾ ਸੀਟੀ ਤੇ ਆਪਣੇ 4-5 ਸਾਥੀਆਂ ਨਾਲ ਉਸਦੇ ਘਰ ਪਹੁੰਚ ਗਿਆ। ਗੁਰਪਿੰਦਰ ਕੋਰ ਨੇ ਪੁਲੀਸ ਨੂੰ ਅੱਗੇ ਦਸਿਆ ਕਿ ਜਦੋਂ ਉਸਨੇ ਜ਼ਬਰਦੱਸਤੀ ਉਸਦੇ ਪੁੱਤਰ ਕੇਸ਼ਰਪਾਲ ਸਿੰਘ ਨੂੰ ਗੱਡੀ ਚ ਬਿਠਾ ਲਿਆ ਤਾਂ ਉਸਨੂੰ ਡਰਾਉਣ ਦੇ ਲਈ ਰਿਵਾਲਵਰ ਤੋਂ ਦੋ ਫ਼ਾਇਰ ਕਰ ਦਿੱਤੇ। ਸ਼ੋਰ ਪੈਣ ਤੇ ਆਂਡ ਗੁਆਂਡ ਇਕੱਠਾ ਹੋ ਗਏ ਜਿਸਦੇ ਨਤੀਜੇ ਵੱਜੋਂ ਕਥਿੱਤ ਦੋਸ਼ੀ ਬੱਚੇ ਨੂੰ ਗੱਡੀ ਤੋਂ ਉਤਾਰਕੇ ਆਪਣੇ ਸਾਥੀਆਂ ਸਮੇਤ ਫ਼ਰਾਰ ਹੋ ਗਿਆ। ਪੁਲੀਸ ਨੇ ਗੁਰਪਿੰਦਰ ਕੌਰ ਦੀ ਸ਼ਿਕਾਈਤ ਤੇ ਐਫ਼ ਆਈ ਆਰ ਨੰਬਰ 60 ਮਿੱਤੀ 17-06-20 ਨੂੰ ਧਾਰਾ 452, 336,506,34 ਆਈ ਪੀ ਸੀ, 25-27-54-59 ਆਰਮਜ਼ ਐਕਟ ਤਹਿਤ ਕਾਦੀਆਂ ਥਾਣੇ ਚ ਮਾਮਲਾ ਦੱਰਜ ਕਰ ਲਿਆ ਹੈ। ਇਸ ਕੇਸ ਦੇ ਸਬੰਧ ਚ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਗੁਰਪਿੰਦਰ ਕੋਰ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਰਪੀ੍ਰਤ ਸਿੰਘ ਅਤੇ ਉਸਦੇ ਸਾਥੀਆਂ ਉਤੇ ਸਖ਼ਤ ਕਾਰਵਾਈ ਕੀਤੀ ਜਾਵੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: