ਰੂਰਲ ਫ਼ਾਰਮੇਸੀ ਅਫ਼ਸਰਾਂ ਨੇ ਸਾਮੂਹਿਕ ਅਸਤੀਫ਼ੇ ਦਿੱਤੇ

ਅੱਜ ਆਪਣੀ ਮੰਗਾ ਦੇ ਸਬੰਧ ਚ ਪੇਂਡੂ ਅਤੇ ਪੰਚਾਇਤ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ਮੁੱਹਰੇ ਧਰਨਾ ਦੇਣ ਲਈ ਰੂਰਲ ਫ਼ਾਰਮੇਸੀ ਅਫ਼ਸਰ ਵੱਡੀ ਤਾਦਾਦ ਚ ਪਹੁੰਚੇ। ਉਨ੍ਹਾਂ ਨੇ ਕੋਠੀ ਦੇ ਨੇੜੇ ਦਰੀਆਂ ਵੀ ਵਿੱਛਾ ਦਿੱਤੀਆਂ। ਜਿਵੇਂ ਹੀ ਪੁਲੀਸ ਨੂੰ ਸੂਚਨਾ ਮਿਲੀ ਕਿ ਰੂਰਲ ਫ਼ਾਰਮੇਸੀ ਅਫ਼ਸਰ ਵੱਡੀ ਤਾਦਾਦ ਚ ਧਰਨਾ ਦੇਣ ਲਈ ਸਿਵਿਲ ਲਾਈਨ ਚ ਇਕੱਠੇ ਹੋ ਰਹੇ ਹਨ ਤਾਂ ਭਾਰੀ ਪੁਲੀਸ ਫ਼ੋਰਸ ਮੋਕੇ ਤੇ ਮਿਲ ਗਈ। ਡੀ ਐਸ ਪੀ ਲਖਵੀਰ ਸਿੰਘ ਅਤੇ ਐਸ ਐਚ ਉ ਵੀ ਮੋਕੇ ਤੇ ਪਹੁੰਚ ਗਏ। ਡੀ ਐਸ ਪੀ ਲਖਵੀਰ ਸਿੰਘ ਨੇ ਮੀਡਿਆ ਨੂੰ ਦਸਿਆ ਕਿ ਕੋਵਿਡ-19 ਦੇ ਚਲਦੇ ਲਗੀ ਪਾਬੰਦੀਆਂ ਕਾਰਨ ਕਿਸੇ ਵੀ ਹਾਲਤ ਚ ਧਰਨਾ ਦੇਣ ਦੀ ਮਨਾਹੀ ਹੈ। ਪੁਲੀਸ ਨੇ ਪ੍ਰਦਸ਼ਰਨਕਾਰੀਆਂ ਨੂੰ ਕਿਹਾ ਹੈ ਕਿ ਤੁਸੀਂ ਆਪਣਾ ਮੰਗ ਪੱਤਰ ਜੋ ਦੇਣਾ ਹੈ ਸਾਨੂੰ ਦੇ ਦਿਉ ਅਸੀਂ ਮੰਤਰੀ ਸਾਹਿਬ ਤੱਕ ਪਹੁੰਚਾ ਦਵਾਂਗੇ।

ਗੁੱਸੇ ਚ ਆਏ ਸਮੂਹ ਫ਼ਾਰਮੇਸੀ ਅਫ਼ਸਰਾਂ ਨੇ ਅਸਤੀਫ਼ੇ ਦੇ ਦਿੱਤੇ ਹਨ। ਇਨ੍ਹਾਂ ਰੂਰਲ ਫ਼ਾਰਮੇਸੀ ਅਫ਼ਸਰਾਂ ਨੇ ਮੋਕੇ ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਨਾਂ ਅਸਤੀਫ਼ਾ ਲਿਖ ਦਿੱਤਾ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਅਸੀਂ 1186 ਹੈਲਥ ਅਤੇ ਦਰਜਾ ਚਾਰ ਦੇ ਮੁਲਾਜ਼ਮ ਪਿਛਲੇ 14 ਸਾਲਾਂ ਤੋਂ ਕਾਨਟ੍ਰੈਕਟ ਤਨਖ਼ਾਹਾਂ ਤੇ ਸੇਵਾਵਾਂ ਦੇ ਰਹੇ ਹਾਂ।  ਇੱਸ ਮੋਕੇ ਤੇ ਬਿਕਰਮਜੀਤ ਸਿੰਘ ਸਠਿਆਲੀ ਜ਼ਿਲਾ ਪ੍ਰਧਾਨ ਗੁਰਦਾਸਪੁਰ ਨੇ ਮੀਡਿਆ ਨੂੰ ਦੱਸਿਆ ਕਿ ਕਾਫ਼ੀ ਸਮੇਂ ਤੋਂ ਪੰਚਾਇਤ ਮੰਤਰੀ ਸਾਡੀ ਮੰਗਾਂ ਨੂੰ ਲੈਕੇ ਲਾਰੇ ਲਗਾ ਰਹੇ ਹਨ। ਅਸੀਂ ਆਪਣਾ ਦੁੱਖੜਾ ਦੱਸਣ ਅਤੇ ਮੰਗ ਪੱਤਰ ਦੇਣ ਲਈ ਉਨ੍ਹਾ ਦੇ ਦਰ ਚ ਆਏ ਸਨ। ਪਰ ਪੁਲੀਸ ਨੇ ਸਾਨੂੰ ਉਨ੍ਹਾਂ ਤੱਕ ਜਾਣ ਤੋਂ ਰੋਕ ਦਿੱਤਾ ਹੈ। ਜਿਸਤੋਂ ਦੁੱਖੀ ਹੋਕੇ ਅਸੀਂ ਸਾਮੂਹਿਕ ਅਸਤੀਫ਼ੇ ਦੇ ਰਹੇ ਹਾਂ। ਉਨ੍ਹਾਂ ਅੱਗੇ ਦੱਸਿਆ ਕਿ ਸਾਡੇ ਨਾਲ ਜਿਨ੍ਹੇਂ ਵੀ ਮੈਡੀਕਲ ਅਫ਼ਸਰ ਸਨ ਉਨ੍ਹਾਂ ਨੂੰ ਤਾਂ 2011 ਚ ਰੈਗੂਲਰ ਕਰ ਦਿੱਤਾ ਗਿਆ ਸੀ। ਪਰ ਰੂਰਲ ਹੈਲਥ ਅਫ਼ਸਰਾਂ ਅਤੇ ਦਰਜਾ ਚਾਰ ਕਰਮੀਆਂ ਨੂੰ ਰੈਗੁਲਰ ਹੀ ਨਹੀਂ ਕੀਤਾ ਗਿਆ। ਪਿੱਛਲੇ ਤਿੰਨ ਮਹੀਨਿਆਂ ਤੋਂ ਕੋਵਿਡ-19 ਦੇ ਚਲਦੀਆਂ ਸਾਨੂੰ ਆਰਜ਼ੀ ਤੋਰ ਤੇ ਸਿਹਤ ਵਿਭਾਗ ਦੇ ਅਧੀਨ ਕਰ ਦਿੱਤਾ ਗਿਆ ਹੈ। ਇਨ੍ਹਾਂ ਕਰਮਚਾਰੀਆਂ ਨੇ ਦੱਸਿਆ ਕਿ ਅਸੀਂ ਲਗਾਤਾਰ ਸਿਵਿਲ ਹਸਪਤਾਲਾਂ ਚ, ਆਈਸੋਲੇਸ਼ਨ ਸੈਂਟਰਾਂ, ਏਅਰ ਪੋਰਟਸ, ਜੇਲਾਂ, ਸੈਂਪਲ ਲੈਣ ਲਈ, ਗੋਲਡਨ ਟੈਂਪਲ, ਦੁਰਗਿਆਨਾ ਮੰਦਿਰ, ਫ਼ਲੂ ਕਾਰਨਰ ਅਤੇ ਵਾਹਗਾ ਬਾਰਡਰ ਸਮੇਤ ਅਨੇਕ ਥਾਂਵਾ ਤੇ ਸਾਡੇ ਫ਼ਾਰਮਿਸਟਾਂ ਦੀ ਡਿਉਟੀਆਂ ਕੋਵਿਡ-19 ਚ ਲਗਾਇਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਸੀ ਕਿ 28 ਮਈ ਨੂੰ ਤਿੰਨ ਮੈਂਬਰੀ ਕਮੇਟੀ ਦਾ ਗਠੱਨ ਕੀਤਾ ਗਿਆ ਹੈ ਜਿਸ ਵਿੱਚ ਹਾਈ ਪਾਵਰ ਕਮੇਟੀ ਤੁਹਾਨੂੰ ਰੈਗੂਲਰ ਕਰਨ ਜਾ ਰਹੀ ਹੈ। ਪਰ ਜਦੋਂ ਅਸੀਂ ਦੁਬਾਰਾ ਆਪਣੀ ਮੰਗਾਂ ਦੇ ਸਬੰਧ ਚ ਉਨ੍ਹਾਂ ਨੂੰ ਮਿਲੇ ਤਾਂ ਉਨਾਂ੍ਹ ਇੱਹ ਕਹਿਕੇ ਰੈਗੂਲਰ ਕਰਨ ਤੋਂ ਇਨਕਾਰ ਕਰ ਦਿੱਤਾ ਉਨ੍ਹਾਂ ਨੂੰ ਪੰਜਾਬ ਦੇ ਬਾਕੀ ਆਰਜ਼ੀ ਮੁਲਾਜ਼ਮਾਂ ਦੇ ਨਾਲ ਹੀ ਤੁਹਾਨੂੰ ਰੈਗੂਲਰ ਕੀਤਾ ਜਾਵੇਗਾ। ਅੱਜ ਅਸੀਂ ਧਰਨਾ ਦੇਣ ਲਈ ਪਹੁੰਚੇ ਸਨ। ਪਰ ਪੁਲੀਸ ਵੱਲੋਂ ਜ਼ੋਰ ਜ਼ਬਰਦਸਤੀ ਕਰਨ ਕਾਰਨ ਧਰਨਾ ਨਹੀਂ ਲਗਾ ਸਕੇ। ਜਿਸਤੋਂ ਬਾਅਦ ਸਾਰੇ 1186 ਮੁਲਾਜ਼ਮਾਂ ਨੇ ਨੋਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇੱਕ ਮਹਿਲਾ ਪ੍ਰਦਰਸ਼ਨਕਾਰੀ ਨੇ ਰੋਂਦੇ ਹੋਏ ਕਿਹਾ ਹੈ ਕਿ ਸਾਡੇ ਮਾਂਪਿਆਂ ਨੇ ਕਾਫ਼ੀ ਪੈਸੇ ਖ਼ਰਚ ਕਰਕੇ ਸਾਨੂੰ ਫ਼ਾਰਮੇਸੀ ਦੀ ਡਿਗੱਰੀ ਕਰਵਾਈ ਹੈ। ਕਾਂਗਰਸ ਦੀ ਸਰਕਾਰ ਨੇ ਸਾਨੂੰ ਨੋਕਰੀਆਂ ਚ ਰੱਖਿਆ ਸੀ। ਸਾਨੂੰ ਇੱਸ ਸਮੇਂਂ ਦੱਸ ਹਜ਼ਾਰ ਰੂਪੈ ਤਨਖ਼ਾਹ ਮਿਲ ਰਹੀ ਹੈ। ਪਰ ਬਚਿਆਂ ਦੀ ਪੜਾਈ ਅਤੇ ਘਰ ਦੇ ਖਰਚੇ ਇਨ੍ਹੀਂ ਤਨਖ਼ਾਹ ਨਾਲ ਪੂਰੇ ਨਹੀਂ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਜਬੂਰ ਹੋਕੇ ਖੇਤੀਬਾੜੀ ਦਾ ਕੰਮ ਕਰਨਾ ਪਵੇਗਾ। ਇੱਸ ਮੋਕੇ ਤੇ ਪੇਂਡੂ ਫ਼ਾਰਮੇਸੀ ਅਤੇ ਦਰਜਾ ਚਾਰ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਵੀ ਕੀਤੀ।  ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਸਾਨੂੰ ਰੈਗੂਲਰ ਕਰਨ ਲਈ ਅੱਜ ਹੀ ਘੋਸ਼ਣਾ ਕੀਤੀ ਜਾਵੇ। ਇੱਸ ਮੋਕੇ ਤੇ ਜੋਤਰਾਮ ਸੂਬਾ ਪ੍ਰਧਾਨ, ਬਲਜੀਤ ਸਿੰਘ ਮਿਆਂਕੋਟ ਚੇਅਰਮੈਨ ਸਟੇਟ ਅਡਵਾਈਜ਼ਰੀ ਕਮੇਟੀ ਪੰਜਾਬ, ਬਿਕਰਮਜਿਤ ਸਿੰਘ ਸਠਿਆਲੀ ਜ਼ਿਲਾ ਪ੍ਰਧਾਨ ਗੁਰਦਾਸਪੁਰ, ਪਰਮਿੰਦਰ ਸਿੰਘ ਭਾਟੀਆ ਕਾਦੀਆਂ  ਜ਼ਿਲਾ ਗੁਰਦਾਸਪੁਰ  ਮੈਂਬਰ ਸਮੇਤ ਵੱਡੀ ਤਾਦਾਦ ਚ ਕਰਮਚਾਰੀ ਮੋਜੂਦ ਸਨ। ਇੱਸ ਮੋਕੇ ਤੇ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਟੈਂਟ ਲਗਾਉਣ ਤੋਂ ਰੋਕ ਦਿੱਤਾ। ਇਨ੍ਹਾਂ ਪ੍ਰਦਰਸ਼ਨਕਾਰੀਆਂ ਵੱਲੋਂ ਲੰਗਰ ਲਗਾਉਣ ਦੇ ਵੀ ਪ੍ਰਬੰਧ ਕੀਤੇ ਗਏ ਸਨ। ਪਰ ਪੁਲੀਸ ਨੇ ਇਨ੍ਹਾਂ ਦੀ ਯੋਜਨਾ ਨੂੰ ਪੂਰੀ ਤਰ੍ਹਾਂ ਅਸਫ਼ਲ ਕਰ ਦਿੱਤਾ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: