ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਤੇ ਲਗੇ ਸਾਈਨ ਬੋਰਡ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਨਾਕਾਮ

ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਲਿਕੀ ਵਾਲੀ ਜ਼ਮੀਨ ਤੇ ਲਗੇ ਸਾਈਨ ਬੋਰਡ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੀ ਇਤਲਾਹ ਮਿਲਦੀਆਂ ਹੀ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ, ਅਕਾਲੀ ਦਲ (ਬਾਦਲ) ਦੇ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਅਤੇ ਅਵਤਾਰ ਸਿੰਘ ਨਿਰਮਾਨ ਪ੍ਰਧਾਨ ਗੁਰਦੁਆਰਾ ਅਕਾਲਗੜ ਸਾਹਿਬ ਕਾਦੀਆਂ ਮੋਕੇ ਤੇ ਪੁੱਜ ਗਏ। ਇਨ੍ਹਾਂ ਆਗੂਆਂ ਵੱਲੋਂ ਸਾਈਨ ਬੋਰਡ ਨੂੰ ਹਟਾਉਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ। ਮੋਕੇ ਤੇ ਪੁੱਜੇ ਐਸ ਜੀ ਪੀ ਸੀ ਮੈਂਬਰ ਜਥੇਦਾਰ ਗੁਰਿੰਦਰ ਪਾਲ ਸਿੰਘ ਗੋਰਾ ਨੇ ਦੱਸਿਆ  ਕਿ ਗੁਰਦੁਆਰਾ ਅਕਾਲਗੜ  ਸਾਹਿਬ ਕਾਦੀਆਂ ਦੀ ਹਰਚੋਵਾਲ ਰੋਡ ਤੇ ਮੋਜੂਦ ਦੁਕਾਨਾਂ ਅਤੇ ਪਲਾਟ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀਆਂ ਮਾਲਕੀਆਂ ਹਨ। ਗੁਰਦੁਆਰਾ ਸਾਹਿਬ ਦੀ ਇੱਸ ਜ਼ਮੀਨ ਨੂੰ ਜੇ ਕੋਈ ਖ਼ਰੀਦੇਗਾ ਜਾਂ ਦੁਕਾਨਾਂ ਬਣਾਏਗਾ ਤਾਂ ਉਹ ਗੁਰੁ ਘਰ ਨਾਲ ਧੋਖਾ ਕਰੇਗਾ। ਇਨ੍ਹਾਂ ਦਸਿਆ ਕਿ 50 ਸਾਲਾ ਰਹੀ ਹੈ। ਗੁਰਦੁਆਰੇ ਦੀ ਜ਼ਮੀਨ ਤੇ ਲਗਪਗ 16 ਦੁਕਾਨਾਂ ਵੀ ਬਣਿਆ ਹੋਇਆ ਹਨ। ਜਦੋਂ ਇੱਹ ਜ਼ਮੀਨ ਪੱਟੇ ਤੇ ਬਲਦੀਸ਼ ਸਿੰਘ ਤੂਰ ਨੂੰ ਦਿੱਤੀ ਜਾ ਰਹੀ ਸੀ ਤਾਂ ਬਾਕਾਇਦਾ ਇਕਰਾਨਾਮਾ ਲਿਖਿਆ ਗਿਆ ਸੀ ਕਿ ਪੱਟਾ ਖ਼ਤਮ ਹੋਣ ਤੇ ਜੇ ਕੋਈ ਉਸਾਰੀ ਕੀਤੀ ਗਈ ਹੋਵੇਗੀ ਉਸਦਾ ਮਲਬਾ ਪੱਟੇਦਾਰ ਲੈ ਜਾ ਸਕਦਾ ਹੈ। ਇਨ੍ਹਾਂ ਆਗੂਆਂ ਨੇ ਗੁਰੁਦੁਆਰੇ ਦੀ ਜ਼ਮੀਨ ਚ ਬਲਦੀਸ਼ ਸਿੰਘ ਤੂਰ ਵੱਲੋਂ ਦੁਕਾਨਾਂ ਬਣਾਉਣ ਲਈ ਸਾਈਨ ਬੋਰਡ ਹਟਵਾਉਣ ਦਾ ਦੋਸ਼ ਲਗਾਇਆ ਹੈ। ਇਨ੍ਹਾਂ ਆਗੂਆਂ ਨੇ ਕਿਹਾ ਹੈ ਕਿ ਬਲਦੀਸ਼ ਸਿੰਘ ਤੂਰ ਆਪਣੇ ਅਸਰੋ ਰਸੂਖ਼ ਨਾਲ ਇਸ ਜ਼ਮੀਨ ਚ ਦੁਕਾਨਾਂ ਬਨਾਉਣਾ ਚਾਹੁੰਦਾ ਹੈ।  ਅਕਾਲੀ ਦਲ (ਬਾਦਲ) ਦੇ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਹੈ ਕਿ ਗੁਰੁਦੁਆਰੇ ਦੀ ਜ਼ਮੀਨ ਚ ਕਿਸੇ ਨੂੰ ਨਾਂ ਤਾਂ ਨਾਜਾਇਜ਼ ਉਸਾਰੀ ਕਰਨ ਦਿੱਤੀ ਜਾਵੇਗੀ ਅਤੇ ਨਾ ਹੀ ਜ਼ਮੀਨ ਨੂੰ ਵੇਚਣ ਦਿਤਾ ਜਾਵੇਗਾ। ਇਨ੍ਹਾਂ ਇੱਹ ਵੀ ਕਿਹਾ ਹੈ ਕਿ ਇਹ ਸਾਰਾ ਮਾਮਲਾ ਪੁਲੀਸ ਦੇ ਧਿਆਨ ਚ ਲਿਆ ਰਹੇ ਹਨ। ਦੂਜੇ ਬਲਦੀਸ਼ ਸਿੰਘ ਤੂਰ ਨੇ ਕਿਹਾ ਹੈ ਕਿ ਉਸਨੇ ਜੋ ਦੁਕਾਨਾ ਬਣਾਇਆਂ ਹਨ ਉਹ ਉਸਦੀ ਜ਼ਮੀਨ ਤੇ ਬਣਿਆਂ ਹਨ। ਉਨ੍ਹਾਂ ਕੋਲ 2 ਕਨਾਲ 4 ਮਰਲੇ ਥਾਂ ਪੱਟੇ ਦੀ ਹੈ ਜੋਕਿ ਸ਼੍ਰੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੀ ਹੈ। ਇਸ ਜ਼ਮੀਨ ਦਾ ਪੱਟਾ ਫ਼ਰਵਰੀ 2021 ਚ ਸਮਾਪਤ ਹੋ ਰਿਹਾ ਹੈ। ਜਿਸਦਾ ਕਬਜ਼ਾ ਉਹ ਹੱਥ ਜੋੜਕੇ ਮੋਹਤਬਰ ਲੋਕਾਂ ਅਤੇ ਸ਼ਹਿਰ ਵਾਸੀਆਂ ਦੀ ਮੋਜੂਦਗੀ ਚ ਕਮੇਟੀ ਨੂੰ ਦੇਣਗੇ। ਉਨ੍ਹਾਂ ਆਪਣੇ ਉਤੇ ਲਗੇ ਦੋਸ਼ਾਂ ਨੂੰ ਨਕਾਰਿਆ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: