ਸਮਾਜ ਸੇਵੀ ਅਕੀਲ ਸਹਾਰਨਪੁਰੀ ਕਰੋਨਾ ਤੋਂ ਕਰ ਰਹੇ ਹਨ ਜਾਗਰੂਕ

ਮਸ਼ਹੂਰ ਸਮਾਜ ਸੇਵਕ ਅਕੀਲ ਅਹਿਮਦ ਸਹਾਰਨਪੁਰੀ ਕੋਵਿਡ-19 ਤੋਂ ਬਚਾਅ ਲਈ ਦਿੱਨ ਰਾਤ ਇੱਕ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।

ਬਿਨਾਂ ਕਿਸੇ ਦੀ ਮਦਦ ਲਈ ਆਪਣੀ ਜੇਬ ਤੋਂ ਪੈਸੇ ਖ਼ਰਚ ਕਰਕੇ ਮਾਸਕ ਅਤੇ ਸੈਨੇਟਾਈਜ਼ਰ ਵੰਡ ਰਹੇ ਹਨ।ਉਨ੍ਹਾਂ ਨੇ ਗੱਲਬਾਤ ਕਰਦੀਆਂ ਦੱਸਿਆ ਕਿ ਉਹ ਪ੍ਰਸ਼ਾਸਨਿਕ ਅਧਿਕਾਰੀਆਂ, ਗ਼ਰੀਬ ਲੋਕਾਂ ਸਮੇਤ ਹਰ ਵਰਗ ਦੇ ਲੋਕਾਂ ਦੀ ਸੇਵਾ ਚ ਲਗੇ ਹੋਏ ਹਨ। ਜਿਥੇ ਵੀ ਉਹ ਜਾਂਦੇ ਹਨ ਲੋਕਾਂ ਨੂੰ ਮਾਸਕ ਪਾਉਣ ਅਤੇ ਸੈਨੇਟਾਈਜ਼ਰ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਪਿਛਲੀ ਦਿਨੀਂ ਉਨ੍ਹਾਂ ਅਪਾਹਜਾਂ ਅਤੇ ਗ਼ਰੀਬ ਵਰਗ ਦੇ ਲੋਕਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੰਡੇ। ਉਹ ਹੁਣ ਤੱਕ ਅਨੇਕ ਪੁਲੀਸ ਪ੍ਰਸ਼ਾਸਨ ਅਤੇ ਰਾਜਨੀਤਿਕ ਨੇਤਾਂਵਾ ਨੂੰ ਮਿਲਕੇ ਮਾਸਕ ਅਤੇ ਸੈਨੇਟਾਈਜ਼ਰ ਵੰਡ ਚੁਕੇ ਹਨ। ਅਕੀਲ ਸਹਾਰਨਪੁਰੀ ਦੇਸ਼ ਭਰ ਚ ਗ਼ਰੀਬ ਲੋਕਾਂ ਅਤੇ ਮਜ਼ਲੂਮਾਂ ਦੀ ਮਦਦ ਕਰਦੇ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: