ਹਰਚੋਵਾਲ ਦੇ ਸ਼ਹੀਦ ਹੋਏ ਜਵਾਨ ਦੀ ਸ਼ਹਾਦਤ ਤੇ ਹਰਚੋਵਾਲ ਰਿਹਾ ਬੰਦ

ਜੰਮੂ ਕਸ਼ਮੀਰ ਦੇ ਰਾਜੋਰੀ ਚ ਭਾਰਤੀ ਸੈਨਾ ਅਤੇ ਹਿਜ਼ਬੁਲ ਮੁਜਾਹੇਦੀਨ- ਲਸ਼ਕਰੇ ਤਯਬਾ ਦੇ ਅੱਤਵਾਦੀਆਂ ਵਿੱਚਕਾਰ ਹੋਏ ਮੁਕਾਬਲੇ ਚ ਕਾਦੀਆਂ ਤੋਂ 9 ਕਿਲੋਮੀਟਰ ਦੂਰ ਸਿੱਥਤ ਕਸਬਾ ਹਰਚੋਵਾਲ ਦੇ ਗੁਰਚਰਨ ਸਿੰਘ ਉਰਫ਼ ਪੁੱਤਰ ਸੁਰਿੰਦਰ ਸਿੰਘ ਨੇ ਸ਼ਹਾਦਤ ਹਾਸਿਲ ਕੀਤੀ ਹੈ।

ਅੱਜ ਉਸਦੇ ਸੋਗ ਵਿੱਚ ਕਸਬਾ ਹਰਚੋਵਾਲ ਚ ਮੁਕੰਮਲ ਬੰਦ ਰਿਹਾ। ਗੁਰਚਰਨ ਸਿੰਘ ਉਰਫ਼ ਸੋਨੂ ਜਦੋਂ ਅੱਤਵਾਦੀਆਂ ਦਾ ਪਿੱਛਾ ਕਰ ਰਿਹਾ ਸੀ ਤਾਂ ਪਿਛੋਂ ਇੱਕ ਅੱਤਵਾਦੀ ਨੇ ਉਸਨੂੰ ਗੋਲੀ ਮਾਰ ਦਿੱਤੀ। ਜਿਸਦੇ ਕਾਰਨ ਉਹ ਸ਼ਹੀਦ ਹੋ ਗਏ। ਸ਼ਹੀਦ ਗੁਰਚਰਨ ਸਿੰਘ ਆਪਣੇ ਪਿੱਛੇ ਪਤਨੀ ਰੰਜੀਤ ਕੋਰ, ਇੱਕ 3 ਸਾਲਾਂ ਦੀ ਬੇਟੀ ਅਤੇ ਇੱਕ ਸਾਲ ਦਾ ਬੇਟਾ ਛੱਡ ਗਿਆ ਹੈ। ਅੱਜ ਬਾਅਦ ਦੁਪਹਿਰ ਸ਼ਹੀਦ ਦੀ ਮ੍ਰਿਤਕ ਦੇਹ ਜਦੋਂ ਸ਼ਹੀਦ ਦੇ ਘਰ ਤਿਰੰਗੇ ਚ ਲਿਪਟੀ ਹੋਈ ਪਹੁੰਚੀ ਤਾਂ ਪੂਰਾ ਮਾਹੋਲ ਗ਼ਮਗੀਨ ਹੋ ਗਿਆ। ਹਰੇਕ ਵਿਅਕਤੀ ਦੇ ਅੱਖਾਂ ਚ ਅਥਰੂ ਛੱਲਕ ਰਹੇ ਸਨ। ਭਾਰਤੀ ਸੈਨਾ ਅਤੇ ਹੋਰ ਉਚ ਅਧਿਕਾਰੀਆਂ ਦੀ ਮੋਜੂਦਗੀ ਚ ਸ਼ਹੀਦ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੋਕੇ ਤੇ ਸ਼ਹੀਦ ਨੂੰ ਸਲਾਮੀ ਵੀ ਦਿੱਤੀ ਗਈ। ਦੂਜੇ ਪਾਸੇ ਮ੍ਰਿਤਕ ਦੇ ਪਾਰਿਵਾਰਿਕ ਮੈਂਬਰਾ ਨੇ ਦਸਿਆ ਕਿ ਸ਼ਹੀਦ ਦੀ ਇੱਕ ਦਿਨ ਪਹਿਲਾਂ ਹੀ ਆਪਣੇ ਪਰਿਵਾਰ ਨਾਲ ਫ਼ੋਨ ਤੇ ਗਲਬਾਤ ਹੋਈ ਸੀ। ਉਹ ਬਹੁਤ ਖੁਸ਼ ਸੀ। ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਗੁਰਚਰਨ ਸਿੰਘ ਇਨ੍ਹੀ ਜਲਦੀ ਇੱਸ ਦੁਨਿਆ ਤੋਂ ਰੁਖ਼ਸਤ ਹੋ ਜਾਵੇਗਾ। ਸ਼ਹੀਦ ਦੇ ਪਿਤਾ ਸੁਰਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਦਾ ਸ਼ਹੀਦ ਪੁੱਤਰ 2009 ਚ ਭਾਰਤੀ ਸੈਨਾ ਚ ਭਰਤੀ ਹੋਇਆ ਸੀ। ਅਤੇ ਉਹ ਪਹਿਲਾਂ ਰਾਮਗੜ ਸੈਂਟਰ ਚ ਰਿਹਾ। ਉਸਨੂੰ ਭਾਰਤੀ ਸੈਨਾ ਚ ਭਰਤੀ ਹੋਕੇ ਦੇਸ਼ ਦੀ ਸੇਵਾ ਕਰਨ ਦਾ ਬਹੁਤ ਜ਼ਿਆਦਾ ਜੋਸ਼ ਸੀ। ਜਦੋਂ ਉਸਦੀ ਭਰਤੀ ਹੋਈ ਉਹ 11ਵੀਂ ਪਾਸ ਕਰ ਚੁਕਾ ਸੀ। ਉਸਨੇ ਭਰਤੀ ਹੋਣ ਤੇ ਆਪਣੇ ਪਿਤਾ ਨੂੰ ਕਿਹਾ ਸੀ ਕਿ ਉਹ ਦੇਸ਼ ਸੇਵਾ ਦੇ ਨਾਲ ਨਾਲ ਆਪਣੀ ਬਾਕੀ ਦੀ ਪੜਾਈ ਕਰਦਾ ਰਹੇਗਾ। ਸ਼ਹੀਦ ਨੇ ਆਸਾਮ ਚ ਵੀ ਦੇਸ਼ ਦੀ ਸੇਵਾ ਕਰਨ ਦਾ ਸੋਭਾਗ ਪ੍ਰਾਪਤ ਕੀਤਾ ਸੀ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: