ਕਾਦੀਆਂ ਦੇ ਲਾਪਤਾ ਨੋਜਵਾਨ ਦਾ ਕੋਈ ਅਤਾ-ਪਤਾ ਨਹੀਂ ਚੱਲਿਆ

ਮਾਨਸਿਕ ਤੋਰ ਤੇ ਪ੍ਰੇਸ਼ਾਨ ਕਾਦੀਆਂ ਵਾਸੀ ਲਾਪਤ ਹੋਏ ਨੋਜਵਾਨ ਦਾ ਅੱਜੇ ਤੱਕ

ਕੋਈ ਅਤਾ ਪੱਤਾ ਨਹੀਂ ਲੱਗ ਸਕਿਆ ਹੈ। ਇੱਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਅਹਿਮਦੀਆ ਮੁਸਲਿਮ ਜਮਾਤ ਦੇ ਡਿਪਟੀ ਸੈਕਰੇਟਰੀ ਅਤੇ ਨਗਰ ਕੋਂਸਲ ਕਾਦੀਆਂ ਦੇ ਸਾਬਕਾ ਮੀਤ ਪ੍ਰਧਾਨ ਚੋਧਰੀ ਅਬਦੁਲ ਵਾਸੇ ਨੇ ਦੱਸਿਆ ਕਿ ਲਗਭਗ 45 ਸਾਲਾ ਨੋਜਵਾਨ ਮਿਰਜ਼ਾ ਮਕਬੂਲ ਮਾਰਚ ਮਹੀਨੇ ਵਿੱਚ ਲਾਕਡਾਉਨ ਤੋਂ ਇੱਕ ਦੋ ਦਿੱਨ ਪਹਿਲਾਂ ਕਾਦੀਆਂ ਤੋਂ ਲਾਪਤਾ ਹੋ ਗਿਆ ਹੈ। ਉਸਦੀ ਕਈ ਮਹੀਨਿਆਂ ਤੋਂ ਖੋਜ ਕੀਤੀ ਜਾ ਰਹੀ ਹੈ। ਪੁਲੀਸ ਪ੍ਰਸ਼ਾਸਨ ਸਮੇਤ ਉਚ ਅਧਿਕਾਰੀਆ ਤੱਕ ਉਸਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਗਈ ਹੈ। ਪਰ ਅੱਜੇ ਤੱਕ ਇੱਸ ਲਾਪਤਾ ਹੋਏ ਨੋਜਵਾਨ ਦਾ ਕੋਈ ਅਤਾ-ਪਤਾ ਨਹੀਂ ਚੱਲ ਸਕਿਆ ਹੈ। ਉਨ੍ਹਾਂ ਦੱਸਿਆ ਕਿ ਵੈਸਾਖੀ ਲੈਕੇ ਮੁਸ਼ਕਿਲ ਨਾਲ ਇੱਹ ਨੋਜਵਾਨ ਤੁਰਦਾ ਫ਼ਿਰਦਾ ਹੈ। ਨਗਰ ਕੋਂਸਲਰਾਂ ਨੇ ਵੀ ਆਪਣੇ ਤੋਰ ਤੇ ਇੱਸਦੀ ਭਾਲ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਅੱਜੇ ਤੱਕ ਲਾਪਤਾ ਹੋਏ ਵਿਅਕਤੀ ਦਾ ਕੋਈ ਸੁਰਾਗ਼ ਨਹੀਂ ਲੱਗ ਸੱਕਿਆ ਹੈ। ਚੋਧਰੀ ਅਬਦੁਲ ਵਾਸੇ ਨੇ ਦੱਸਿਆ ਹੈ ਕਿ ਅਸੀਂ ਹਰ ਸੰਭਵ ਨੋਜਵਾਨ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਅੱਜੇ ਤੱਕ ਕੋਈ ਅਤਾ-ਪਤਾ ਲਗਾਉਣ ਚ ਨਾਕਾਮ ਹਨ। ਉਨ੍ਹਾਂ ਲੋਕਾਂ ਨੂੰ ਲਾਪਤਾ ਹੋਏ ਨੋਜਵਾਨ ਦਾ ਪੱਤਾ ਲਗਣ ਤੇ ਤੁਰੰਤ ਪੁਲੀਸ ਪ੍ਰਸ਼ਾਸਨ ਅਤੇ ਅਹਿਮਦੀਆ ਜਮਾਤ ਦੇ ਅੱਧਿਕਾਰੀਆਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: