ਕੋਰੋਨਾ ਵਾਇਰਸ ਦੇ ਫ਼ੈਲਣ ਦੇ ਡਰ ਤੋਂ ਕਾਦੀਆਂ ਸਬ-ਤਹਿਸੀਲ ਨੂੰ ਕੀਤਾ ਬੰਦ

ਅੱਜ ਕਾਦੀਆਂ ਸਬ-ਤਹਿਸੀਲ ਨੂੰ ਕੋਰੋਨਾ ਵਾਇਰਸ ਦੇ ਫ਼ੈਲਣ ਦੇ ਡਰ ਤੋਂ ਬੰਦ ਕਰ ਦਿੱਤਾ ਗਿਆ ਹੈ। ਅੱਜ ਇੱਥੇ ਸਮੂਹ ਵਸੀਕਾ ਨਵੀਸਾਂ, ਅਸ਼ਟਾਮ ਫਰੋਸ਼ਾਂ, ਕੰਪਿਊਟਰ ਟਾਇਪੀਸਟਾਂ, ਫ਼ੋਟੋ ਸਟੇਟ ਵਾਲਿਆਂ ਦੀ ਮੀਟਿੰਗ ਹੋਈ। ਇੱਸ ਮੀਟਿੰਗ ਚ ਫ਼ੈਸਲਾ ਲਿਆ ਗਿਆ ਹੈ ਕਿ ਕੋਰੋਨਾ ਵਾਇਰਸ ਪੰਜਾਬ ਚ ਤੇਜ਼ੀ ਨਾਲ ਫ਼ੈਲ ਰਹੀ ਹੈ। ਇਨ੍ਹਾਂ ਹਾਲਾਤਾਂ ਚ ਸਮੂਹ ਵਿਅਕਤੀਆਂ ਦੇ ਕੰਮ ਕਰਨ ਅਤੇ ਗ੍ਰਾਹਕਾਂ ਦੀ ਸਬ-ਤਹਿਸੀਲ ਪਰਿਸਰ ਚ ਆਵਾਜਾਹੀ ਖ਼ਤਰੇ ਤੋਂ ਘੱਟ ਨਹੀਂ ਹੈ।

ਇੱਸ ਆਪਣੀ ਅਤੇ ਜਨਤਾ ਦੀ ਭਲਾਈ ਲਈ ਅੱਜ 15 ਜੁਲਾਈ ਤੋਂ ਲੈਕੇ 26 ਜੁਲਾਈ ਤੱਕ ਸਬ-ਤਹਿਸੀਲ ਕਾਦੀਆਂ ਚ ਹਰ ਕਿਸਮ ਦਾ ਕੰਮ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਇੱਸ ਮੋਕੇ ਕਰਤਾਰ ਸਿੰਘ ਰਿਆੜ, ਦੀਪ ਸਿੰਘ ਢਿੱਲੋਂ, ਗੁਰਨਾਮ ਸਿੰਘ ਗਿੱਲ, ਬਲਵਿੰਦਰ ਸਿੰਘ ਕਾਹਲੋਂ, ਦਵਿੰਦਰ ਕੁਮਾਰ ਸ਼ਰਮਾਂ, ਸਰਯੋਗ ਸਿੰਘ ਸੰਧੂ,ਰਮੇਸ਼ ਕੁਮਾਰ, ਕੇ ਪੀ ਸਿੰਘ ਧਾਲੀਵਾਲ,ਪੰਕਜ ਭਾਰਦਵਾਜ, ਨਰਿੰਦਰ ਕੌਰ ਚੀਮਾਂ, ਰਾਜਬੀਰ ਕੌਰ, ਹਰਪ੍ਰੀਤ ਕੌਰ ਆਦਿ ਸ਼ਾਮਿਲ ਸਨ। ਦੂਜੇ ਪਾਸੇ ਕਾਦੀਆਂ ਦੇ ਨਾਈਬ ਤਹਿਸੀਲਦਾਰ ਅਮਰਜੀਤ ਸਿੰਘ ਨੇ ਦੱਸਿਆ ਹੈ ਕਿ ਸਮੂਹ ਅਸ਼ਟਾਮ ਫਰੋਸ਼ਾਂ, ਕੰਪਿਉਟਰ ਟਾਇਪੀਸਟਾਂ ਅਤੇ ਫ਼ੋਟੋ ਸਟੇਟ ਵਾਲਿਆਂ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਤਹਿਸੀਲ ਚ ਕੰਮ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕੀ ਕੋਰੋਨਾ ਵਾਇਰਸ ਤੋਂ ਬਚਾਅ ਲਈ ਪ੍ਰਸ਼ਾਸਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਜੇ ਅਸੀਂ ਹੁਣੇ ਇਹਤਿਆਤ ਵਰਤਾਂਗੇ ਤਾਂ ਅਸੀਂ ਕੋਰੋਨਾ ਨੂੰ ਮਾਤ ਦੇ ਸਕਾਂਗੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: