ਤ੍ਰਿਪਤ ਬਾਜਵਾ ਦੀ ਕੋਠੀ ਚ ਸਿਹਤ ਵਿਭਾਗ ਦੀ ਟੀਮ ਨੇ ਕੀਤੀ ਪੁੱਛ ਪੜਤਾਲ, ਦਰਜਨ ਤੋਂ ਵੱਧ ਸੰਪਰਕ ਚ ਆਏ ਵਿਅਕਤੀਆਂ ਨੂੰ ਕੀਤਾ ਏਕਾਂਤਵਾਸ

ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਸਿਵਿਲ ਲਾਈਨ ਕਾਦੀਆਂ ਚ ਸਿੱਥਤ ਕੋਠੀ ਚ ਅੱਜ ਸਿਹਤ ਵਿਭਾਗ ਦੀ ਟੀਮ ਪਹੁੰਚੀ। ਇੱਸ ਮੋਕੇ ਉਨ੍ਹਾਂ ਦੇ ਸੰਪਰਕ ਚ ਆਏ ਲੋਕਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਟੀਮ ਵੱਲੋਂ ਉਨ੍ਹਾਂ ਦੀ ਕੋਠੀ ਚ ਰਹਿਣ ਵਾਲੇ ਰਸੋਇਆ ਅਨਿਲ ਕੁਮਾਰ ਪੁੱਤਰ ਫੁਲੋ ਸੁਖਿਆ, ਮੰਤਰੀ ਦੇ ਪੀ ਏ ਸਿਕੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਕਾਹਲਵਾਂ, ਸੱਤੀ ਰਸੋਇਆ ਨੂੰ ਏਕਾਂਤਵਾਸ ਕੀਤਾ ਗਿਆ ਹੈ। ਜਦਕਿ ਸ਼੍ਰੀ ਬਾਜਵਾ ਦੇ ਪਰਿਵਾਰ ਨੂੰ ਪਹਿਲਾਂ ਹੀ ਚੰਡੀਗੜ ਚ ਏਕਾਂਤਵਾਸ ਕੀਤਾ ਜਾ ਚੁੱਕਾ ਹੈ।

ਇੱਸ ਤੋਂ ਇਲਾਵਾ ਉਨ੍ਹਾਂ ਦੇ ਸੁਰਖਿਆ ਕਰਮੀਆਂ ਜਿਨ੍ਹਾਂ ਚ ਨਰਿੰਦਰ ਸਿੰਘ (ਧਾਰੀਵਾਲ), ਸੁੱਖਬੀਰ ਸਿੰਘ (ਕਾਲਾ ਅਫ਼ਗਾਨਾ), ਰਿੰਪੀ (ਗੁਰਦਾਸਪੁਰ), ਦਿਲਬਾਗ਼ ਸਿੰਘ (ਲੀਲ ਕਲਾਂ), ਜਰਨੈਲ ਸਿੰਘ (ਬਸਰਾਂਵਾ), ਫੁਮਣ ਸਿੰਘ (ਬਸਰਾਂਵਾ) ਦੇ ਇਲਾਵਾ ਕਾਦੀਆਂ ਦੇ ਰਾਕੇਸ਼ ਕੁਮਾਰ ਲੈਕਚਰਾਰ, ਮਾਸਟਰ ਪਰਵੇਸ਼, ਮਨਿੰਦਰ ਸਿੰਘ ਮੰਡੀ ਬੋਰਡ ਕਰਮੀ , ਅਸ਼ੋਕ ਕੁਮਾਰ ਗੁਪਤਾ ਅਤੇ ਅਸ਼ੋਕ ਸ਼ੀਸ਼ੇ ਵਾਲੇ ਸਮੇਤ ਕੁੱਝ ਲੋਕਾਂ ਨੂੰ ਏਕਾਂਤਵਾਸ ਕੀਤਾ ਗਿਆ ਹੈ। ਪੰਜ ਦਿਨਾਂ ਬਾਅਦ ਇਨ੍ਹਾਂ ਲੋਕਾਂ ਦਾ ਕੋਵਿਡ-ਟੈਸਟ ਲਈ ਸੈਂਪਲ  ਲਿਆ ਜਾਵੇਗਾ। ਦੂਜੇ ਪਾਸੇ ਸਿਵਿਲ ਹਸਪਤਾਲ ਕਾਦੀਆਂ ਦੇ ਐਸ ਐਮ ਉ ਸ਼੍ਰੀ ਨਿਰੰਕਾਰ ਸਿੰਘ ਨੇ ਦੱਸਿਆ ਹੈ ਕਿ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਸੰਪਰਕ ਚ ਆਉਣ ਵਾਲੇ ਵਿਅਕਤੀਆਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਜਿਹੜਾ ਵੀ ਵਿਅਕਤੀ ਉਨ੍ਹਾਂ ਦੇ ਸੰਪਰਕ ਚ ਆਇਆ ਹੋਵੇਗਾ ਉਸਨੂੰ ਏਕਾਂਤਵਾਸ ਕੀਤਾ ਜਾਵੇਗਾ। ਕਾਦੀਆਂ ਦੇ ਨਾਈਬ ਤਹਿਸੀਲਦਾਰ ਸ਼੍ਰੀ ਅਮਰਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਵੀ ਵਿਅਕਤੀ ਕਰੋਨਾਵਾਇਰਸ ਪਾਜ਼ਿਟਿਵ ਦੇ ਸੰਪਰਕ ਚ ਆਏ ਹੋਣ ਉਹ ਇੱਸਦੀ ਜਾਣਕਾਰੀ ਜ਼ਿਲਾ ਪ੍ਰਸ਼ਾਸਨ ਨੂੰ ਦੇਣ। ਉਨ੍ਹਾਂ ਜਮਾਤੇ ਅਹਿਮਦੀਆ ਦੇ ਡਿਪਟੀ ਸੈਕਰੇਟਰੀ ਚੋਧਰੀ ਅਬਦੁਲ ਵਾਸੇ ਦੀ ਤਾਰੀਫ਼ ਕਰਦੀਆਂ ਕਿਹਾ ਕਿ ਉਹ ਕੈਬਨਿਟ ਮੰਤਰੀ ਬਾਜਵਾ ਦੇ ਸੰਪਰਕ ਚ ਆਏ ਸਨ ਅਤੇ ਉਨ੍ਹਾ ਤੁਰੰਤ ਆਪਣੇ ਆਪਨੂੰ ਏਕਾਂਤਵਾਸ ਕਰ ਲਿਆ। ਉਨ੍ਹਾਂ ਕਿਹਾ ਕਿ ਜੇ ਲੋਕਾਂ ਚ ਜਾਗਰੂਕਤਾ ਹੋਵੇਗੀ ਤਾਂ ਅਸੀਂ ਕੋਰੋਨਾ ਵਰਗੀ ਮਹਾਮਾਰੀ ਚ ਕਾਬੂ ਪਾ ਲਵਾਂਗੇ। ਕਾਦੀਆਂ ਚ ਲੋਕਾਂ ਚ ਕਰੋਨਾਵਾਇਰਸ ਨੂੰ ਲੈਕੇ ਹੜਕੰਪ ਮਚਿਆ ਹੋਇਆ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: