ਤ੍ਰਿਪਤ ਬਾਜਵਾ ਦੇ ਕਰੋਨਾ ਪਾਜ਼ੀਟਵ ਪਾਏ ਜਾਣ ਤੇ ਕਾਦੀਆਂ ਚ ਉਨ੍ਹਾਂ ਦੇ ਨਾਲ ਮੁਲਾਕਾਤ ਕਰਨ ਵਾਲਿਆਂ ਚ ਮੱਚਿਆ ਹੜਕੰਮਪ

ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਕਰੋਨਾ ਪਾਜ਼ੀਟਵ ਪਾਏ ਜਾਣ ਤੇ ਕਾਦੀਆਂ ਚ ਉਨ੍ਹਾਂ ਦੇ ਨਾਲ ਮੁਲਾਕਾਤ ਕਰਨ ਵਾਲਿਆਂ ਚ ਹੜਕੰਮਪ ਮੱਚ ਗਿਆ ਹੈ। ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਜਿਨ੍ਹਾਂ ਦੀ ਸਿਵਲ ਲਾਈਨ ਕਾਦੀਆਂ ਚ ਰਿਹਾਇਸ਼ ਹੈ ਉਥੇ ਉਨ੍ਹਾਂ ਨੂੰ ਐਤਵਾਰ ਮਿਲਣ ਵਾਲਿਆਂ ਦਾ ਤਾਂਤਾ ਲਗਿਆ ਸੀ। ਉਨ੍ਹਾਂ ਦੀ ਸ਼ਹਿਰ ਦੇ ਕੁੱਝ ਮੋਹਤਬਰ ਵਿਅਕਤੀਆਂ ਨਾਲ ਮੁਲਾਕਾਤਾਂ ਵੀ ਹੋਇਆਂ ਸਨ। ਇਨ੍ਹਾਂ ਹੀ ਨਹੀਂ ਉਨ੍ਹਾਂ ਦੇ ਨਿਵਾਸ ਸਥਾਨ ਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਦੁਪਹਿਰ ਨੂੰ ਆਏ ਸਨ। ਜਿਵੇਂ ਹੀ ਉਨ੍ਹਾਂ ਦੇ ਕਰੋਨਾ ਪਾਜ਼ੀਟਵ ਹੋਣ ਦੀ ਖ਼ਬਰ ਕਾਦੀਆਂ ਪਹੁੰਚੀ ਤਾਂ ਲੋਕਾਂ ਉਨ੍ਹਾਂ ਲੋਕਾਂ ਦੇ ਸੰਪਰਕ ਚ ਆਉਣ ਤੇ ਕਤਰਾਉਣ ਲਗੇ ਹਨ ਜਿਨ੍ਹਾਂ ਦੀ ਮੁਲਾਕਾਤ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ  ਹੋਈ ਸੀ। ਦੂਜੇ ਪਾਸੇ ਜਦੋਂ ਕਾਦੀਆਂ ਦੇ ਐਸ ਐਮ ਉ ਨੂੰ ਪੁੱਛਿਆ ਗਿਆ ਕਿ ਪ੍ਰਸ਼ਾਸਨ ਵੱਲੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਮੁਲਾਕਾਤ ਕਰਨ ਵਾਲੀਆਂ ਨੂੰ ਏਕਾਂਤਵਾਸ ਕੀਤੇ ਜਾਣ ਬਾਰੇ ਕੋਈ ਹਿਦਾਇਤ ਮਿਲੀ ਹੈ ਤਾਂ ਉਨ੍ਹਾਂ ਦੱਸਿਆ ਕਿ ਅੱਜੇ ਤੱਕ ਸਾਨੂੰ ਕੋਈ ਹਿਦਾਇਤ ਨਹੀਂ ਮਿਲੀ ਹੈ। ਜੇ ਸਾਨੂੰ ਪ੍ਰਸ਼ਾਸਨ ਵੱਲੋਂ ਇੱਸ ਬਾਰੇ ਹਿਦਾਇਤ ਮਿਲਦੀ ਹੈ ਤਾਂ ਉਨ੍ਹਾਂ ਦੇ ਸੰਪਰਕ ਚ ਆਉਣ ਵਾਲਿਆਂ ਦੇ ਸੈਂਪਲ ਲਏ ਜਾਣਗੇ ਅਤੇ ਉਨ੍ਹਾਂ ਨੂੰ ਏਕਾਂਤਵਾਸ ਕੀਤਾ ਜਾਵੇਗਾ। ਦੂਜੇ ਪਾਸੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਬੀਤੀ ਰਾਤ ਹੀ ਕਾਦੀਆਂ ਤੋਂ ਚੰਡੀਗੜ ਚੱਲੇ ਗਏ ਸਨ। ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਮੁਹਾਲੀ ਦੇ ਕਿਸੇ ਹਸਪਤਾਲ ਚ ਇਲਾਜ ਲਈ ਲੈ ਜਾਇਆ ਜਾ ਰਿਹਾ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: