ਪੁਲੀਸ ਹਿਰਾਸਤ ਚ ਆਏ ਕਥਿੱਤ ਦੋਸ਼ੀ ਦੀ ਮੌਤ ਨੂੰ ਲੈਕੇ ਮ੍ਰਿਤਕ ਪਰਿਵਾਰ ਨੇ ਹਰਚੋਵਾਲ ਚੋਕੀ ਸਾਹਮਣੇ ਲਾਸ਼ ਰੱਖਕੇ ਧਰਨਾ ਲਾਇਆ

ਪੁਲੀਸ ਦੀ ਹਿਰਾਸਤ ਚ ਆਏ ਇੱਕ ਕਥਿੱਤ ਦੋਸ਼ੀ ਦੀ ਮੋਤ ਨੂੰ ਲੈਕੇ ਮ੍ਰਿਤਕ ਪਰਿਵਾਰ ਵੱਲੋਂ ਪਿੰਡ ਦੇ ਹੀ ਇੱਕ ਡਾਕਟਰ ਉਤੇ ਮਾਰ ਦੇਣ ਦੇ ਦੋਸ਼ ਲਗਾਏ ਗਏ ਹਨ। ਇਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨਵਦੀਪ ਸਿੰਘ ਦੀ ਪਤਨੀ ਬਲਜਿੰਦਰ ਕੌਰ ਨੇ ਦੱਸਿਆ ਕਿ 15 ਜੁਲਾਈ ਨੂੰ ਪਿੰਡ ਦੇ ਹੀ ਇੱਕ ਵਿਅਕਤੀ ਦੀ ਸ਼ਿਕਾਇਤ ਤੇ ਪੁਲੀਸ ਨੇ ਕਾਰਵਾਈ ਕਰਦੇ ਹੋਏ ਉਸਦੇ ਪਤਿ ਨਵਦੀਪ ਸਿੰਘ ਨੂੰ ਸ਼ਰਾਬ ਬਣਾਉਨ ਦੇ ਦੋਸ਼ ਚ ਗ੍ਰਿਫ਼ਤਾਰ ਕੀਤਾ ਸੀ। ਉਹ ਪਿਛਲੇ ਚਾਰ ਦਿਨਾਂ ਤੋਂ ਪੁਲੀਸ ਦੀ ਹਿਰਾਸਤ ਚ ਸੀ। ਅੱਜ ਜਦੋਂ ਉਸਨੂੰ ਕੋਰਟ ਚ ਪੇਸ਼ੀ ਲਈ ਲਿਆਂਦਾ ਗਿਆ ਤਾਂ ਉਸਦੀ ਉਥੇ ਮੌਤ ਹੋ ਗਈ ।

ਮ੍ਰਿਤਕ ਨਵਦੀਪ ਸਿੰਘ ਦੀ ਪਤਨੀ ਬਲਜਿੰਦਰ ਕੌਰ ਅਤੇ ਸਾਲੀ ਰਾਜਵਿੰਦਰ ਕੌਰ ਮ੍ਰਿਤਕ ਦੀ ਲਾਸ਼ ਨੂੰ ਲੈਕੇ ਦੁਬਾਰਾ ਹਰਚੋਵਾਲ ਲੈ ਗਿਆ ਹੈ। ਜਿਥੇ ਪੁਲੀਸ ਚੋਕੀ ਦੇ ਸਾਹਮਣੇ ਲਾਸ਼ ਰੱਖਕੇ ਪੁਲੀਸ ਨੂੰ ਕਥਿੱਤ ਦੋਸ਼ੀ ਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹਨ। ਮ੍ਰਿਤਕ ਦੀ ਪਤਨੀ ਦਾ ਕਹਿਣਾ ਹੈ ਕਿ ਉਸਦੀ ਅੱਖਾਂ ਦੇ ਸਾਹਮਣੇ ਪਿੰਡ ਦੇ ਡਾਕਟਰ ਵਲੋਂ ਉਸਦੇ ਪਤਿ ਨੂੰ ਟੀਕਾ ਲਗਾਇਆ ਗਿਆ ਸੀ। ਉਸਨੇ ਇੱਹ ਵੀ ਦੱਸਿਆ ਕਿ ਚੋਣਾਂ ਦੇ ਸਮੇਂ ਕਥਿੱਤ ਡਾਕਟਰ ਵੱਲੋਂ ਦੂਜੀ ਪਾਰਟੀ ਨੂੰ ਵੋਟਾਂ ਪਾਉਣ ਲਈ ਦਬਾਅ ਪਾਇਆ ਗਿਆ ਸੀ। ਪਰ ਵੋਟ ਨਾ ਪਾਉਣ ਤੇ ਉਸ ਡਾਕਟਰ ਵੱਲੋਂ ਧਮਕੀ ਦਿੱਤੀ ਗਈ ਸੀ। ਬਲਜਿੰਦਰ ਕੌਰ ਨੇ ਦੱਸਿਆ ਕਿ ਉਸਨੂੰ ਪਿੰਡ ਦੇ ਸਰਪੰਚ ਸਿਕੰਦਰ ਸਿੰਘ ਨੇ ਦੱਸਿਆ ਕਿ ਉਸਦੀ ਪਤਿ ਦੀ ਤਬੀਅਤ ਖ਼ਰਾਬ ਹੈ। ਜਿਸਤੇ ਉਹ ਥਾਣੇ ਗਈ। ਜਿੱਥੇ ਉਸਦੇ ਪਤਿ ਨੂੰ ਜ਼ੰਜ਼ੀਰਾਂ ਨਾਲ ਬੰਧੀਆਂ ਹੋਇਆ ਸੀ। ਉਸਨੇ ਕਿਹਾ ਹੈ ਕਿ ਪੁਲੀਸ ਦੀ ਮਿਲੀਭਗਤ ਨਾਲ ਉਸਦੇ ਪਤਿ ਦੀ ਮੌਤ ਹੋਈ ਹੈ। ਲਾਸ਼ ਨੂੰ ਥਾਣੇ ਚ ਵੇਖਕੇ ਲੋਕਾਂ ਦਾ ਜਮਾਵੜਾ ਸ਼ੁਰੂ ਹੋ ਿਗਿਆ ਹੈ। ਅਤੇ ਹਾਲਾਤ ਤਨਾਅਪੂਰਨ ਬਣੀ ਹੋਈ ਹੈ। ਆਲੇ ਦੁਆਲੇ ਦੇ ਥਾਣੀਆਂ ਤੋਂ ਪੁਲੀਸ ਫ਼ੋਰਸ ਮੰਗਵਾ ਲਈ ਗਈ ਹੈ। ਤਾਕਿ ਕਿਸੇ ਅਣਸੁਖਾਂਵੀ ਘਟਨਾ ਨੂੰ ਘਟਿੱਤ ਹੋਣ ਤੋਂ ਬਚਾਇਆ ਜਾ ਸਕੇ। ਦੂਜੇ ਪਾਸੇ ਪੁਲੀਸ ਨੇ ਕਿਹਾ ਹੈ ਕਿ ਨਕਲੀ ਸ਼ਰਾਬ ਬਣਾਉਨ ਦੇ ਦੋਸ਼ ਚ ਨਵਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਅਤੇ ਕੋਰਟ ਤੋਂ ਉਸਦਾ ਰਿਮਾਂਡ ਪ੍ਰਾਪਤ ਕੀਤਾ ਸੀ। ਨਵਦੀਪ ਸਿੰਘ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਸਨੂੰ ਸਿਵਲ ਹਸਪਤਾਲ ਬਟਾਲਾ ਚ ਦਾਖ਼ਿਲ ਕਰਵਾਇਆ ਗਿਆ ਸੀ। ਜਿੱਥੇ ਉਸਦਾ ਇਲਾਜ ਚੱਲ ਰਿਹਾ ਸੀ। ਪੁਲੀਸ ਨੇ ਦੱਸਿਆ ਕਿ ਅੱਜ ਕੋਰਟ ਚ ਤਾਰੀਖ਼ ਹੋਣ ਕਾਰਨ ਉਸਨੂੰ ਬਟਾਲਾ ਦੀ ਕੋਰਟ ਚ ਲਿਆਂਦਾ ਗਿਆ ਸੀ। ਜਿੱਥੇ ਉਸਦੀ ਮੌਤ ਹੋ ਗਈ ਹੈ। ਮਾਨਯੋਗ ਜੱਜ ਸਾਹਿਬ ਵੱਲੋਂ ਇੱਸ ਮਾਮਲੇ ਦੀ ਨਿਆਇਕ ਜਾਂਚ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਜਾਂਚ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਉਣ ਤੇ ਕਾਰਵਾਈ ਕੀਤੀ ਜਾਵੇਗੀ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: