ਸ਼੍ਰੀ ਗੁਰੁ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੈਬੀਨਾਰ ਆਯੌਜਿਤ ਕੀਤਾ ਗਿਆ

ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਪੋਸਟ-ਗਰੈਜੁਏਟ ਪੰਜਾਬੀ ਵਿਭਾਗ ਵਲੋਂ ਇੱਕ ਵੈਬੀਨਾਰ ਨੋਂਵੇ ਪਾਤਸ਼ਾਹ ਸ਼ੀ੍ਰ ਗੁਰੁ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਕਰਵਾਇਆ ਗਿਆ। ਇਸ ਵੈਬੀਨਾਰ ਦਾ ਮੁੱਖ ਮੰਤਵ ਕੋਰੋਨਾ ਸੰਕਟ ਦੇ ਚੱਲਦਿਆਂ ਆਨ-ਲਾਈਨ ਸੰਵਾਦ ਰਚਾਕੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸ਼੍ਰੀ ਗੁਰੁ ਤੇਗ ਬਹਾਦੁਰ ਸਾਹਿਬ ਜੀ ਦੇ ਜੀਵਨ ਬਾਣੀ ਅਤੇ ਕੁਰਬਾਨੀ ਤੋਂ ਜਾਣੂ ਕਰਵਾਕੇ ਅਜੋਕੇ ਸਮੇਂ ਗੁਰੁ ਸਾਹਿਬ ਜੀ ਦੀਆਂ ਸਿੱਖਿਆਂਵਾ ਨੂੰ ਮਾਨਵੀ ਸੰਕਲਪ ਚ ਸਾਰਥਕ ਕਰਨਾ ਸੀ ਤਾਂ ਜੋ ਅਜੋਕੀ ਪੀੜੀ ਗੁਰੁ ਸਾਹਿਬ ਦੇ ਮਹਾਨ ਫ਼ਲਸਫ਼ੇ ਨਾਲ ਜੁੜੇ। ਇੱਸ ਵੈਬੀਨਾਰ ਚ ਕਾਲਜ ਪਿੰ੍ਰਸੀਪਲ ਕੁਲਵਿੰਦਰ ਸਿੰਘ, ਪੰਜਾਬੀ ਵਿਭਾਗ ਦੇ ਮੁੱਖੀ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਸਮੇਤ ਕਾਲਜ ਤੇ ਹੋਰਨਾ ਵਿੱਦਿਅਕ ਸੰਸਥਾਂਵਾ ਦੇ ਅਧਿਆਪਕ ਆਨ ਲਾਈਨ ਜੁੜੇ ਤੇ ਇੱਸ ਵੈਬੀਨਾਰ ਰਾਹੀਂ ਵਿਚਾਰ ਚਰਚਾ ਚ ਜੁੜੇ। ਇੱਸ ਮੋਕੇ ਮੁੱਖ ਬੁਲਾਰੇ ਵਜੋਂ ਗੁਰੁ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਦੇ ਅਸਿਸਟੈਂਟ ਪ੍ਰੋਫ਼ੈਸਰ ਮਨਜਿੰਦਰ ਸਿੰਘ ਸਨ। ਵੱਖ-ਵੱਖ ਵਿਦਵਾਨਾਂ ਵੱਲੋਂ ਸਵਾਲ-ਜਵਾਬ ਕੀਤੇ ਗਏ। ਇੱਸ ਮੋਕੇ ਤੇ ਡਾਕਟਰ ਸਤਿੰਦਰ ਕੌਰ, ਡਾਕਟਰ ਸੰਦੀਪ ਕੌਰ, ਪ੍ਰੋਫ਼ੈਸਰ ਸੁੱਖਪਾਲ ਕੌਰ, ਪ੍ਰੋ ਗੁਰਦੀਪ ਸਿੰਘ, ਪ੍ਰੋ ਸਤਵਿੰਦਰ ਸਿੰਘ, ਪ੍ਰੋ ਹਰਕੰਵਲ ਸਿੰਘ ਬੱਲ, ਪ੍ਰੋ ਹਰਜਿੰਦਰ ਸਿੰਘ, ਪ੍ਰੋ ਰਾਕੇਸ਼ ਕੁਮਾਰ, ਪ੍ਰੋ ਮਨਦੀਪ ਕੌਰ, ਡਾਕਟਰ ਬਲਜੀਤ ਕੌਰ, ਪ੍ਰੋ ਰਿਤੂ ਰਾਜ ਕੌਰ ਸਮੇਤ ਆਨ-ਲਾਈਨ ਚਰਚਾ ਚ ਸ਼ਿਰਕਤ ਕੀਤੀ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: