ਸਰਬਸੰਮਤੀ ਨਾਲ ਅੱਡਾ ਯੁਨੀਅਨ ਦੇ ਪ੍ਰਧਾਨ ਡਾਕਟਰ ਰਣਜੀਤ ਸਿੰਘ ਬਣੇ

ਸ਼ਹੀਦ ਮਿਸਲ ਬਾਬਾ ਤਾਰੂ ਸਿੰਘ ਛੋਟਾ ਘੱਲੂਘਾਰਾ ਗੁਰੁਦੁਆਰਾ ਹਰਚੋਵਾਲ ਵਿੱਚ ਸਮੂਹ ਦੁਕਾਨਦਾਰਾਂ ਦੀ ਮੀਟਿੰਗ ਹੋਈ। ਸਭ ਤੋਂ ਪਹਿਲਾਂ ਬਣੀ ਕਮੇਟੀ ਨੂੰ ਦੁਕਾਨਦਾਰਾਂ ਨੇ ਨਾਮਨਜ਼ੂਰ ਕਰ ਦਿੱਤਾ। ਇਸ ਤੋਂ ਬਾਅਦ ਨਵੇਂ ਉਹਦੇਦਾਰਾਂ ਦੀ ਨਿਯੁਕਤੀ ਕੀਤੀ ਗਈ। ਇੱਸ ਮੋਕੇ ਤੇ ਡਾਕਟਰ ਰਣਜੀਤ ਸਿੰਘ ਰਾਣਾ ਨੂੰ ਅੱਡਾ ਪ੍ਰਧਾਨ, ਰਾਜ-ਤੇਜਿੰਦਰ ਸਿੰਘ ਰਾਜੂ ਨੂੰ ਮੀਤ ਪ੍ਰਧਾਨ, ੂ ਜਨਰਲ ਸਕੱਤਰ ਜਗਤਾਰ ਸਿੰਘ ਖਾਲਸਾ, ਸਲਾਹਕਾਰ ਹਰਮਨਦੀਪ ਸਿੰਘ ਸ਼ਾਹ, ਤਾਲਮੇਲ ਪ੍ਰੈਸ ਸਕੱਤਰ ਅਮਨਦੀਪ ਸਿੰਘ ਰਿਆੜ, ਜਾਇੰਟ ਸਕੱਤਰ ਸੂਬੇਦਾਰ ਸੁਖਦੇਵ ਸਿੰਘ, ਕੈਸ਼ਿਅਰ ਰਣਬੀਰ ਸਿੰਘ ਲਾਡੀ, ਸਤਨਾਮ ਸਿੰਘ, ਬਲਜਿੰਦਰ ਸਿੰਘ ਹੈਪੀ ਅਤੇ ਜੋਗਿੰਦਰ ਸਿੰਘ ਥਾਣੇਦਾਰ ਨੂੰ ਯੁਨੀਅਨ ਦੇ ਅਹੁਦੇਦਾਰ ਵੱਜੋਂ ਨਿਯੁਕਤ ਕੀਤਾ ਗਿਆ। ਯੁਨੀਅਨ ਐਕਸ਼ਨ ਕਮੇਟੀ ਮੈਂਬਰ ਚ ਭੁਪਿੰਦਰ ਸਿੰਘ ਗਿੱਲ, ਡਾਕਟਰ ਹਰਵਿੰਦਰ ਸਿੰਘ ਭਾਮੜੀ, ਰਾਜਾ ਰਾਮ ਯਾਦਵ, ਬੱਬਲੂ ਫ਼ਰਟੂ ਵਾਲਾ, ਹਰਭਜਨ ਸਿੰਘ ਭਾਮੜੀ, ਰਾਜਵਿੰਦਰ ਰਾਜੂ ਕਾਦੀਆਂ, ਲੱਖਾ ਹੋਟਲ ਦੇ ਮਾਲਿਕ ਅਸ਼ਵਨੀ ਕੁਮਾਰ, ਅਮਨਦੀਪ ਟਾਈਲ ਵਾਲੇ ਐਕਸ਼ਨ ਕਮੇਟੀ ਮੈਂਬਰ ਵੱਜੋ ਨਿਯੁਕਤ ਕੀਤੇ ਗਏ ਹਨ। ਇੱਸ ਮੋਕੇ ਤੇ ਦੁਕਾਨਦਾਰ ਪਲਵਿੰਦਰ ਸਿੰਘ, ਮੰਗਲ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ, ਦਵਿੰਦਰ ਸਿੰਘ, ਸੁਰਜੀਤ, ਨਵਦੀਪ ਸਿੰਘ, ਦਲਬੀਰ, ਸੁਖਵਿੰਦਰ, ਨਰਿੰਦਰ ਆਦਿ ਮੋਜੂਦ ਸਨ। ਇੱਸ ਮੋਕੇ ਤੇ ਹਰਚੋਵਾਲ ਚੋਕ ਵਿੱਚ 2 ਠਮਡੇ ਜਲ ਵਾਲੇ ਵਾਟਰ ਕੂਲਰ ਅਤੇ 2 ਬਾਥਰੂਮ ਬਣਵਾਉਣ ਦਾ ਐਲਾਨ ਕੀਤਾ ਗਿਆ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: