ਸਿੱਖ ਨੈਸ਼ਨਲ ਕਾਲਜ ਦੇ ਸਟਾਫ਼ ਨੇ ਗੰਦਗੀ ਚੁੱਕਵਾਉਣ ਲਈ ਡੀ ਸੀ ਨੂੰ ਗੁਹਾਰ ਲਗਾਈ

ਅਜੋਕੇ ਦੌਰ ਵਿੱਚ ਕੋਵਿਡ-19 ਦਾ ਸੰਕਟ ਸੰਸਾਰ ਵਿਆਪੀ ਹੋਣ ਕਾਰਨ ਮਨੁੱਖਤਾ ਵਾਤਾਵਰਣ ਅਤੇ ਸਿਹਤ ਪ੍ਰਤੀ ਫ਼ਿਕਰਮੰਦ ਹੈ। ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਂਵਾ ਵਾਤਾਵਰਣ ਦੀ ਸ਼ੁਧਤਾ ਪ੍ਰਤੀ ਪਿਛਲੇ ਲੰਮੇ ਸਮੇਂ ਤੋਂ ਜਾਗਰੂਕ ਕਰਵਾ ਰਹੀਆਂ ਹਨ। ਭਾਰਤ ਸਰਕਾਰ ਦੀ ਸੱਵਛ-ਭਾਰਤ’ ਮੁਹਿੰਮ ਆਪਣੇ ਸਿੱਖਰ ਉਪਰ ਹੋਣ ਦੇ ਬਾਵਜੂਦ ਸਥਾਨਕ ਸਿੱਖ ਨੈਸ਼ਨਲ ਕਾਲਜ, ਕਾਦੀਆਂ ਦੇ ਮੁੱਖ ਦੁਆਰ ਦੇ ਨੇੜੇ ਪਿਛਲੇ ਲੰਮੇ ਸਮੇਂ ਤੋਂ ਕੂੜੇ ਦਾ ਡੰਪ ਬਣਾਇਆ ਗਿਆ ਹੈ। ਇੱਸ ਡੰਪ ਵਿੱਚ ਪਲਾਸਟਿਕ ਦੇ ਲਿਫ਼ਾਫ਼ਿਆਂ ਨਾਲ ਭਰੀ ਗੰਦਗੀ/ਕੂੜਾ ਬਾਹਰ ਸੜਕ ਦੇ ਨਾਲ ਨਾਲ ਪਈ ਰਹਿੰਦੀ ਹੈ। ਇੱਹ ਗੰਦਗੀ ਆਵਾਜਾਈ ਵਿੱਚ ਵਿਘਨ ਪਾਉਣ ਦੇ ਨਾਲ ਨਾਲ ਕਾਲਜ ਦੇ ਸਾਫ਼ ਸੁੱਥਰੇ ਵਾਤਾਵਰਣ ਨੂੰ ਵੀ ਪਲੀਤ ਕਰ ਰਹੀ ਹੈ। ਇੱਸ ਥਾਂ ਅਤੇ ਅਵਾਰਾ ਕੁੱਤਿਆਂ ਦੀ ਭਰਮਾਰ ਰਹਿੰਦੀ ਹੈ ਜੋਕਿ ਕਾਲਜ ਆਉਣ ਜਾਣ ਵਾਲੀਆਂ ਅਤੇ ਰਾਹੀਆਂ ਲਈ ਮੁਸ਼ਕਲਾਂ ਪੈਦਾ ਕਰਦੀ ਹੈ। ਕਾਲਜ ਸਟਾਫ਼ ਵਲੋਂ ਅੱਜ ਇੱਸ ਸਥਿਤੀ ਬਾਰੇ ਰੋਸ ਪ੍ਰਗਟਾਇਆ ਗਿਆ ਅਤੇ ਡਿਪਟੀ ਕਮਿਸ਼ਨਰ,ਸਿਹਤ ਵਿਭਾਗ, ਜ਼ਿਲਾ ਪ੍ਰਸ਼ਾਸਨ ਅਤੇ ਨਗਰ ਕੋਂਸਲ ਤੋਂ ਮੰਗ ਕੀਤੀ ਹੈ ਕਿ ਇਸ ਡੰਪ ਨੂੰ ਕਾਲਜ ਦੇ ਮੁੱਖ ਦੁਆਰ ਨੇੜਿਉ ਚੁੱਕਿਆ ਜਾਵੇ ਅਤੇ ਸ਼ਹਿਰ ਦੇ ਹੋਰ ਥਾਂ ਉਪੱਰ ਇਸ ਨੂੰ ਸਥਾਪਤ ਕੀਤਾ ਜਾਵੇ ਤਾਂ ਜੋ ਇੱਸ ਗੰਦਗੀ ਤੋਂ ਸ਼ਹਿਰ ਖ਼ਾਸ ਕਰਕੇ ਸਥਾਨਕ ਕਾਲਜ ਦਾ ਵਾਤਾਵਰਣ ਬਣਾਇਆ ਜਾਵੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: