ਸਫ਼ਾਈ ਕਰਮਚਾਰੀਆਂ ਨੇ ਆਪਣੀ ਮੰਗਾ ਨੂੰ ਲੈਕੇ ਰੋਸ਼ ਪ੍ਰਦਰਸ਼ਨ ਕੀਤਾ

ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਦੀ ਆੜ ਚ ਕਰਮਚਾਰੀਆਂ ਦੇ ਵਿਰੁੱਧ ਕੀਤੇ ਜਾ ਰਹੇ ਫ਼ੈਸਲਿਆਂ ਵਿਰੁੱਧ ਸਫ਼ਾਈ ਸੇਵਕ ਯੁਨੀਅਨ ਪੰਜਾਬ ਦੇ ਸੱਦੇ ਤੇ ਤਿੰਨ ਰੋਜ਼ਾ ਗੇਟ ਰੈਲਿਆਂ ਅਤੇ ਰੋਸ਼ ਪ੍ਰਦਰਸ਼ਨ ਕਰਨ ਦੇ ਫ਼ੈਸਲੇ ਮੁਤਾਬਿਕ ਨਗਰ ਕੋਂਸਲ ਕਾਦੀਆਂ ਦੇ ਸਫ਼ਾਈ ਸੇਵਕਾਂ ਨੇ ਨਗਰ ਕੋਂਸਲ ਇੰਪਲਾਈਜ਼ ਯੁਨੀਅਨ ਕਾਦੀਆਂ ਦੇ ਪ੍ਰਧਾਨ ਨੰਦ ਲਾਲ

ਦੀ ਅਗੁਆਈ ਹੇਠ ਰੋਸ਼ ਪ੍ਰਦਰਸ਼ਨ ਕੀਤਾ। ਯੁਨੀਅਨ ਦੇ ਪ੍ਰਧਾਨ ਨੰਦ ਲਾਲ ਨੇ ਸਰਕਾਰ ਦੇ ਕਰਮਚਾਰੀਆਂ ਵਿਰੁੱਧ ਫ਼ੈਸਲੇ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਚ ਨਿਖੇਤੀ ਕੀਤੀ ਹੈ। ਅਤੇ ਕਿਹਾ ਹੈ ਕਿ ਜਿਨ੍ਹਾਂ ਕਰਮਚਾਰੀਆਂ ਦੀ 31 ਦਸੰਬਰ 2011 ਤੱਕ ਦੀ ਪੈਨਸ਼ਨ ਸਬੰਧੀ ਆਪਸ਼ਨ ਲਈ ਗਈ ਹੈ ਉਸਤੇ ਕਾਰਵਾਈ ਕੀਤੀ ਜਾਵੇ। ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਂਨਸ਼ਨ ਸਕੀਮ ਬਹਾਲ ਕੀਤੀ ਜਾਵੇ। ਸਫ਼ਾਈ ਸੇਵਕਾਂ ਨੂੰ ਘੱਟੋ ਘੱਟ 30 ਹਜ਼ਾਰ ਰੂਪੈ ਪ੍ਰਤਿ ਮਹੀਨਾ ਤਨਖ਼ਾਹ ਕੀਤੀ ਜਾਵੇ। ਕਰਮਚਾਰੀਆਂ ਨੂੰ ਵਿਕਾਸ ਟੈਕਸ ਤੋਂ ਛੋਟ ਦਿੱਤੀ ਜਾਵੇ। ਤਨਖ਼ਾਹ ਕਮੀਸ਼ਨ ਦੀ ਰਿਪੋਰਟ ਨੂੰ ਤੁਰੰਤ ਲਾਗੂ ਕੀਤਾ ਜਾਵੇ। ਇੱਸ ਮੋਕੇ ਤੇ ਯੁਨੀਅਨ ਵੱਲੋਂ ਪੰਜਾਬ ਸਰਕਾਰ ਦੇ ਨਾਂ ਤੇ ਮੰਗ ਪੱਤਰ ਵੀ ਦਿੱਤਾ ਗਿਆ। ਇੱਸ ਮੋਕੇ ਰਾਮ ਲਾਲ, ਰਾਮ ਲੁਭਾਇਆ, ਦੀਪਕ ਮੇਲਾ, ਅਮਰਜੀਤ,ਰਹਿਮਤ ਗੋਲਡੀ, ਸੁਨੀਤਾ ਰਾਣੀ, ਸ਼ੀਲਾ ਆਦਿ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: