ਕਾਦੀਆਂ ਚ ਤਿੰਨ ਪਾਜ਼ਿਟਵ ਪਾਏ ਗਏ, 60 ਦੀ ਆਈ ਨੈਗਟਿਵ ਰਿਪੋਰਟ

ਕਾਦੀਆਂ ਚ ਤਿੰਨ ਲੋਕ ਕਰੋਨਾਪਾਜ਼ਿਟਵ ਪਾਏ ਗਏ ਹਨ। ਜਦਕਿ 60 ਵਿਅਕਤੀਆਂ ਦੀ ਕਰੋਨਾ ਰਿਪੋਰਟ ਨੈਗਟਿਵ ਆਈ ਹੈ। ਇੱਸ ਸਬੰਧ ਚ ਸਿਵਲ ਹਸਪਤਾਲ ਕਾਦੀਆਂ ਦੇ ਐਸ ਐਮ ਉ ਸ਼੍ਰੀ ਨਿਰੰਕਾਰ ਸਿੰਘ ਨੇ ਦੱਸਿਆ ਕਿ ਇੱਸ ਸਮੇਂ ਕਾਦੀਆਂ ਚ ਕੁੱਲ ਤਿੰਨ ਲੋਕ ਕਰੋਨਾ ਪਾਜ਼ਿਟਵ ਹਨ। ਇਨ੍ਹਾਂ ਚ ਦੋ ਮਹਿਲਾਂਵਾ ਅਤੇ ਇੱਕ ਪੁਰਸ਼ ਸ਼ਾਮਿਲ ਹੈ। ਇੱਸੇ ਤਰ੍ਹਾਂ ਬੀਤੀ ਦਿਨੀਂ ਐਵਾਨੇ ਤਾਹਿਰ ਚ ਜਿਨ੍ਹਾ 60 ਲੋਕਾਂ ਦੇ ਸੈਂਪਲ ਲਏ ਗਏ ਸਨ ਉਨ੍ਹਾਂ ਦੀ ਰਿਪੋਰਟ ਨੈਗਟਿਵ ਆਈ ਹੈ।

ਕਾਦੀਆਂ ਚ ਸਿਹਤ ਵਿਭਾਗ, ਪੁਲੀਸ ਪ੍ਰਸ਼ਾਸਨ ਅਤੇ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਦੀ ਯੋਗ ਅਗੁਆਈ ਹੇਠ ਕਾਦੀਆਂ ਚ ਹਾਲਤ ਪੂਰੀ ਤਰ੍ਹਾਂ ਕੰਟਰੋਲ ਚ ਹੈ। ਦੂਜੇ ਪਾਸੇ ਸ਼੍ਰੀ ਬਲਜਿੰਦਰ ਸਿੰਘ ਬਾਜਵਾ ਨੇ ਦੱਸਿਆ ਹੈ ਕਿ ਉਨ੍ਹਾਂ ਪੂਰੇ ਸ਼ਹਿਰ ਦੀ ਨਾਕਾ ਬੰਦੀ ਕਰ ਰੱਖੀ ਹੈ। ਅਤੇ ਹਰ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਮਤਲਬ ਘਰਾਂ ਚੋਂ ਬਾਹਰ ਨਾ ਨਿਕਲਣ। ਅਤੇ ਬਾਹਰ ਨਿਕਲਣ ਤੇ ਮਾਸਕ ਪਾਕੇ ਆਉਣ।  ਅੱਜ ਸ਼ਹਿਰ ਚ ਪੂਰੀ ਤਰ੍ਹਾਂ ਲਾਕਡਾਉਨ ਰਿਹਾ। ਸ਼ਹਿਰ ਚ ਕਰਫ਼ਿਉ ਵਰਗਾ ਮਾਹੋਲ ਵੇਖਣ ਨੂੰ ਮਿਲਿਆ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: