ਪ੍ਰਾਈਵੇਟ ਹਸਪਤਾਲ ਨੇ ਦਿਲ ਦੇ ਮਰੀਜ਼ ਦਾ ਇਲਾਜ ਕਰਨ ਤੋਂ ਕੀਤਾ ਮਨਾ, ਮਸ਼ਹੂਰ ਵਪਾਰੀ ਦੀ ਹੋਈ ਮੌਤ

ਕਾਦੀਆਂ ਦੇ ਮਸ਼ਹੂਰ ਕਪੜਾ ਵਪਾਰੀ ਸਤਿੰਦਰਪਾਲ ਭਾਟੀਆ (52) ਦਾ ਦਿੱਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋਣ ਦਾ ਸਮਾਚਾਰ ਹੈ। ਮਾਲਿਕ ਰਾਮ ਦੀ ਹੱਟੀ ਦੇ ਨਾਂ ਤੋਂ ਮਸ਼ਹੂਰ ਕਪੜਾ ਵਪਾਰੀ ਸੁਭਾਸ਼ ਦੇ ਛੋਟੇ ਭਰਾ ਸਤਿੰਦਰਪਾਲ ਉਰਫ਼ ਡੀਪੀ ਪੁੱਤਰ ਮਾਲਿਕ ਰਾਮ ਬੀਤੀ ਰਾਤ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਨਿਜੀ ਹਸਪਤਾਲ ਚ ਦਾਖ਼ਿਲ ਕਰਵਾਉਣ ਲਈ ਲੈ ਜਾਇਆ ਗਿਆ। ਇੱਸੇ ਦੋਰਾਨ ਉਨ੍ਹਾਂ ਨੂੰ ਦਿੱਲ ਦਾ ਦੌਰਾ ਪਿਆ। ਪਰ ਕਿਸੇ ਵੀ ਨਿਜੀ ਹਸਪਤਾਲ ਨੇ ਬਿਨਾਂ ਕੋਵਿਡ ਟੈਸਟ ਰਿਪੋਰਟ ਦੇ ਮਰੀਜ਼ ਦਾ ਇਲਾਜ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਬਲਕਿ ਇੱਕ ਹਸਪਤਾਲ ਨੇ ਮਰੀਜ਼ ਲਈ ਗੇਟ ਤੱਕ ਨਹੀਂ ਖੋਲਿਆ। ਜਿਸ ਤੇ ਮਰੀਜ਼ ਦੇ ਪਰਿਜਨ ਉਨ੍ਹਾਂ ਨੂੰ ਗੁਰੁ ਨਾਨਕ ਦੇਵ ਹਸਪਤਾਲ ਲੈ ਗਏ। ਮਰੀਜ਼ ਨੂੰ ਅੱਧਾ ਘੰਟਾ ਹਸਪਤਾਲ ਚ ਵਹੀਲਚੇਅਰ ਦਾ ਇੰਤਜ਼ਾਰ ਕਰਨਾ ਪਿਆ। ਜਿਵੇਂ ਹੀ ਉਨ੍ਹਾਂ ਨੂੰ ਵਹੀਲਚੇਅਰ ਤੋਂ ਸਟਰੈਚਰ ਤੋਂ ਤੇ ਲਿਟਾਇਆ ਗਿਆ ਉਨ੍ਹਾਂ ਦੀ ਮੌਤ ਹੋ ਗਈ। ਜਿਵੇਂ ਹੀ ਸਤਿੰਦਰਪਾਲ ਦੀ ਮੌਤ ਦੀ ਖ਼ਬਰ ਕਾਦੀਆਂ ਪਹੁੰਚੀ ਤਾਂ ਪੂਰਾ ਸ਼ਹਿਰ ਸ਼ੋਕ ਚ ਡੁੱਬ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਸਥਾਨਕ ਸ਼ਮਸ਼ਾਨ ਘਾਟ ਚ ਕਰ ਦਿੱਤਾ ਗਿਆ। ਮ੍ਰਿਤਕ ਦੀ ਆਪਣੀ ਪਤਨੀ ਤੋਂ ਇਲਾਵਾ ਇੱਕ ਬੇਟੀ ਅਤੇ ਬੇਟਾ ਪਿੱਛੇ ਛੱਡ ਗਏ ਹਨ। ਉਨ੍ਹਾਂ ਦੀ ਮੌਤ ਤੇ ਭਾਜਪਾ ਮੰਡਲ ਪ੍ਰਧਾਨ ਜੋਗਿੰਦਰਪਾਲ ਭੁੱਟੋ, ਜਮਾਤੇ ਅਹਿਮਦੀਆ ਦੇ ਡਿਪਟੀ ਸੈਕਰੇਟਰੀ ਚੋਧਰੀ ਅਬਦੁਲ ਵਾਸੇ, ਪੱਤਰਕਾਰ ਯੁਨੀਅਨ ਦੇ ਪ੍ਰਧਾਨ ਅਸ਼ੋਕ ਨਈਅਰ ਸਮੇਤ ਸ਼ਹਿਰ ਦੀ ਉਘੀ ਸ਼ਖ਼ਸਿਅਤਾਂ ਨੇ ਸਤਿੰਦਰਪਾਲ ਦੀ ਮੌਤ ਤੇ ਡੂੰਘਾ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਹਲਕਾ ਕਾਦਿਆਂ ਦੇ ਇੰਚਾਰਜ ਡਾਕਟਰ ਕੇ ਡੀ ਸਿੰਘ ਨੇ ਸਤਿੰਦਰਪਾਲ ਭਾਟੀਆ ਦੇ ਦੇਹਾਂਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ  ਕਿਹਾ ਹੈ ਇੱਕ ਪਾਸੇ ਕਰੋਨਾਵਾਇਰਸ ਨੂੰ ਲੈਕੇ ਮਿਸ਼ਨ ਫ਼ਤਿਹ  ਦੀਆਂ ਗੱਲਾਂ ਕਰਦੀ ਹੈ ਦੂਜੇ ਪਾਸੇ ਆਮ ਮਰੀਜ਼ਾਂ ਦਾ ਹਸਪਤਾਲ ਚ ਇਲਾਜ ਨਹੀਂ ਹੋ ਪਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇੱਹ ਬੜੀ ਦੁੱਖ ਦੀ ਗੱਲ ਹੈ ਕਿ ਅਮਰਜੈਂਸੀ ਚ ਜੇ ਕੋਈ ਮਰੀਜ਼ ਹਸਪਤਾਲ ਆਉਂਦਾ ਹੈ ਤਾਂ ਬਜਾਏ ਉਸਦਾ ਇਲਾਜ ਕਰਨ ਦੇ ਕਰੋਨਾ ਟੈਸਟ ਦੀ ਰਿਪੋਰਟ ਲਈ  ਕਿਹਾ ਜਾਂਦਾ ਹੈ।  ਜਿਸਦੇ ਚਲਦੀਆਂ ਪੰਜਾਬ ਚ ਬਿਨਾਂ ਇਲਾਜ ਦੇ ਸੈਂਕੜੇ ਲੋਕ ਮਰ ਰਹੇ ਹਨ। ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਇੱਹ ਯਕੀਨੀ ਬਣਾਵੇ ਕਿ ਜਦ ਕੋਈ ਮਰੀਜ਼ ਕਿਸੇ ਵੀ ਹਸਪਤਾਲ ਚ ਇਲਾਜ ਲਈ ਆਉਂਦਾ ਹੈ ਤਾਂ ਉਸਦਾ ਤੁਰੰਤ ਇਲਾਜ ਸ਼ੁਰੂ ਕੀਤਾ ਜਾਵੇ। ਅਤੇ ਬਾਦ ਚ ਮਰੀਜ਼ ਦਾ ਕਰੋਨ ਟੈਸਟ ਕਰਵਾਇਆ ਜਾਵੇ। ਤਾਕਿ ਮਰੀਜ਼ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ। ਦੂਜੇ ਪਾਸੇ ਮ੍ਰਿਤਕ ਸਤਿੰਦਰਪਾਲ ਭਾਟੀਆਂ ਦੇ ਭਤੀਜੇ ਜੋ ਆਖ਼ਰੀ ਸਮੇਂ ਤੱਕ ਉਨ੍ਹਾਂ ਨਾਲ ਰਹੇ ਸਨ ਉਨ੍ਹਾਂ ਦਾ ਕਰੋਨਾਵਾਈਰਸ ਦੇ ਚੈਕ ਲਈ ਸੈਪਲ ਲਿਆ ਗਿਆ ਸੀ। ਜੋਕਿ ਨੈਗਟਿਵ ਆਇਆ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: