ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਬੱਚਿਆਂ ਨਾਲ ਆਨ-ਲਾਈਨ ਰੂਬਰੂ ਹੋਏ

ਮੁਸਲਿਮ ਜਮਾਤੇ ਅਹਿਮਦੀਆ ਦੇ ਪੰਜਵੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ 7-15 ਸਾਲ ਦੇ ਬੱਚਿਆਂ ਨਾਲ ਲੰਦਨ ਤੋਂ ਆਨ-ਲਾਈਨ ਰੂਬਰੂ ਹੋਏ। ਇੱਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਜਮਾਤੇ ਅਹਿਮਦੀਆ ਭਾਰਤ ਦੇ ਬੁਲਾਰੇ ਕੇ ਤਾਰਿਕ ਅਹਿਮਦ ਨੇ ਜਾਰੀ ਪ੍ਰੈਸ ਬਿਆਨ ਚ ਦੱਸਿਆ ਹੈ ਕਿ ਕਰੋਨਾਵਾਇਰਸ ਦੇ ਚਲਦੀਆਂ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ ਦੁਨਿਆ ਭਰ ਦੇ ਅਹਿਮਦੀਆ ਮੁਸਲਿਮ ਜਮਾਤ ਦੇ 7 ਸਾਲ ਤੋਂ ਲੈਕੇ 15 ਸਾਲ ਤੱਕ ਦੇ ਬੱਚਿਆ ਨੂੰ ਜਿਨ੍ਹਾਂ ਨੂੰ ਇਤਫ਼ਾਲ ਉਲ ਅਹਿਮਦੀਆ ਕਿਹਾ ਜਾਂਦਾ ਹੈ ਆਨ-ਲਾਈਨ ਰਾਹੀਂ ਮੁਲਾਕਾਤ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦੁਨਿਆ ਭਰ ਤੋਂ ਆਪਣੇ ਰੂਹਾਨੀ ਖ਼ਲੀਫ਼ਾ ਨਾਲ ਮੁਲਾਕਾਤ ਕਰਨ ਲਈ ਅਹਿਮਦੀ ਮੁਸਲਮਾਨ ਉਤਾਵਲੇ ਰਹਿੰਦੇ ਹਨ। ਪਰ ਕਰੋਨਾਵਾਇਰਸ ਦੇ ਚਲਦੀਆਂ ਮੁਲਾਕਾਤ ਸੰਭਵ ਨਹੀਂ ਸੀ। ਪਰ ਆਨ-ਲਾਈਨ ਤਰੀਕੇ ਨਾਲ ਮੁਲਾਕਾਤ ਸੰਭਵ ਹੋ ਗਈ ਹੈ। ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ ਕੈਨੇਡਾ ਦੇ 220 ਬੱਚਿਆਂ ਨਾਲ ਆਨ ਲਾਈਨ ਮੁਲਾਕਾਤ ਕੀਤੀ। ਇੱਹ ਸਾਰੇ ਬੱਚੇ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਲੰਦਨ ਆਉਣ ਵਾਲੇ ਸਨ। ਪਰ ਕੋਵਿਡ-19 ਕਾਰਨ ਇੱਹ ਯਾਤਰਾ ਰਦ ਕਰ ਦਿੱਤੀ ਗਈ ਸੀ। ਇੱਸ ਮੁਲਾਕਾਤ ਦੋਰਾਨ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕੋਵਿਡ ਦੇ ਖ਼ਾਤਮੇ ਤੋਂ ਬਾਅਦ ਹੀ ਉਹ ਵੱਖ ਵੱਖ ਦੇਸ਼ਾਂ ਚ ਜਾਕੇ ਅਹਿਮਦੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕਰਣਗੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: