ਪੀਜ਼ਾ ਸ਼ਾਪ ਚ ਕੰਮ ਕਰਨ ਵਾਲੀ ਲੜਕੀ ਨੂੰ ਛੇੜਨ ਤੋਂ ਮਨਾ ਕਰਨ ਤੇ ਮਾਲਿਕ ਤੇ ਹਮਲਾ

ਕਾਦੀਆਂ ਦੀ ਮਸ਼ਹੂਰ ਪੀਜ਼ਾ ਸ਼ਾਪ ਚ ਕੰਮ ਕਰਨ ਵਾਲੀ ਲੜਕੀ ਨੂੰ ਪਹਿਲਾਂ ਕੁੱਝ ਮਨਚਲੇ ਨੋਜਵਾਨਾਂ ਨੇ ਪੀਜ਼ਾ ਦਾ ਆਰਡਰ ਦਿੱਤਾ ਇਸਤੋਂ ਬਾਅਦ ਉਸਨੂੰ ਦੋਸਤੀ ਕਰਨ ਲਈ ਦਬਾਅ ਪਾਉਣ ਲਗੇ। ਜਿਸਤੇ ਲੜਕੀ ਘਬਰਾਕੇ ਰੋਣ ਲੱਗ ਪਈ। ਜਦੋਂ ਮਾਲਿਕ ਵੱਲੋਂ ਨੋਜਵਾਨਾਂ ਨੂੰ ਇਸ ਤਰ੍ਹਾਂ ਛੇੜਖ਼ਾਨੀ ਕਰਨ ਤੋਂ ਰੋਕਿਆ ਗਿਆ ਤਾਂ ਬਹਿਸਾਬਹਸੀ ਦੋਰਾਨ ਪੀਜ਼ਾ ਸ਼ਾਪ ਮਾਲਿਕ ਵੱਲੋਂ ਇੱਕ ਨੋਜਵਾਨ ਦੇ ਥਪੜ ਮਾਰ ਦਿੱਤਾ। ਇੱਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਪੀਜ਼ਾ ਸ਼ਾਪ ਮਾਲਿਕ ਸੰਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਨੇ ਦੱਸਿਆ ਕਿ ਅਗਲੇ ਦਿਨ 16-17 ਨੋਜਵਾਨ ਉਸਦੀ ਦੁਕਾਨ ਚ ਆ ਗਏ ਅਤੇ ਉਸ ਨਾਲ ਮਾਰਪੀਟ ਕੀਤੀ। ਜਿਸਦੇ ਨਤੀਜੇ ਵੱਜੋਂ ਉਸਦੇ ਸਿਰ ਚ ਸੱਟਾਂ ਵੱਜਿਆਂ ਅਤੇ ਤਿੰਨ ਟਾਂਕੇ ਲੱਗੇ। ਪੀਜ਼ਾ ਸ਼ਾਪ ਮਾਲਿਕ ਨੇ ਇੱਸ ਘਟਨਾ ਬਾਰੇ ਸਥਾਨਕ ਪੁਲੀਸ ਨੂੰ ਲਿਖਤੀ ਜਾਣਕਾਰੀ ਦੇ ਦਿਤੀ ਹੈ। ਸੀਸੀ ਟੀਵੀ ਕੈਮਰੇ ਚ ਇੱਹ ਘਟਨਾ ਕੈਦ ਹੋ ਗਈ ਹੈ। ਇੱਕ ਹਮਲਾਵਰ ਦੀ ਪਹਿਚਾਣ ਆਜ਼ਾਦ ਵਾਸੀ ਅੋਲਖ ਬੇਰੀ ਵੱਜੋਂ ਹੋਈ ਹੈ।  ਇਸ ਘਟਨਾ ਦੀ ਜਾਣਕਾਰੀ ਸਥਾਨਕ ਪੁਲੀਸ ਨੂੰ ਦੇ ਦਿਤੀ ਗਈ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: