ਯੂ ਏ ਈ ਚ ਕਾਦੀਆਂ ਦੇ ਯੁਵਕ ਅਤੇ ਉਸਦੇ ਸਾਥੀ ਦੀ ਖ਼ਸਤਾ ਹਾਲਤ ਦੀ ਵੀਡਿਉ ਵਾਇਰਲ ਹੋਈ

ਭਾਰਤ-ਪਾਕਿਸਤਾਨ ਦੇ ਦਰਮਿਆਨ ਬੇਸ਼ਕ ਆਪਸੀ ਸਬੰਧ ਖ਼ਰਾਬ ਰਹਿੰਦੇ ਹਨ ਪਰ ਦੋਂਵੇ ਦੇਸ਼ਾਂ ਦੇ ਲੋਕਾਂ ਚ ਮਾਨਵਤਾ ਅਤੇ ਆਪਸੀ ਪਿਆਰ ਕਰਨ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਹੈ। ਯੂ ਏ ਈ ਚ ਰਹਿਣ ਵਾਲੇ ਪਾਕਿਸਤਾਨੀ ਮੂਲ ਦੇ ਇੱਕ ਨੋਜਵਾਨ

ਰਈਸ ਨੇ ਇੱਕ ਵੀਡਿਉ ਸ਼ੋਸ਼ਲ ਮੀਡਿਆ ਚ ਪਾਈ ਹੈ ਜਿਸ ਵਿੱਚ ਗੁਰਦੀਪ ਸਿੰਘ ਵਾਸੀ ਪਿੰਡ ਠੀਕਰੀਵਾਲ ਗੁਰਾਇਆ ਡਾਕਖ਼ਾਨਾ ਕਾਦੀਆਂ ਅਤੇ ਚਰਨਜੀਤ ਸਿੰਘ ਵਾਸੀ ਜ਼ਿਲਾ ਕਪੂਰਥਲਾ ਦੀ ਤਰਸਯੋਗ ਹਾਲਤ ਬਾਰੇ ਦੱਸਿਆ ਗਿਆ ਹੈ। ਵੀਡਿਉ ਚ ਕਿਹਾ ਗਿਆ ਹੈ ਕਿ ਇਹ ਦੋਂਵੇ ਵਿਅਕਤੀ ਪਿਛਲੇ ਇੱਕ ਹਫ਼ਤੇ ਤੋਂ ਖੁਲੇ ਆਸਮਾਨ ਥੱਲੇ ਰਹਿ ਰਹੇ ਹਨ। ਇਨ੍ਹਾਂ ਕੋਲ ਲੋੜੀੰਦੇ ਕਾਗ਼ਜ਼ਾਤ ਨਹੀਂ ਹਨ ਜਿਸਦੇ ਆਧਾਰ ਤੇ ਇਨ੍ਹਾਂ ਦੀ ਸਹੀ ਪਹਿਚਾਣ ਕਰਵਾਕੇ ਇਨ੍ਹਾਂ ਨੂੰ ਵਾਪਸ ਭਾਰਤ ਭੇਜਿਆ ਜਾ ਸਕੇ। ਗੁਰਦੀਪ ਸਿੰਘ ਨੇ ਦੱਸਿਆ ਹੈ ਕਿ ਉਸਦੇ ਪੈਰਾਂ ਤੇ ਬਾਜ਼ੂ ਚ ਇੱਕ ਵਾਹਨ ਵੀ ਚੜ ਗਿਆ ਜਿਸਦੇ ਕਾਰਨ ਉਸਨੂੰ ਸੱਟਾਂ ਵੀ ਆਇਆਂ ਹਨ। ਪਾਕਿਸਤਾਨੀ ਨੋਜਵਾਨ ਨੇ ਅਪੀਲ ਕੀਤੀ ਹੈ ਕਿ ਇਨ੍ਹਾਂ ਦੇ ਪਰਿਵਾਰਾਂ ਦਾ ਪਤਾ ਲਗਾਕੇ ਇਨ੍ਹਾਂ ਵਿਅਕਤੀਆਂ ਦੇ ਲੋੜੀਂਦੇ ਕਾਗ਼ਜ਼ ਭੇਜੇ ਜਾਣ ਤਾਕਿ ਉਹ ਆਪਣੇ ਦੋਸਤਾਂ ਨਾਲ ਮਿਲਕੇ ਆਪਣੇ ਖਰਚੇ ਤੇ ਹਵਾਈ ਟਿਕਟਾਂ ਲੈਕੇ ਇਨ੍ਹਾਂ ਦੇ ਘਰ ਤੱਕ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਕਰ ਸਕਣ। ਫ਼ਿਲਹਾਲ ਪਾਕਿਸਤਾਨੀ ਯੁਵਕ ਆਪਣੇ ਸਾਥੀਆਂ ਨਾਲ ਇਨ੍ਹਾਂ ਨੂੰ ਖਾਣਾ ਪਹੁੰਚਾ ਰਿਹਾ ਹੈ। ਗੁਰਦੀਪ ਸਿੰਘ ਦੇ ਪਰਿਵਾਰ ਨਾਲ ਮੀਡਿਆ ਦਾ ਸੰਪਰਕ ਹੋ ਗਿਆ ਹੈ। ਉਸਦੀ ਮਾਤਾ ਗੁਰਦੀਪ ਕੌਰ ਅਤੇ ਚਾਚਾ ਮੰਗਲ ਸਿੰਘ ਨੇ ਦੱਸਿਆ ਹੈ ਕਿ ਗੁਰਦੀਪ ਸਿੰਘ ਨਾਲ ਏਜੰਟ  ਨੇ ਧੋਖਾ ਕੀਤਾ ਹੈ। ਉਸਨੂੰ ਦੋ ਸਾਲ ਦਾ ਵੀਜ਼ਾ ਹੋਣ ਦਾ ਕਹਿਕੇ ਤਿੰਨ ਮਹੀਨੇ ਦੇ ਟੂਰਿਸਟ ਵੀਜ਼ੇ ਤੇ ਭੇਜਿਆ ਗਿਆ ਸੀ। ਉਸਦਾ ਪਿਤਾ ਬੀਮਾਰ ਰਹਿੰਦਾ ਹੈ। ਇਸ ਲਈ ਪਰਿਵਾਰ ਨੇ  ਇਸ ਸਬੰਧ ਚ ਪਿਤਾ ਨੂੰ ਕੁੱਝ ਨਹੀਂ ਦੱਸਿਆ ਹੈ। ਉਨ੍ਹਾਂ ਏਜੰਟ ਦੇ ਵਿਰੁੱਧ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਜਿਸ ਏਜੰਟ ਦੇ ਵਿਰੁੱਧ ਪਰਿਵਾਰ ਵੱਲੋਂ ਦੋਸ਼ ਲਗਾਏ ਗਏ ਹਨ ਉਸ ਬਾਰੇ ਜਦੋਂ ਗੁਰਦੀਪ ਸਿੰਘ ਜਿਸਨੇ ਗੁਰਦੀਪ ਸਿੰਘ ਨੂੰ ਵਿਦੇਸ਼ ਭੇਜਿਆ ਸੀ ਦਾ ਕਹਿਣਾ ਹੈ ਕਿ ਉਸਨੇ ਛ: ਸਾਲ ਪਹਿਲਾਂ ਉਸਨੂੰ ਦੁਬਈ ਭੇਜਿਆ ਸੀ। ਜਿਥੇ ਉਹ ਤਿੰਨ ਸਾਲ ਰਹਿਣ ਮਗਰੋਂ ਵਾਪਸ ਆ ਗਿਆ ਸੀ। ਇਸਤੋਂ ਬਾਅਦ ਉਸਨੇ ਉਸਨੂੰ ਵਿਦੇਸ਼ ਨਹੀਂ ਭੇਜਿਆ ਹੈ। ਪਰਿਵਾਰ ਵੱਲੋਂ ਜੋ ਵੀ ਦੋਸ਼ ਲਗਾਏ ਗਏ ਹਨ ਉਹ ਬੇਬੁਨਿਆਦ ਹਨ। ਰੰਜਿਸ਼ ਦੇ ਤਹਿਤ ਉਸਤੇ ਦੋਸ਼ ਲਗਾਏ ਗਏ ਹਨ ਜਦਕਿ ਉਹ ਵਿਦੇਸ਼ ਭੇਜਣ ਦਾ ਕੰਮ ਕਾਫ਼ੀ ਪਹਿਲਾਂ ਤੋਂ ਛੱਡ ਚੁੱਕਾ ਹੈ। ਉਸਨੇ ਪੁਲੀਸ ਪ੍ਰਸ਼ਾਸਨ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਦੂਜ ਪਾਸੇ ਚਰਨਜੀਤ ਸਿੰਘ ਦੇ ਪਰਿਵਾਰ ਬਾਰੇ ਹਾਲੇ ਪਤਾ ਨਹੀਂ ਚਲ ਸਕਿਆ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: