ਕਰੋਨਾਵਾਇਰਸ ਦੇ ਚਲਦੇ ਪਾਕਿਸਤਾਨ ਚ ਹੋਣ ਵਾਲੇ ਵਿਆਹਾਂ ਤੇ ਲਟਕੀ ਤਲਵਾਰ

OLYMPUS DIGITAL CAMERA

ਕਰੋਨਵਾਇਰਸ ਦੇ ਚਲਦੇ ਵਿਸ਼ਵ ਭਰ ਚ ਲਗੀ ਯਾਤਰਾ ਪਾਬੰਦੀ ਦੇ ਚਲਦੇ ਭਾਰਤ-ਪਾਕਿਸਤਾਨ ਦੇ ਬਾਰਡਰ ਵੀ ਬੰਦ ਪਏ ਹਨ। ਆਮ ਨਾਗਰਿਕਾਂ ਨੂੰ ਇੱਕ ਦੂਜੇ ਦੇਸ਼ਾਂ ਵਿੱਚ ਆਉਣ-ਜਾਣ ਨਹੀਂ ਹੋ ਰਿਹਾ ਹੈ। ਸਿਰਫ਼ ਇੱਕ ਦੂਜੇ ਦੇਸ਼ਾਂ ਚ ਫ਼ੱਸੇ ਹੋਏ ਯਾਤਰੀਆਂ ਨੂੰ ਹੀ ਵਾਪਸ ਲਿਆਂਦਾ ਜਾ ਰਿਹਾ ਹੈ। 23 ਮਾਰਚ ਨੂੰ ਅੰਤਰ-ਰਾਸ਼ਟਰੀ ਉਡਾਣਾਂ ਬੰਦ ਹੋਣ ਕਾਰਨ ਆਮ ਨਾਗਰਿਕਾਂ ਦਾ ਵਿਦੇਸ਼ਾਂ ਵਿੱਚ ਆਉਣਾ ਜਾਣਾ ਬੰਦ ਪਿਆ ਹੈ।

ਕਰਾਚੀ ਅਤੇ ਲਾਹੋਰ ਦੀਆਂ ਯੁਵਤੀਆਂ ਜਿਨ੍ਹਾਂ ਦੇ ਰਿਸ਼ਤੇ ਪੰਜਾਬ ਚ ਤੈਅ ਹੋਏ ਹਨ ਉਨ੍ਹਾਂ ਨੂੰ ਭਾਰਤ-ਪਾਕਿਸਤਾਨ ਬਾਰਡਰ ਖੁਲਣ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ। ਸੁਨੀਤਾ (ਕਾਲਪਨਿਕ ਨਾਂ) ਜੋਕਿ ਕਰਾਚੀ ਦੀ ਰਹਿਣ ਵਾਲੀ ਹੈ ਨੇ ਦੱਸਿਆ ਕਿ ਉਸਦਾ ਪੰਜਾਬ (ਭਾਰਤ) ਵਿੱਚ ਹੋਣਾ ਤੈਅ ਪਾਇਆ ਹੈ। ਜੂਨ ਵਿੱਚ ਵਿਆਹ ਹੋਣ ਵਾਲਾ ਸੀ। ਉਸਦੇ ਮੰਗੇਤਰ ਨੇ ਵੀਜ਼ਾ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਪਰੰਤੁ ਕੋਵਿਡ-19 ਨੇ ਉਨ੍ਹਾਂ ਦੀ ਉਮੀਦਾਂ ਚ ਪਾਣੀ ਫ਼ੇਰ ਦਿੱਤਾ ਸੀ। ਉਸਦੇ ਪਰਿਵਾਰ ਵਾਲੇ ਉਸਦੇ ਵਿਆਹ ਨੂੰ ਲੈਕੇ ਕਾਫ਼ੀ ਫ਼ਿਕਰ ਹੈ ਕਿਉਂਕਿ ਉਸਦੀ ਛੋਟੀ ਭੇਣ ਦਾ ਵਿਆਹ ਵੀ ਹੋਣਾ ਹੈ। ਜਦੋਂ ਤੱਕ ਵੱਡੀ ਬੇਟੀ ਦਾ ਵਿਆਹ ਨਹੀਂ ਹੁੰਦਾ ਉਦੋਂ ਤੱਕ ਛੋਟੀ ਬੇਟੀ ਦਾ ਵਿਆਹ ਨਹੀਂ ਕੀਤਾ ਜਾ ਸਕਦਾ। ਇੱਸੇ ਤਰ੍ਹਾਂ ਲਾਹੋਰ ਦੀ ਰਹਿਣ ਵਾਲੀ ਜੈਸਲੀਨ (ਕਾਲਪਨਿਕ ਨਾਂ) ਨੇ ਦੱਸਿਆ ਹੈ ਕਿ ਉਸਦਾ ਵਿਆਹ ਵੀ ਕਰੋਨਾਵਾਇਰਸ ਦੇ ਕਾਰਨ ਰੁਕਿਆ ਹੋਇਆ ਹੈ। ਜਦੋਂ ਤੱਕ ਬਾਰਡਰ ਨਹੀਂ ਖੁਲਦੇ ਉਸਨੂੰ ਭਾਰਤ ਦਾ ਵੀਜ਼ਾ ਨਹੀਂ ਮਿਲ ਸਕਦਾ। ਉਸਨੇ ਵੀ ਕਿਹਾ ਕਿ ਉਸਦੀ ਛੋਟੀ ਭੇਣ ਦਾ ਵਿਆਹ ਵੀ ਉਸਦੇ ਵਿਆਹ ਕਰਕੇ ਰੁਕਿਆ ਹੋਇਆ ਹੈ। ਹੁਣ ਉਸਦੇ ਪਰਿਵਾਰ ਸੋਚ ਰਹੇ ਹਨ ਕਿ ਜੇ ਛੇਤੀ ਆਵਾਜਾਹੀ ਸ਼ੁਰੂ ਨਹੀਂ ਹੁੰਦੀ ਤਾਂ ਉਹ ਰਿਸ਼ਤਾ ਖ਼ਤਮ ਕਰ ਦੇਣਗੇ। ਜੈਸਲੀਨ ਨੇ ਦੱਸਿਆ ਕਿ ਕੋਵਿਡ ਬਾਰੇ ਕਿਸੇ ਨੂੰ ਸਹੀ ਤਰ੍ਹਾਂ ਪਤਾ ਹੀ ਨਹੀਂ ਹੈ ਕਿ ਇੱਹ ਦੁਨਿਆ ਤੋਂ ਕਦੋਂ ਖ਼ਤਮ ਹੋਵੇਗਾ। ਅਤੇ ਦੁਨਿਆ ਆਮ ਵਾਂਗ ਚਲਣੀ ਸ਼ੁਰੂ ਹੋਵੇਗੀ।  ਇਨ੍ਹਾਂ ਪਾਕਿਸਤਾਨੀ ਯੁਵਤੀਆਂ ਨੇ ਭਾਰਤ-ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਤੋਂ ਮੰਗ ਕੀਤੀ ਹੈ ਕਿ ਕੋਵਿਡ-19 ਦੇ ਚਲਦੇ ਜਿਸ ਤਰ੍ਹਾਂ ਇੱਕ ਦੂਜੇ ਦੇ ਦੇਸ਼ਾਂ ਚ ਫ਼ੱਸੇ ਨਾਗਰਿਕਾਂ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ ਠੀਕ ਉਸੇ ਪ੍ਰਕਾਰ ਘਟੋ-ਘੱਟ ਉਨ੍ਹਾਂ ਪਾਕਿਸਤਾਨੀ ਯੁਵਤੀਆਂ ਨੂੰ ਜਿਨ੍ਹਾਂ ਦੇ ਵਿਆਹ ਭਾਰਤ ਵਿੱਚ ਹੋਣ ਵਾਲੇ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਭਾਰਤ ਆਉਣ ਲਈ ਵਿਸ਼ੇਸ਼ ਵੀਜ਼ਾ ਜਾਰੀ ਕੀਤਾ ਜਾਵੇ। ਤਾਕਿ ਤੈਅ ਹੋਏ ਰਿਸ਼ਤੇ ਟੁੱਟਣ ਤੋਂ ਬੱਚ ਸਕਣ। ਇੱਹ ਵੀ ਪਤਾ ਲਗਾ ਹੈ ਕਿ ਪਾਕਿਸਤਾਨ ਚ ਹਿੰਦੂ, ਸਿੱਖ ਅਤੇ ਈਸਾਈ ਯੁਵਤੀਆਂ ਜ਼ਿਆਦਾ ਪੜੀ ਲਿਖੀ ਹੁੰਦੀਆਂ ਹਨ ਜਦਕਿ ਹਿੰਦੂ ਲੜਕੇ ਇਨ੍ਹਾਂ ਜ਼ਿਆਦ ਪੜੇ ਲਿਖੇ ਨਹੀਂ ਹੁੰਦੇ। ਜਿਸਦੇ ਕਾਰਨ ਪੜੀ ਲਿਖੀ ਯੁਵਤੀਆਂ ਨੂੰ ਪੜੇ ਲਿਖੇ ਰਿਸ਼ਤੇ ਮਿਲਣ ਚ ਕਾਫ਼ੀ ਪਰੇਸ਼ਾਨੀ ਝੇਲਣੀ ਪੈਂਦੀ ਹੈ। ਪਾਕਿਸਤਾਨ ਦੇ ਮੁਕਾਬਲੇ ਭਾਰਤ ਚ ਜ਼ਿਆਦਾ ਪੜੇ ਲਿਖੇ ਨੋਜਵਾਨ ਹਨ। ਅਤੇ ਪਾਕਿਸਤਾਨੀ ਹਿੰਦੂ ਪਰਿਵਾਰਾਂ ਨੁੰ ਇਨ੍ਹਾਂ ਨਾਲ ਰਿਸ਼ਤੇ ਕਰਨੇ ਚ ਕਿਸੇ ਕਿਸਮ ਦਾ ਸੰਕੋਚ ਨਹੀਂ ਹੁੰਦਾ ਹੈ। ਸਮਾਜ ਸੇਵਕ ਗਗਨਦੀਪ ਸਿੰਘ ਗਿੰਨੀ ਭਾਟੀਆ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਮਾਨਵਤਾ ਦੇ ਆਧਾਰ ਤੇ ਪਾਕਿਸਤਾਨੀ ਯੁਵਤੀਆਂ ਨੂੰ ਭਾਰਤ ਦਾ ਵੀਜ਼ਾ ਦੇਣਾ ਚਾਹੀਦਾ ਹੈ ਜਿਹੜੇ ਇੱਥੇ ਵਿਆਹ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਦੋ ਦਿਲਾਂ ਦੇ ਵਿੱਚਕਾਰ ਸਰਕਾਰ ਨੂੰ ਅੜਚਨ ਨਹੀਂ ਪਾਉਣੀ ਚਾਹੀਦੀ ਹੈ। ਦੋਂਵੇ ਸਰਕਾਰਾਂ ਨੂੰ ਤੁਰੰਤ ਭਾਰਤ-ਪਾਕਿਸਤਾਨ ਵਿਆਹੁਣ ਵਾਲੇ ਨੋਜਵਾਨ ਯੁਵਕ ਅਤੇ ਯੁਵਤੀਆਂ ਨੂੰ ਵੀਜ਼ੇ ਜਾਰੀ ਕਰਨੇ ਚਾਹੀਦੇ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: