ਪ੍ਰਦੂਸ਼ਣ ਮੁਕਤ ਗਰਨਿ ਦੀਵਾਲੀ ਮਨਾਉਣਲਈ ਸਕੂਲ ਵੱਲੋਂ ਜਾਗਰੂਕਤਾ ਵੈਬੀਨਾਰ ਆਯੋਜਿਤ ਕੀਤਾ

ਆਉਣ ਵਾਲੇ ਦੀਵਾਲੀ ਦੇ ਤਿਉਹਾਰ ਨੂੰ ਗਰੀਨ ਦੀਵਾਲੀ ਤੇ ਪ੍ਰਦੂਸ਼ਣ ਮੁਕਤ ਮਨਾਉਣ ਦੇ ਮੰਤਵ ਨਾਲ ਜ਼ਿਲੇ ਸਮੂਹ ਸਰਕਾਰੀ/ਏਡਿਡ ਤੇ ਨਿੱਜੀ ਸਕੂਲਾਂ ਚ ਪੜਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋਂ ਮਾਣਯੋਗ ਸਿਵਲ ਜੱਜ ਰਾਣਾ ਕਨਵਰਦੀਪ ਕੌਰ (ਪੀ ਸੀ ਐਸ) ਸੀ ਜੇ ਐਮ ਕਮ ਸੈਕਟਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਜਾਗਰੂਕਤਾ ਵੈਬੀਨਾਰ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵੱਲੋਂ ਆਨ-ਲਾਈਨ ਆਯੋਜਿਤ ਕੀਤਾ ਗਿਆ। ਇੱਸ ਵੈਬੀਨਾਰ ਦੀ ਅਗੁਵਾਈ ਕਰਦਿਆਂ ਸਕੂਲ ਪਿੰ੍ਰਸੀਪਲ ਕੁਲਵਿੰਦਰ ਸਿੰਘ ਅਤੇ ਇੰਚਾਰਜ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਨੇ ਵਿਦਿਆਰਥੀ ਵਰਗ ਨੂੰ ਗਰਨਿ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਪਟਾਕਿਆਂ ਨਾਲ ਪੈਦਾ ਹੋਣ ਵਾਲੇ ਧੂੰਏ ਤੇ ਸਾਹ ਦੀਆਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਸੁਚੇਤ ਕੀਤਾ। ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਲਈ ਵੱਖ-ਵੱਖ ਅਧਿਆਪਕਾਂ ਜਿੰਨ੍ਹਾਂ ਚ ਮੈਡਮ ਜਗਵੀਰ ਕੌਰ, ਅਮਨਦੀਪ ਕੌਰ, ਮਨਮੀਤ ਕੌਰ, ਦਲਜੀਤ ਕੌਰ, ਰਵਿੰਦਰ ਸਿੰਘ ਨੇ ਵਿਚਾਰ ਪੇਸ਼ ਕੀਤੇ। ਵਿਦਿਆਰਥੀਆਂ ਵਲੋਂ ਇੱੱਸ ਮੋਕੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਵਿਚਾਰ ਪੇਸ਼ ਕੀਤੇ। ਜਿੱਸ ਵਿੱਚ ਗੁਰਲੀਨ ਕੌਰ, ਸਮੀਕੰਸ਼ ਜਸਕਰਨ ਸਿੰਘ, ਕ੍ਰਿਸ਼ਨਾ ਸ਼ਰਮਾਂ, ਜਸ਼ਨਪ੍ਰੀਤ ਕੌਰ, ਪ੍ਰਾਚੀ ਸਿਮਰਪ੍ਰੀਤ ਕੌਰ, ਮਨਜੀਤ ਕੌਰ, ਅੰਜਲੀ ਆਦਿ ਨੇ ਹਿੱਸਾ ਲਿਆ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: