ਪੰਜਾਬ ਪਾਵਰਕਾਮ ਮੰਡਲ ਵੱਲੋਂ ਕਾਦੀਆਂ ਚ ਪੰਜਾਬ ਸਰਕਾਰ ਦੇ ਵਿਰੁੱਧ ਧਰਨਾ ਦਿੱਤਾ ਗਿਆ

ਪੰਜਾਬ ਸਟੇਟ ਪਾਵਰਕਾਮ ਅਤੇ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ ਵੱਲੋਂ ਮੰਡਲ ਕਾਦੀਆਂ ਵਿੱਚ ਪੰਜਾਬ ਸਰਕਾਰ ਦੇ ਵਿਰੁੱਧ ਧਰਨਾ ਦੇਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਪੈਨਸ਼ਨਰ ਐਸੋਸੀਏਸ਼ਨ ਦੇ ਸਾਥੀਆਂ ਨੇ ਬਿਜਲੀ ਸੰਸ਼ੋਧਨ ਬਿੱਲ ਰੱਦ ਕਰਨ ਬਾਰੇ ਕੇਂਦਰ ਸਰਕਾਰ ਦੀ ਸਖ਼ਤ ਵਿਰੋਧਤਾ ਕੀਤੀ ਅਤੇ ਕਿਸਾਨਾਂ ਦੇ ਵਿਰੁਧ ਕੇਂਦਰ ਸਰਕਾਰ ਵੱਲੋਂ ਜੋ ਕਾਨੂੰਨ ਪਾਸ ਕੀਤੇ ਗਏ ਹਨ ਉਨ੍ਹਾਂ ਦੀ ਵੀ ਨਿੰਦਾ ਕੀਤੀ ਹੈ। ਇੱਸ ਮੋਕੇ ਤੇ ਸੰਬੋਧਣ ਕਰਦੇ ਹੋਏ ਯੁਨੀਅਨ ਦੇ ਪ੍ਰਧਾਨ ਰਤਨ ਸਿੰਘ ਅਤੇ ਸਕੱਤਰ ਪਰਮਜੀਤ ਸਿੰਘ ਨੇ ਕਿਹਾ ਕਿ ਦੂਜੇ ਰਾਜਾਂ ਦੀ ਤਰ੍ਹਾਂ ਪੰਜਾਬ ਵਿੱਚ ਵੀ ਪੈਨਸ਼ਰਾਂ ਅਤੇ ਕਰਮਚਾਰੀਆਂ ਨੂੰ ਇੱਕ ਜਨਵਰੀ 2006 ਤੋਂ 2011 ਤੱਕ ਛੇਤੀ ਹੀ ਪੇ ਗਰੇਡ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬਿਜਲੀ ਕਰਮਚਾਰੀਆਂ ਨੂੰ 400 ਯੁਨਿਟ ਮਾਫ਼ ਕੀਤੇ ਜਾਣ ਦੀ ਰਿਆਤ ਦਿੱਤੀ ਜਾਵੇ। ਪੈਨਸ਼ਨਰ ਕਰਮਚਾਰੀਆਂ ਨੂੰ ਬਿਜਲੀ ਬਿਲਾਂ ਦੀ ਰੀਕਵਰੀ ਵਿੱਚ ਪੈਨਸ਼ਨ ਦੇਣਾ ਯਕੀਨੀ ਬਣਾਇਆ ਜਾਵੇ। 60-65-75 ਦੀ ਉਮਰ ਵਿੱਚ ਬੁਢਾਪਾ ਪੈਨਸ਼ਨ ਅਲਾਉਂਸ ਵੀ ਬੇਸ਼ਕ ਪੈਨਸ਼ਨ ਦੇ ਨਾਲ ਜੋੜ ਦਿੱਤਾ ਜਾਵੇ। ਪੈਨਸ਼ਨ ਕਰਮਚਾਰੀਆਂ ਨੂੰ ਹਰ ਜ਼ਿਲਾ ਵਿੱਚ ਪਹਿਲਾਂ ਵਾਂਗ ਰੋਗ ਦਾ ਇਲਾਜ ਕਰਵਾਉਣ ਲਈ ਇੱਕ ਹਸਪਤਾਲ ਅਲਾਟ ਕੀਤਾ ਜਾਵੇ। ਇੱਸ ਮੋਕੇ ਤੇ ਬਲਬੀਰ ਸਿੰਘ, ਸੁਰਜੀਤ ਸਿੰਘ, ਬਾਵਾ ਸਿੰਘ, ਸੰਤੋਖ ਸਿੰਘ, ਮਨਵਿੰਦਰ ਸਿੰਘ,ਸਲਵਿੰਦਰ ਸਿੰਘ, ਪ੍ਰਧਾਨ ਹਜ਼ਾਰਾ ਸਿੰਘ,ਬਲਵਿੰਦਰ ਸਿੰਘ ਅਤੇ ਆਤਮਜੀਤ ਸਿੰਘ ਨੇ ਸੰਬੋਧਣ ਕੀਤਾ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: