ਬੇਕਾਬੂ ਹੋਏ ਟਰੈਕਟਰ ਨੇ ਮੀਟਰ ਬਾਕਸ ਨੂੰ ਮਾਰੀ ਟਕੱਰ

ਅੱਜ ਇੱਕ ਬੇਕਾਬੂ ਹੋਇਆ ਟਰੈਕਟਰ ਬਿਜਲੀ ਦੇ ਮੀਟਰਾਂ ਨਾਲ ਜਾ ਟਕਰਾਇਆ। ਇਸ ਹਾਦਸੇ ਚ ਇੱਕ ਅੱਠ ਸਾਲਾ ਬੱੱਚਾ ਬਾਲ ਬਾਲ ਬੱਚ ਗਿਆ। ਇੱਸ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਕਸਤੂਰੀ ਲਾਲ ਪੁੱਤਰ ਪਿਆਰਾ ਲਾਲ ਵਾਸੀ ਕਾਦੀਆਂ ਨੇ

ਦੱਸਿਆ ਕਿ ਉਹ ਆਪਣੀ ਸਾਇਕਲਾਂ ਦੀ ਦੁਕਾਨ ਚ ਕੰਮ ਕਰ ਰਿਹਾ ਸੀ। ਤੇ ਇੱਕ ਟਰੈਕਟਰ ਟਰਾਲੀ ਜੋਕਿ ਤੂੜੀ ਨਾਲ ਭਰੀ ਹੋਈ ਸੀ ਉਹ ਬੇਕਾਬੂ ਹੋ ਗਿਆ। ਅਤੇ ਉਸਦੀ ਸਾਇਕਲਾਂ ਦੀ ਦੁਕਾਨ ਵੱਧ ਰਿਹਾ ਸੀ। ਉਸਨੇ ਟਰੈਕਟਰ ਨੂੰ ਬੇਕਾਬੂ ਹੁੰਦਾ ਵੇਖਕੇ ਆਪਣੇ ਪੋਤਰੇ ਰਜਤ ਨੂੰ ਧੱਕਾ ਦੇਕੇ ਤੁਰੰਤ ਦੂਜੇ ਪਾਸੇ ਕਰ ਦਿੱਤਾ ਜਦਕਿ ਉਸਦੀ ਦੁਕਾਨ ਤੇ ਬੈਠੇ ਬੁਜ਼ਰਗ ਨੇ ਕੁੱਦਕੇ ਆਪਣੀ ਜਾਨ ਬਚਾਈ। ਟਰੈਕਟਰ ਉਸਦੀ ਦੁਕਾਨ ਤੇ ਖੜੀ ਕੀਤੀ ਸਾਇਕਲਾਂ ਨੂੰ ਰੋਂਦਤੇ ਹੋਏ ਬਿਜਲੀ ਦੇ ਮੀਟਰਾਂ ਵਾਲੇ ਬਾਕਸ ਨਾਲ ਜਾ ਟਕਰਾਇਆ। ਜਿਸਦੇ ਕਾਰਨ ਬਿਜਲੀ ਦੀ ਸਪਲਾਈ ਰੁੱਕ ਗਈ। ਕਸਤੂਰੀ ਲਾਲ ਨੇ ਅੱਗੇ ਦੱਸਿਆ ਕਿ ਜੇ ਟਰੈਕਟਰ ਦੀਵਾਰ ਨਾਲ ਟਕਰਾਉਂਦਾ ਤਾਂ ਕਾਫ਼ੀ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਸੀ। ਇੱਸ ਹਾਦਸੇ ਚ ਉਨ੍ਹਾਂ ਦਾ ਲਗਪਗ 35 ਹਜ਼ਾਰ ਰੂਪੇ ਦਾ ਨੁਕਸਾਨ ਹੋਇਆ ਹੈ। ਜਦਕਿ ਟਰੈਕਟਰ ਦਾ ਡਰਾਇਵਰ ਮੋਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੇ ਏ ਐਸ ਆਈ ਸੁਰਜੀਤ ਸਿੰਘ ਮੋਕੇ ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਸ ਹਾਦਸੇ ਬਾਰੇ ਐਸ ਡੀ ਉ ਮਲਕੀਤ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਆਪਣੇ ਜੇ ਈ ਸੁਨੀਲ ਕੁਮਾਰ ਨੂੰ ਮੋਕੇ ਤੇ ਭੇਜਿਆ ਹੈ। ਬਿਜਲੀ ਦੇ ਬਕਸੇ ਨੂੰ ਜੋ ਨੁਕਸਾਨ ਪਹੁੰਚਿਆ ਹੈ ਉਸਨੂੰ ਠੀਕ ਕਰਵਾਇਆ ਜਾ ਰਿਹਾ ਹੈ। ਤਾਕਿ ਬਿਜਲੀ ਦੀ ਸਪਲਾਈ ਮੁੜ ਤੋਂ ਸੁਚਾਰੂ ਰੂਪ ਨਾਲ ਸ਼ੁਰੂ ਹੋ ਸਕੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: