ਭਾਜਪਾ ਨੂੰ ਝਟਕਾ, ਭਾਜਪਾ ਮਹਿਲਾ ਵਿੰਗ ਦੀ ਸਾਬਕਾ ਜ਼ਿਲਾ ਪ੍ਰਧਾਨ ਅਕਾਲੀ ਦਲ (ਬਾਦਲ) ਚ ਹੋਏ ਸ਼ਾਮਿਲ

ਅੱਜ ਭਾਜਪਾ ਨੂੰ ਉਸ ਸਮੇਂ ਝੱਟਕਾ ਲਗਾ ਜਦੋਂ ਜ਼ਿਲਾ ਗੁਰਦਾਸਪੁਰ ਦੀ ਸਾਬਕਾ ਮਹਿਲਾ ਜ਼ਿਲਾ ਪ੍ਰਧਾਨ ਕਮਲਜੀਤ ਕੋਰ ਨੇ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਖੇਤੀ ਬਿੱਲ ਦੇ ਵਿਰੋਧ ਚ ਭਾਜਪਾ ਨੂੰ ਅਲਵਿਦਾ ਕਹਿੰਦੇ ਹੋਏ ਅਕਾਲੀ ਦਲ (ਬਾਦਲ) ਚ ਸ਼ਾਮਿਲ ਹੋ ਗਏ। ਇੱਸ ਮੋਕੇ ਤੇ ਅਕਾਲੀ ਦਲ (ਬਾਦਲ) ਦੇ ਕੋਮੀ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਨੇ ਉਨ੍ਹਾਂ ਨੂੰ ਸਿਰੋਪਾ ਭੇਂਟ ਕਰਕੇ ਪਾਰਟੀ ਚ ਸਵਾਗਤ ਕੀਤਾ। ਇੱਸ ਮੋਕੇ ਤੇ ਕਮਲਜੀਤ ਕੌਰ ਨੇ ਪਤੱਰਕਾਰਾਂ ਨਾਲ ਗਲਬਾਤ ਕਰਦੀਆਂ ਕਿਹਾ ਕਿ ਭਾਜਪਾ ਕਿਸਾਨ ਵਿਰੋਧੀ ਪਾਰਟੀ ਹੈ। ਵੱਡੀ ਗਿਣਤੀ ਚ ਲੋਕ ਭਾਜਪਾ ਨੂੰ ਅਲਵਿਦਾ ਕਹਿਕੇ ਅਕਾਲੀ ਦਲ (ਬਾਦਲ) ਚ ਸ਼ਾਮਿਲ ਹੋਣ ਨੂੰ ਉਤਾਵਲੇ ਹਨ। ਇੱਸ ਮੋਕੇ ਤੇ ਅਕਾਲੀ ਆਗੂ ਅਤੇ ਕੋਮੀ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਹੈ ਕਿ ਕਮਲਜੀਤ ਕੋਰ ਨੇ ਰਾਜਨੀਤਿ ਤੋਂ ਉਪਰ ਉਠਕੇ ਕਿਸਾਨਾਂ ਦੇ ਹੱਕ ਲਈ ਆਪਣੀ ਪਾਰਟੀ ਤੋਂ ਅਸਤੀਫ਼ਾ ਦੇਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਕਿਸਾਨਾਂ ਨਾਲ ਖੜੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਅਕਾਲੀ ਦਲ (ਬਾਦਲ) ਚ ਆਵੇਗਾ ਉਸਦਾ ਦਿੱਲ ਖੋਲਕੇ ਸਵਾਗਤ ਕੀਤਾ ਜਾਵੇਗਾ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: