ਮਹਿਲਾ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਨੋਜਵਾਨ ਵਿਰੁੱਧ ਕੇਸ ਦਰਜ

ਕਾਦੀਆਂ ਪੁਲੀਸ ਨੇ ਇੱਕ ਮਹਿਲਾ ਦੇ ਬਿਆਨ ਤੇ ਉਸਦੇ ਘਰ ਜ਼ਬਰਦਸਤੀ ਵੜਕੇ ਅਸ਼ਲੀਲ ਹਰਕਤਾਂ ਕਰਨ ਵਾਲੇ ਵਿਅਕਤੀ ਦੇ ਕੇਸ ਦਰਜ ਕੀਤਾ ਹੈ। ਇੱਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਪੀੜਿਤ ਮਹਿਲਾ ਲਖਵਿੰਦਰ ਕੋਰ ਪਤਨੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸ਼ੁਕਰਵਾਰ ਦੁਪਹਿਰ ਪੋਨੇ 12 ਵੱਜੇ ਜਦੋਂ ਉਸਦਾ ਪਤਿ ਅਤੇ ਬੇਟਾ ਬਾਜ਼ਾਰ ਗਏ ਸਨ ਤਾਂ ਉਨ੍ਹਾਂ ਦੇ ਪੜੋਸ ਚ ਰਹਿਣ ਵਾਲਾ ਅਮਿਤ ਕੁਮਾਰ ਪੁੱਤਰ ਪਰਸ਼ੋਤਮ ਲਾਲ ਉਸਦੇ ਘਰ ਘੁੱਸ ਗਿਆ। ਅਤੇ ਉਸਦੇ ਨਾਲ ਅਸ਼ਲੀਲ ਹਰਕਤਾਂ ਕਰਦੇ ਹੋਏ ਉਸਦੇ ਕਪੜੇ ਫ਼ਾੜ ਦਿੱਤੇ। ਉਸਨੂੰ ਬਾਲਾਂ ਤੋਂ ਘੜੀਸਦਾ ਹੋਇਆ ਘਰੋਂ ਬਾਹਰ ਲੈ ਗਿਆ। ਉਸਦੇ ਇਕਬਾਲ ਸਿੰਘ ਨਾਮਕ ਇੱਕ ਵਿਅਕਤੀ ਨੇ ਥਪੜ ਵੀ ਮਾਰੇ। ਜਦਕਿ ਅਮਿਤ ਕੁਮਾਰ ਦੀ ਪਤਨੀ ਅੰਮ੍ਰਿਤਪਾਲ ਕੋਰ ਨੇ ਵੀ ਉਸਦੇ ਸਿਰ ਤੇ ਚਪਲਾਂ ਮਾਰਿਆਂ। ਜਦੋਂ ਉਸਨੇ ਸ਼ੋਰ ਮਚਾਇਆ ਤਾਂ ਆਲੇ ਦੁਆਲੇ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਜਿਸਤੇ ਸਾਰੇ ਕਥਿਤ ਦੋਸ਼ੀ ਫ਼ਰਾਰ ਹੋ ਗਏ। ਪੁਲੀਸ ਨੇ ਮਹਿਲਾ ਦੀ ਸ਼ਿਕਾਇਤ ਤੇ ਕਾਦੀਆਂ ਥਾਣਾ ਚ ਕਥਿਤ ਦੋਸ਼ੀ ਵਿਰੁੱਧ ਧਾਰਾ 452, 354, 506 ਅਤੇ 34 ਆਈ ਪੀ ਸੀ ਤਹਿਤ ਕੇਸ ਦਰਜ ਕਰ ਲਿਆ ਹੈ। ਇੱਸ ਸਬੰਧ ਚ ਥਾਣਾ ਕਾਦੀਆਂ ਮੁੱਖੀ ਬਲਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੁਲੀਸ ਨੇ ਕਥਿਤ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: