ਮੋਟਰ ਸਾਇਕਲ ਸਵਾਰ ਨੋਜਵਾਨਾਂ ਨੇ ਮੋਬਾਈਲ ਖੋਹਿਆ, ਸੀਸੀਟੀ ਵੀ ਕੈਮਰੇ ਚ ਹੋਏ ਕੈਦ

ਮੋਟਰਸਾਈਕਲ ਸਵਾਰ ਦੋ ਨੋਜਵਾਨਾਂ ਨੇ ਇੱਕ ਯੁਵਕ ਤੋਂ ਮੋਬਾਈਲ ਫ਼ੋਨ ਖੋਹ ਲਿਆ ਹੈ। ਦੋਂਵੇ ਲੁਟੇਰੇ ਸੀਸੀਟੀ ਵੀ ਕੈਮਰੇ ਚ ਕੈਦ ਹੋ ਗਏ ਹਨ। ਇੱਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਨਾਜਦ ਅਹਿਮਦ ਪੁੱਤਰ ਐਮ ਅਬੂਬਕਰ

ਵਾਸੀ ਮੁਹੱਲਾ ਅਹਿਮਦੀਆ ਕਾਦੀਆਂ ਨੇ ਦੱਸਿਆ ਕਿ ਉਹ ਦੁਪਹਿਰ ਨੂੰ ਸਿਵਲ ਲਾਈਨ ਤੋਂ ਆਪਣੀ ਡਿਉਟੀ ਤੋਂ ਵਾਪਸ ਪਰਤ ਰਿਹਾ ਸੀ ਕਿ ਬਿਜਲੀ ਘਰ ਦੇ ਨੇੜੇ ਦੋ ਨੋਜਵਾਨ ਪਲਟੀਨਾ ਮੋਟਰ ਸਾਇਕਲ ਜਿਸਦਾ ਨੰਬਰ ਪੀਬੀ 18-7822 ਸੀ ਉਸਦੇ ਨੇੜੇ ਆਏ ਅਤੇ ਉਸਦਾ ਮੋਬਾਈਲ ਖੋਹ ਲਿਆ। ਇੱਸ ਸਬੰਧ ਚ ਸਥਾਨਕ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਦਿਤੀ ਗਈ ਹੈ। ਜਿਨ੍ਹਾਂ ਨੋਜਵਾਦਨਾਂ ਨੇ ਇੱਸ ਲੁਟ ਨੂੰ ਅੰਜਾਮ ਦਿੱਤਾ ਹੈ ਉਨ੍ਹਾਂ ਵਿੱਚੋਂ ਇੱਕ ਨੇ ਲਾਲ ਰੰਗ ਅਤੇ ਦੂਜੇ ਨੇ ਕਾਲੇ ਰੰਗ ਦੀ ਕਮੀਜ਼ ਪਾਈ ਹੋਈ ਸੀ। ਅਤੇ ਦੋਂਵੇ ਲੜਕੇ ਮੋਨੇ ਸਨ। ਪੁਲੀਸ ਇੱਸ ਮਾਮਲੇ ਦੀ ਜਾਂਚ ਚ ਜੁੱਟ ਗਈ ਹੈ। ਅਤੇ ਅਜੇ ਤੱਕ ਕਿਸੇ ਵੀ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: