ਯੁਪੀ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਕਾਦੀਆਂ ਪਹੁੰਚੇ ਤਾਹਿਰ ਮਜੀਦ ਨੂੰ ਸਨਮਾਨਿਤ ਕੀਤਾ ਗਿਆ

ਯੁਪੀ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਪਹਿਲੀ ਵਾਰ ਕਾਦੀਆਂ ਪਹੁੰਚਣ ਤੇ ਤਾਹਿਰ ਮਜੀਰ ਨੂੰ ਰਾਹਤ ਫ਼ਾਂਉਂਡੇਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ। ਟੈਕਸੇਸ਼ਨ ਅਧਿਕਾਰੀ ਤਾਹਿਰ ਮਜੀਦ ਦਾ ਰਾਹਤ ਫ਼ਾਂਉਂਡੇਸ਼ਨ

ਦੇ ਪ੍ਰਧਾਨ ਰਾਮ ਲਾਲ ਅਤੇ ਜਨਰਲ ਸਕੱਤਰ ਮੁਕੇਸ਼ ਸ਼ਰਮਾਂ ਵਲੋਂ ਨਿਘਾ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਸਨਮਾਨ ਚ ਸਥਾਨਕ ਕ੍ਰਿਸ਼ਨਾ ਮੰਦਿਰ ਕਾਦੀਆਂ ਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇੱਸ ਮੋਕੇ ਤੇ ਰਾਮ ਲਾਲ ਨੇ ਬੋਲਦੀਆਂ ਕਿਹਾ ਕਿ ਮਿਹਨਤ, ਲਗਨ ਅਤੇ ਇੱਛਾ ਸ਼ਕਤੀ ਨਾਲ ਸਭ ਕੁੱਝ ਹਾਸਿਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਫ਼ਾਂਉਂਡੇਸ਼ਨ ਦੇ ਸਰਪਰਸਤ ਜਗਦੇਵ ਸਿੰਘ ਬਾਜਵਾ ਵੱਲੋਂ ਯੂ ਐਸ ਏ ਤੋਂ ਭੇਜੇ ਵਧਾਈ ਸੰਦੇਸ਼ ਦੀ ਜਾਣਕਾਰੀ ਦਿੱਤੀ। ਮੁਕੇਸ਼ ਵਰਮਾ ਨੇ ਕਿਹਾ ਕਿ ਤਾਹਿਰ ਅਹਿਮਦ ਦੇ ਪਿਤਾ ਆਰਮੀ ਤੋਂ ਰਿਟਾਇਰਡ ਹੋਣ ਤੋਂ ਬਾਅਦ ਅਧਿਆਪਕ ਵੱਜੋਂ ਸਰਕਾਰ ਨੂੰ ਆਪਣੀ ਸੇਵਾਵਾਂ ਦਿੰਦੇ ਰਹੇ। ਤਾਹਿਰ ਦੀ ਕਾਮਯਾਬੀ ਚ ਉਨ੍ਹਾਂ ਪਿਤਾ ਮਜੀਦ ਖ਼ਾਨ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇੱਸ ਮੋਕੇ ਤੇ ਤਾਹਿਰ ਮਜੀਦ ਨੂੰ ਸਨਮਾਨ ਚਿੰਨ੍ਹ ਅਤੇ ਦੋਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਪਿਤਾ ਨੂੰ ਵੀ ਸਨਮਾਨਿਤ ਕੀਤਾ ਗਿਆ। ਇੱਸ ਮੋਕੇ ਤੇ ਰਾਜ ਕੁਮਾਰ, ਦਿਨੇਸ਼ ਕੁਮਾਰ, ਵਿਜੇ ਕੁਮਾਰ, ਪਵਨ ਕੁਮਾਰ, ਵਿਪਨ ਕੁਮਾਰ, ਮਨੂ ਜਯੋਤੀ, ਕਲਭੂਸ਼ਣ ਲਾਡੀ, ਰਣਜੀਤ ਸਿੰਘ, ਸਿਕੰਦਰ ਸਿੰਘ ਅਤੇ ਮੋਹਸਨ ਖ਼ਾਨ ਆਦਿ ਹਾਜ਼ਿਰ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: